Last Updated: November 24, 2026

Dainik Savera Times Logo

ਜੰਮੂ-ਕਸ਼ਮੀਰ ਦੇ ਪਰਿਵਾਰ ਨਾਲ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ ; ਧੀਆਂ ਦੇ ਸਿਰੋਂ ਉਠਿਆ ਮਾਪਿਆਂ ਦਾ ਸਾਇਆ

8 May 2026 ਅੱਪਡੇਟ ਕੀਤਾ ਗਿਆ

ਜੰਮੂ-ਕਸ਼ਮੀਰ ਦੇ ਪਰਿਵਾਰ ਨਾਲ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ ; ਧੀਆਂ ਦੇ ਸਿਰੋਂ ਉਠਿਆ ਮਾਪਿਆਂ ਦਾ ਸਾਇਆ

Malerkotla : ਮਲੇਰਕੋਟਲਾ ‘ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 3 ਮਾਸੂਮ ਬੱਚੀਆਂ ਨੇ ਮਾਂ-ਪਿਓ ਦੀ ਦਰਦਨਾਕ ਮੌਤ ਹੋ ਗਈ। ਇਹ ਖੌਫਨਾਕ ਕਾਰ ਹਾਦਸਾ ਪਿੰਡ ਮਾਣਕ ਮਾਜਰਾ ਨੇੜੇ ਜੰਮੂ-ਦਿੱਲੀ-ਕਟੜਾ ਨੈਸ਼ਨਲ ਹਾਈਵੇ ‘ਤੇ ਵਾਪਰਿਆ, ਜਿਸ ਦੌਰਾਨ ਕਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ ‘ਚ ਜਾ ਵੱਜੀ। ਜਾਣਕਾਰੀ ਅਨੁਸਾਰ, ਇਹ ਪਰਿਵਾਰ ਐਮਪੀ ਤੋਂ ਆਇਆ ਸੀ, ਤੇ ਪਤੀ-ਪਤਨੀ ਆਪਣੀਆਂ ਤਿੰਨ ਮਾਸੂਮ ਬੱਚੀਆਂ ਨਾਲ ਜੰਮੂ ਕਸ਼ਮੀਰ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਪਿੰਡ ਨੇੜੇ ਨੈਸ਼ਨਲ ਹਾਈਵੇਅ ‘ਤੇ ਕਾਰ ਡਿਵਾਈਡਰ ਨਾਲ ਕਾਰ ਟਕਰਾ ਗਈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਚਾਲਕ ਦੀ ਅੱਖ ਲੱਗ ਗਈ, ਜਿਸ ਦੌਰਾਨ ਹਾਦਸਾ ਵਾਪਰਿਆ। ਟੱਕਰ ਪਿੱਛੋਂ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੱਗੇ ਬੈਠੇ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਵਿੱਚ ਪਿਛੇ ਬੈਠੀਆਂ ਤਿੰਨ ਮਾਸੂਮ ਬੱਚੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨਾਂ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.