skip to content

Last Updated: September 8, 2026

Dainik Savera Times Logo

ਘਰ ਵਿੱਚ ਬਣਾਓ ਕੁਦਰਤੀ ਪਰਫਿਊਮ! ਸਿਰਫ਼ 2 ਚੀਜ਼ਾਂ ਨਾਲ ਤਿਆਰ ਹੋਵੇਗੀ ਫੁੱਲਾਂ ਦੀ ਮਨਮੋਹਕ ਖੁਸ਼ਬੂ

3 months ਪਹਿਲਾ

ਘਰ ਵਿੱਚ ਬਣਾਓ ਕੁਦਰਤੀ ਪਰਫਿਊਮ! ਸਿਰਫ਼ 2 ਚੀਜ਼ਾਂ ਨਾਲ ਤਿਆਰ ਹੋਵੇਗੀ ਫੁੱਲਾਂ ਦੀ ਮਨਮੋਹਕ ਖੁਸ਼ਬੂ

ਲਾਈਫਸਟਾਈਲ : ਅੱਜਕੱਲ੍ਹ ਬਾਜ਼ਾਰ ਵਿੱਚ ਮਿਲਣ ਵਾਲੇ ਜ਼ਿਆਦਾਤਰ ਪਰਫਿਊਮ ਕਈ ਤਰ੍ਹਾਂ ਦੇ ਰਸਾਇਣਾਂ ਨਾਲ ਬਣਾਏ ਜਾਂਦੇ ਹਨ, ਜੋ ਕਈ ਵਾਰ ਚਮੜੀ ਦੀ ਐਲਰਜੀ, ਜਲਣ ਜਾਂ ਸਿਰ ਦਰਦ ਦਾ ਕਾਰਨ ਬਣ ਸਕਦੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਕੈਮੀਕਲ-ਫ੍ਰੀ ਅਤੇ ਕੁਦਰਤੀ ਖੁਸ਼ਬੂ ਦੀ ਤਲਾਸ਼ ਵਿੱਚ ਹੋ, ਤਾਂ ਘਰ ਵਿੱਚ ਬਣਿਆ ਫੁੱਲਾਂ ਦਾ ਅਤਰ ਇੱਕ ਬਿਹਤਰੀਨ ਵਿਕਲਪ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ਼ ਦੋ ਸਮੱਗਰੀਆਂ ਦੀ ਲੋੜ ਪਵੇਗੀ।

ਰਵਾਇਤੀ ਅਤਰ ਅਤੇ ਆਮ ਪਰਫਿਊਮ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਅਤਰ ਕੁਦਰਤੀ ਫੁੱਲਾਂ, ਜੜ੍ਹੀਆਂ-ਬੂਟੀਆਂ ਅਤੇ ਮਸਾਲਿਆਂ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਅਲਕੋਹਲ ਨਹੀਂ ਹੁੰਦੀ। ਦੂਜੇ ਪਾਸੇ, ਵਪਾਰਕ ਪਰਫਿਊਮ ਵਿੱਚ ਅਲਕੋਹਲ, ਫਿਕਸੇਟਿਵ ਅਤੇ ਕਈ ਸਿੰਥੈਟਿਕ ਤੱਤ ਸ਼ਾਮਲ ਹੁੰਦੇ ਹਨ। ਇਸ ਕਾਰਨ ਬਹੁਤ ਸਾਰੇ ਲੋਕ ਹੁਣ ਕੁਦਰਤੀ ਅਤਰ ਵੱਲ ਰੁਝਾਨ ਕਰ ਰਹੇ ਹਨ।

ਘਰ ਵਿੱਚ ਅਤਰ ਬਣਾਉਣ ਲਈ 250 ਗ੍ਰਾਮ ਤਾਜ਼ੇ ਮਧੂਮਾਲਤੀ ਜਾਂ ਆਪਣੀ ਪਸੰਦ ਦੇ ਸੁਗੰਧਿਤ ਫੁੱਲ ਅਤੇ ਪਾਣੀ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਫੁੱਲ ਪਾ ਕੇ ਉਨ੍ਹਾਂ ਨੂੰ ਪਾਣੀ ਪਾ ਕਿ ਢੱਕ ਦਿਓ। ਫਿਰ ਫੁੱਲਾਂ ਦੇ ਵਿਚਕਾਰ ਇੱਕ ਕੱਚ ਦਾ ਕਟੋਰਾ ਰੱਖੋ ਅਤੇ ਪੈਨ ਨੂੰ ਉਲਟੇ ਢੱਕਣ ਨਾਲ ਬੰਦ ਕਰ ਦਿਓ। ਢੱਕਣ ਦੇ ਉੱਪਰ ਬਰਫ਼ ਦੇ ਟੁਕੜੇ ਰੱਖੋ ਅਤੇ ਪੈਨ ਨੂੰ ਹੌਲੀ ਅੱਗ ‘ਤੇ ਗਰਮ ਕਰੋ।

ਜਿਵੇਂ-ਜਿਵੇਂ ਪਾਣੀ ਭਾਫ਼ ਬਣੇਗਾ, ਫੁੱਲਾਂ ਦੀ ਖੁਸ਼ਬੂ ਨਾਲ ਭਰੀ ਭਾਫ਼ ਉੱਪਰ ਜਾ ਕੇ ਠੰਢੇ ਢੱਕਣ ਨਾਲ ਟਕਰਾਏਗੀ ਅਤੇ ਮੁੜ ਪਾਣੀ ਦੀਆਂ ਬੂੰਦਾਂ ਬਣ ਕੇ ਕਟੋਰੇ ਵਿੱਚ ਇਕੱਠੀ ਹੋ ਜਾਵੇਗੀ। ਇਹੀ ਸੁਗੰਧਿਤ ਪਾਣੀ ਤੁਹਾਡਾ ਕੁਦਰਤੀ ਅਤਰ ਹੈ। ਲਗਭਗ 45 ਮਿੰਟ ਤੱਕ ਇਹ ਪ੍ਰਕਿਰਿਆ ਜਾਰੀ ਰੱਖੋ ਅਤੇ ਲੋੜ ਅਨੁਸਾਰ ਬਰਫ਼ ਬਦਲਦੇ ਰਹੋ।

ਜੇਕਰ ਤੁਸੀਂ ਹੋਰ ਗਹਿਰੀ ਖੁਸ਼ਬੂ ਚਾਹੁੰਦੇ ਹੋ ਤਾਂ ਇਸ ਪ੍ਰਕਿਰਿਆ ਨੂੰ ਤਾਜ਼ੇ ਫੁੱਲਾਂ ਨਾਲ ਦੁਬਾਰਾ ਕਰ ਸਕਦੇ ਹੋ। ਤੁਸੀਂ ਗੁਲਾਬ, ਚਮੇਲੀ ਜਾਂ ਜੀਰੇਨੀਅਮ ਦੇ ਕੁਝ ਕੁਦਰਤੀ ਤੇਲ ਵੀ ਸ਼ਾਮਲ ਕਰ ਸਕਦੇ ਹੋ। ਇਸ ਤਰ੍ਹਾਂ ਤਿਆਰ ਕੀਤਾ ਗਿਆ ਅਤਰ ਨਾ ਸਿਰਫ਼ ਮਨਮੋਹਕ ਖੁਸ਼ਬੂ ਦੇਵੇਗਾ, ਸਗੋਂ ਤੁਹਾਡੀ ਚਮੜੀ ਲਈ ਵੀ ਕਾਫ਼ੀ ਸੁਰੱਖਿਅਤ ਰਹੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.