skip to content

Last Updated: November 7, 2026

Dainik Savera Times Logo

ਅਗਨੀਵੀਰਾਂ ਲਈ ਵੱਡੀ ਖ਼ਬਰ, ਸਥਾਈ ਭਰਤੀ ਦਾ ਕੋਟਾ ਵਧਾਉਣ ਦੀ ਤਿਆਰੀ

6 July 2026 ਅੱਪਡੇਟ ਕੀਤਾ ਗਿਆ

ਅਗਨੀਵੀਰਾਂ ਲਈ ਵੱਡੀ ਖ਼ਬਰ, ਸਥਾਈ ਭਰਤੀ ਦਾ ਕੋਟਾ ਵਧਾਉਣ ਦੀ ਤਿਆਰੀ

ਨੈਸ਼ਨਲ ਡੈਸਕ: ਅਗਨੀਪਥ ਯੋਜਨਾ ਤਹਿਤ ਸੇਵਾ ਨਿਭਾ ਰਹੇ ਨੌਜਵਾਨਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਨਿਯਮਤ ਫੌਜੀ ਸੇਵਾ ਵਿੱਚ ਸ਼ਾਮਲ ਹੋਣ ਦੇ ਮੌਕੇ ਵਧ ਸਕਦੇ ਹਨ। ਜਾਣਕਾਰੀ ਅਨੁਸਾਰ ਤਿੰਨਾਂ ਹਥਿਆਰਬੰਦ ਸੈਨਾਵਾਂ ਨੇ ਅਗਨੀਵੀਰਾਂ ਦੀ ਸਥਾਈ ਭਰਤੀ ਦਾ ਮੌਜੂਦਾ ਕੋਟਾ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਹਾਲਾਂਕਿ ਇਸ ਬਾਰੇ ਕੇਂਦਰ ਸਰਕਾਰ ਵੱਲੋਂ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ।

 ਇਨ੍ਹਾਂ ਦੀ 25ਫ਼ੀਸਦੀ ਦੀ ਸੇਵਾ ਨੂੰ 75ਫ਼ੀਸਦੀ ਕਰਨ ਦਾ ਸੁਝਾਅ 

ਮੌਜੂਦਾ ਨਿਯਮਾਂ ਮੁਤਾਬਕ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਸਿਰਫ਼ 25 ਫ਼ੀਸਦੀ ਅਗਨੀਵੀਰਾਂ ਨੂੰ ਹੀ ਨਿਯਮਤ ਸਿਪਾਹੀ ਵਜੋਂ ਚੁਣਿਆ ਜਾਂਦਾ ਹੈ। ਹੁਣ ਜਲ ਸੈਨਾ ਨੇ ਇਹ ਹਿੱਸਾ 75 ਫ਼ੀਸਦੀ ਤੱਕ ਕਰਨ ਦਾ ਸੁਝਾਅ ਦਿੱਤਾ ਹੈ, ਜਦਕਿ ਥਲ ਸੈਨਾ ਅਤੇ ਹਵਾਈ ਸੈਨਾ ਨੇ ਇਸ ਨੂੰ ਲਗਭਗ 50 ਫ਼ੀਸਦੀ ਤੱਕ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਪ੍ਰਸਤਾਵ ‘ਤੇ ਰੱਖਿਆ ਮੰਤਰਾਲਾ ਵਿਚਾਰ ਕਰ ਰਿਹਾ ਹੈ।

 

ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਮਗਰਮੱਛ ਦੇ ਹਮਲੇ ਨਾਲ ਮਹਿਲਾ ਦੀ ਮੌਤ

ਅਗਨੀਪਥ ਯੋਜਨਾ ਅਧੀਨ ਭਰਤੀ ਹੋਏ ਪਹਿਲੇ ਅਗਨੀਵੀਰ ਇਸ ਸਾਲ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਹਨ। ਮੌਜੂਦਾ ਪ੍ਰਬੰਧ ਅਨੁਸਾਰ ਸੇਵਾ ਦੌਰਾਨ ਪ੍ਰਦਰਸ਼ਨ, ਯੋਗਤਾ ਅਤੇ ਅਨੁਸ਼ਾਸਨ ਦੇ ਆਧਾਰ ‘ਤੇ ਚੁਣੇ ਗਏ ਅਗਨੀਵੀਰਾਂ ਨੂੰ ਨਿਯਮਤ ਫੌਜ ਵਿੱਚ ਸ਼ਾਮਲ ਕੀਤਾ ਜਾਂਦਾ ਹੈ।ਤਿੰਨਾਂ ਸੈਨਾਵਾਂ ਦਾ ਮੰਨਣਾ ਹੈ ਕਿ ਚਾਰ ਸਾਲਾਂ ਦੀ ਸੇਵਾ ਦੌਰਾਨ ਅਗਨੀਵੀਰ ਆਧੁਨਿਕ ਹਥਿਆਰਾਂ, ਨਵੀਂ ਤਕਨੀਕ ਅਤੇ ਫੌਜੀ ਕਾਰਵਾਈਆਂ ਦਾ ਕੀਮਤੀ ਤਜਰਬਾ ਹਾਸਲ ਕਰਦੇ ਹਨ। ਇਸ ਤਰ੍ਹਾਂ ਦੇ ਸਿਖਲਾਈ ਪ੍ਰਾਪਤ ਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸਥਾਈ ਸੇਵਾ ਵਿੱਚ ਸ਼ਾਮਲ ਕਰਨ ਨਾਲ ਫੌਜ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਭੈਰਵ ਬਟਾਲੀਅਨ ਵਰਗੀਆਂ ਵਿਸ਼ੇਸ਼ ਇਕਾਈਆਂ ਵਿੱਚ ਵੀ ਵੱਧ ਅਗਨੀਵੀਰਾਂ ਨੂੰ ਸ਼ਾਮਲ ਕਰਨ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਇਸੇ ਦੌਰਾਨ ਅਗਨੀਵੀਰਾਂ ਦੀ ਭਰਤੀ ਅਤੇ ਸਿਖਲਾਈ ਦਾ ਦਾਇਰਾ ਵੀ ਲਗਾਤਾਰ ਵਧਾਇਆ ਜਾ ਰਿਹਾ ਹੈ। ਮੌਜੂਦਾ ਸਿਖਲਾਈ ਬੈਚ ਵਿੱਚ ਕਰੀਬ 70 ਹਜ਼ਾਰ ਅਗਨੀਵੀਰ ਤਿਆਰੀ ਕਰ ਰਹੇ ਹਨ, ਜਦਕਿ ਅਗਲੇ ਪੜਾਅ ਵਿੱਚ ਲਗਭਗ 90 ਹਜ਼ਾਰ ਨਵੇਂ ਨੌਜਵਾਨਾਂ ਦੀ ਭਰਤੀ ਦੀ ਯੋਜਨਾ ਹੈ। ਇਸ ਦਾ ਮਕਸਦ ਭਵਿੱਖ ਦੀਆਂ ਫੌਜੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਤਜਰਬੇਕਾਰ ਅਗਨੀਵੀਰਾਂ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਹੈ।

 

Major Update for Agniveers Recruitment Quota

Major Update for Agniveers Recruitment Quota

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.