ਅੰਤਰਰਾਸ਼ਟਰੀ ਡੈਸਕ: ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਚਲ ਰਹੀ ਸਖ਼ਤ ਨੀਤੀ ਦੇ ਪ੍ਰਭਾਵ ਹੇਠ ਹੁਣ ਬ੍ਰਿਟਨ ਨੇ ਵੀ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਤੀਬਰ ਰੁਖ ਅਪਣਾਉਂਦੇ ਹੋਏ ਨਵੇਂ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੇ ਪ੍ਰਸ਼ਾਸਨ ਵੱਲੋਂ ਜਾਰੀ ਨਵੇਂ ਆਦੇਸ਼ਾਂ ਅਨੁਸਾਰ ਲਗਭਗ ਅਠਾਨਵੇਂ ਹਜ਼ਾਰ ਭਾਰਤੀ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਕਈ ਵਿਦਿਆਰਥੀ ਕੰਮ ਵਾਲੀਆਂ ਥਾਵਾਂ ‘ਤੇ ਗੈਰ ਕਾਨੂੰਨੀ ਤੌਰ ‘ਤੇ ਕੰਮ ਕਰਦੇ ਹੋਏ ਫੜੇ ਗਏ। ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਵਿਦਿਆਰਥੀ ਹੁਣ ਜਾਂਚ ਦੇ ਨਿਸ਼ਾਨੇ ‘ਤੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਟੂਡੈਂਟ ਵੀਜ਼ੇ ਦੀ ਆੜ ਹੇਠ ਮਨੁੱਖੀ ਤਸਕਰੀ ਦੇ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ। ਕਈ ਵਿਦਿਆਰਥੀ ਏਜੰਟਾਂ ਰਾਹੀਂ ਬ੍ਰਿਟਨ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਪੜ੍ਹਾਈ ਛੱਡ ਕੇ ਗੈਰ ਕਾਨੂੰਨੀ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਵਿਅਕਤੀ ਜਾਂਚ ਤੋਂ ਬਚਣ ਲਈ ਆਪਣੀ ਤਨਖਾਹ ਨਕਦ ਰੂਪ ਵਿੱਚ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਪਛਾਣ ਲੁਕਾਈ ਜਾ ਸਕਦੀ ਹੈ।
ਰਾਤ ਨੂੰ ਪਾਣੀ ਬੰਦ ਕਰਨ ਦੀ ਯੋਜਨਾ ਤਹਿਰਾਨ ‘ਚ ਹਾਹਾਕਾਰ
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀਸ ਹਜ਼ਾਰ ਤੋਂ ਉਪਰ ਸੀ ਜਿਨ੍ਹਾਂ ਵਿੱਚੋਂ ਕਈ ਵਿਅਕਤੀ ਹੁਣ ਲਾਪਤਾ ਹਨ। ਇਮੀਗ੍ਰੇਸ਼ਨ ਯੂਕੇ ਦੇ ਅਨੁਸਾਰ ਓਵਰਸਟੇਅ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਦੱਖਣੀ ਏਸ਼ੀਆਈ ਲੋਕਾਂ ਦੀ ਹੈ ਜਿਸ ਵਿੱਚ ਵਿਦਿਆਰਥੀ ਵੀਜ਼ਾ ਅਤੇ ਟੂਰਿਸਟ ਵੀਜ਼ਾ ਹੋਲਡਰ ਸ਼ਾਮਲ ਹਨ। ਨਵੇਂ ਨਿਯਮਾਂ ਅਨੁਸਾਰ ਵਿਦਿਆਰਥੀ ਹੁਣ ਚੋਵੀ ਮਹੀਨਿਆਂ ਦੀ ਥਾਂ ਸਿਰਫ਼ ਅਠਾਰਾਂ ਮਹੀਨੇ ਹੀ ਬ੍ਰਿਟਨ ਵਿੱਚ ਰਹਿ ਸਕਣਗੇ। ਜੇਕਰ ਕਿਸੇ ਵਿਦਿਆਰਥੀ ਨੂੰ ਵੀਜ਼ਾ ਵਧਾਉਣਾ ਹੋਵੇ ਤਾਂ ਉਸ ਨੂੰ ਆਪਣੇ ਕਾਲਜ ਤੋਂ ਲਾਜ਼ਮੀ ਪੱਤਰ ਲੈਣਾ ਪਵੇਗਾ ਜੋ ਇਹ ਸਾਬਤ ਕਰੇ ਕਿ ਉਹ ਅਜੇ ਵੀ ਪੜ੍ਹਾਈ ਕਰ ਰਿਹਾ ਹੈ।
ਕੈਨੇਡਾ ‘ਚ ਲਗਾਤਾਰ ਪਾਲਣਾ ਨਾ ਕਰਨ ‘ਤੇ ਵੀਜ਼ਾ ਰੱਦ ਹੋ ਸਕਦਾ ਹੈ
ਮੌਜੂਦਾ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਵੀਹ ਘੰਟੇ ਅਤੇ ਛੁੱਟੀਆਂ ਦੌਰਾਨ ਚਾਲੀ ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਇਸ ਦੀ ਵਿਆਪਕ ਉਲੰਘਣਾ ਦੇਖਣ ਨੂੰ ਮਿਲੀ ਹੈ। ਇਸ ਦੇ ਮੱਦੇਨਜ਼ਰ ਸਟਾਰਮਰ ਸਰਕਾਰ ਨੇ ਅਮਰੀਕਾ ਦੀ ICE ਟੀਮ ਦੀ ਤਰਜ਼ ‘ਤੇ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਟੀਮ ਤਿਆਰ ਕੀਤੀ ਹੈ ਜੋ ਹਰ ਪੁਲਸ ਸਟੇਸ਼ਨ ਵਿੱਚ ਮੌਜੂਦ ਹੈ ਅਤੇ ਕਾਲਜਾਂ ਦੇ ਨਾਲ ਕੰਮ ਵਾਲੀਆਂ ਥਾਵਾਂ ‘ਤੇ ਅਚਾਨਕ ਛਾਪੇਮਾਰੀ ਕਰਦੀ ਹੈ। ਇਸ ਕਾਰਵਾਈ ਕਾਰਨ ਵਿਦਿਆਰਥੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਈ ਵਿਦਿਆਰਥੀ ਹੁਣ ਹਮੇਸ਼ਾ ਆਪਣੇ ਵੀਜ਼ਾ ਅਤੇ ਪਾਸਪੋਰਟ ਦਸਤਾਵੇਜ਼ ਆਪਣੇ ਨਾਲ ਰੱਖਦੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਪਰੇਸ਼ਾਨੀ ਤੋਂ ਬਚ ਸਕਣ। ਇਹ ਨਵਾਂ ਰੁਖ਼ ਬ੍ਰਿਟਨ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੀਤੀਕ ਤੌਰ ‘ਤੇ ਇੱਕ ਵੱਡੀ ਤਬਦੀਲੀ ਵਜੋਂ ਵੇਖਿਆ ਜਾ ਰਿਹਾ ਹੈ ਜੋ ਭਵਿੱਖ ਵਿੱਚ ਹੋਰ ਸਖ਼ਤ ਨਿਯਮਾਂ ਦੀ ਪੇਸ਼ਕਸ਼ ਕਰ ਸਕਦਾ ਹੈ।
मेष: दिन शुभ रहेगा...