
Simranjit Singh Mann Grandson Marriage Controversy : ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦੇ ਵਿਆਹ ‘ਤੇ ਚੌਰ ਸਾਹਿਬ ਝੱਲਣ ਦੀਆਂ ਤਸਵੀਰਾਂ ਸਾਹਮਣੇ ਆਉਣ ਪਿੱਛੋਂ ਵਿਵਾਦ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨਾਲ ਸਿੱਖ ਭਾਈਚਾਰੇ ਵੱਲੋਂ ਸਿੱਖੀ ਮਰਿਆਦਾ ਤੋਂ ਉਲਟ ਕਾਰਜ ਕਰਨ ਦੇ ਇਲਜ਼ਾਮ ਲਾਏ ਗਏ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਹੀ ਚੌਰ ਸਾਹਿਬ ਝੁਲਾਇਆ ਜਾ ਸਕਦਾ ਹੈ। ਇਸ ਉਪਰ ਹੁਣ ਦੋਹਤੇ ਗੋਵਿੰਦ ਸਿੰਘ ਨੇ ਸੰਗਤ ਦੇ ਸਨਮੁੱਖ ਆਪਣਾ ਸਪੱਸ਼ਟੀਕਰਨ ਵੀ ਰੱਖਿਆ ਹੈ।
”ਛਤਰ ਝੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਰਿਆਸਤੀ ਪਰੰਪਰਾ ਦਾ ਇੱਕ ਹਿੱਸਾ…”
ਗੋਵਿੰਦ ਸਿੰਘ ਨੇ ਵਿਵਾਦ ਪਿੱਛੋਂ ਸਪੱਸ਼ਟੀਕਰਨ ‘ਚ ਕਿਹਾ ਹੈ ਕਿ ਛਤਰ ਝੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਝ ਚੜਨ ਦੀ ਰਸਮ ਵੀ ਸ਼ਾਹਜਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ ‘ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ। ਪਰ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ, ਜਿਨ੍ਹਾਂ ਦੀ ਅਪਾਰ ਬਖਸ਼ਿਸ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਅਤੇ ਜਿਨ੍ਹਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ।

ਗਲਤੀ ਦੀ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੁਆਫ਼ੀ ਮੰਗਦਾ ਹਾਂ : ਗੋਵਿੰਦ ਸਿੰਘ
ਗੋਵਿੰਦ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ 10 ਮਿੰਟ ਦੀ ਨਿਭਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀਂ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਏ, ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦਾ ਹੈ। ਇਸ ਗਲਤੀ ਦੀ ਪੂਰਨ ਜਿੰਮੇਵਾਰੀ ਮੈਂ ਖੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਹਿਬ ਝੁਲਾਉਣਾ ਗਲਤ ਸੀ, ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।

मेष: दिन शुभ रहेगा...