
ਅੰਤਰਰਾਸ਼ਟਰੀ ਡੈਸਕ: ਈਰਾਨ ਦੀ ਰਾਜਧਾਨੀ ਤਹਿਰਾਨ ਜੋ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਵਸੇਬਾ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ ਅੱਜ ਪਾਣੀ ਦੀ ਗੰਭੀਰ ਕਮੀ ਨਾਲ ਜੂਝ ਰਿਹਾ ਹੈ। ਇੱਕ ਕਰੋੜ ਤੋਂ ਵੱਧ ਆਬਾਦੀ ਵਾਲਾ ਇਹ ਸ਼ਹਿਰ ਹੁਣ ਪਾਣੀ ਦੀ ਰਾਸ਼ਨਿੰਗ ਅਤੇ ਸੰਭਾਵਿਤ ਖਾਲੀਕਰਨ ਦੀ ਚਿਤਾਵਨੀ ਦੇ ਦੌਰ ਵਿੱਚ ਦਾਖਲ ਹੋ ਚੁੱਕਾ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜੇ ਦਸੰਬਰ ਤੱਕ ਮੀਂਹ ਨਾ ਪਿਆ ਤਾਂ ਤਹਿਰਾਨ ਨੂੰ ਖਾਲੀ ਕਰਵਾਉਣ ਦੀ ਨੌਬਤ ਆ ਸਕਦੀ ਹੈ। ਤਹਿਰਾਨ ਦੇ ਅਮੀਰ ਕਬੀਰ ਬੰਨ੍ਹ ਵਿੱਚ ਪਾਣੀ ਸਿਰਫ ਛੇਵਾਂ ਹਿੱਸਾ ਹੀ ਬਚਿਆ ਹੈ ਅਤੇ ਅੱਧੇ ਤੋਂ ਵੱਧ ਸੂਬਿਆਂ ਵਿੱਚ ਮੀਂਹ ਨਹੀਂ ਪਿਆ। ਸਰਕਾਰ ਰਾਤ ਦੇ ਸਮੇਂ ਪਾਣੀ ਦੀ ਸਪਲਾਈ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਪਾਣੀ ਨੂੰ ਸੰਭਾਲਿਆ ਜਾ ਸਕੇ। ਇੱਕ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਦੋ ਹਫਤਿਆਂ ਵਿੱਚ ਪੀਣ ਵਾਲਾ ਪਾਣੀ ਵੀ ਖਤਮ ਹੋ ਸਕਦਾ ਹੈ।
ਕੈਨੇਡਾ ‘ਚ ਲਗਾਤਾਰ ਪਾਲਣਾ ਨਾ ਕਰਨ ‘ਤੇ ਵੀਜ਼ਾ ਰੱਦ ਹੋ ਸਕਦਾ ਹੈ
ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਸੂਚਿਤ ਕੀਤਾ ਹੈ ਕਿ ਜੇ ਨਵੰਬਰ ਦੇ ਅਖੀਰ ਤੱਕ ਮੀਂਹ ਨਾ ਪਿਆ ਤਾਂ ਪਾਣੀ ਦੀ ਵੰਡ ਲਾਜ਼ਮੀ ਹੋ ਜਾਵੇਗੀ ਅਤੇ ਜੇ ਦਸੰਬਰ ਤੱਕ ਸੋਕਾ ਜਾਰੀ ਰਿਹਾ ਤਾਂ ਤਹਿਰਾਨ ਨੂੰ ਛੱਡਣਾ ਪੈ ਸਕਦਾ ਹੈ। ਇਹ ਚਿਤਾਵਨੀ ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਈ ਹੈ ਕਿਉਂਕਿ ਈਰਾਨ ਇਸ ਵੇਲੇ ਦਹਾਕਿਆਂ ਦੇ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਨੇ ਜਲਵਾਯੂ ਪਰਿਵਰਤਨ ਨੂੰ ਮੁੱਖ ਕਾਰਨ ਦੱਸਿਆ ਹੈ ਪਰ ਮਾਹਰਾਂ ਅਨੁਸਾਰ ਇਹ ਸਿਰਫ ਅੱਧਾ ਸੱਚ ਹੈ। ਅਸਲ ਸਮੱਸਿਆ ਇਨਸਾਨੀ ਗਲਤੀਆਂ ਹਨ ਜਿਨ੍ਹਾਂ ਨੇ ਪਾਣੀ ਦੇ ਸਰੋਤਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਈਰਾਨ ਵਿੱਚ ਨਵੇਂ ਯੋਗ ਢੰਗ ਨਾਲ ਖੇਤੀ ਦੀ ਥਾਂ ਪੁਰਾਣੀ ਤਰੀਕਿਆਂ ਨਾਲ ਪਾਣੀ ਵਾਲੀਆਂ ਫਸਲਾਂ ਜਿਵੇਂ ਚਾਵਲ ਅਤੇ ਝੌਨਾ ਉਗਾਈ ਜਾਂਦੀ ਹੈ ਜਿਸ ਨਾਲ ਪਾਣੀ ਦੀ ਬੇਹਿਸਾਬ ਵਰਤੋਂ ਹੁੰਦੀ ਹੈ। ਨਦੀਆਂ ਸੁੱਕ ਰਹੀਆਂ ਹਨ ਅਤੇ ਬੰਨ੍ਹਾਂ ਨੇ ਨਦੀਆਂ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਹੈ।
ਜ਼ਮੀਨੀ ਪਾਣੀ ਦੀ ਬੇਹਿਸਾਬ ਖਪਤ ਅਤੇ ਖੂਹਾਂ ਦੀ ਪੰਪਿੰਗ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਸ਼ਹਿਰਾਂ ਵਿੱਚ ਤੇਜ਼ੀ ਨਾਲ ਹੋਈ ਆਬਾਦੀ ਵਾਧੂ ਮੰਗ ਪੈਦਾ ਕਰ ਰਹੀ ਹੈ ਪਰ ਸਪਲਾਈ ਵਿੱਚ ਕੋਈ ਵਾਧਾ ਨਹੀਂ ਹੋਇਆ। ਸਰਕਾਰੀ ਲਾਪਰਵਾਹੀ ਅਤੇ ਗਲਤ ਨੀਤੀਆਂ ਨੇ ਪਾਣੀ ਦੇ ਸੰਕਟ ਨੂੰ ਹੋਰ ਵੀ ਵਧਾ ਦਿੱਤਾ ਹੈ। ਸਰਕਾਰ ਹੁਣ ਗੁਆਂਢੀ ਦੇਸ਼ਾਂ ਜਿਵੇਂ ਅਫਗਾਨਿਸਤਾਨ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਤੋਂ ਪਾਣੀ ਦੀ ਮੰਗ ਕਰ ਰਹੀ ਹੈ ਜੋ ਕਿ ਇੱਕ ਮਜਬੂਰੀ ਬਣ ਚੁੱਕੀ ਹੈ। ਤਹਿਰਾਨ ਵਿੱਚ ਰਾਤ ਵੇਲੇ ਪਾਣੀ ਦੀ ਸਪਲਾਈ ਰੋਕੀ ਜਾ ਰਹੀ ਹੈ ਅਤੇ ਕੁਝ ਇਲਾਕਿਆਂ ਵਿੱਚ ਪਹਿਲਾਂ ਹੀ ਕਟੌਤੀ ਲਾਗੂ ਹੋ ਚੁੱਕੀ ਹੈ।
ਕਪਿਲ ਸ਼ਰਮਾ ਨਾਲ ਜੁੜੇ ਹਮਲੇ ‘ਚ 3 ਅਪਰਾਧੀਆਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਡਿਪੋਰਟ ਕੀਤਾ
ਮਾਹਰਾਂ ਅਨੁਸਾਰ ਹੁਣ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਜਿਵੇਂ ਪਾਣੀ ਬਚਾਓ ਮੁਹਿੰਮ ਨਵੀਆਂ ਤਕਨੀਕਾਂ ਅਤੇ ਸਹੀ ਨੀਤੀਆਂ ਦੀ ਲਾਗੂਅਤ। ਪਰ ਸਭ ਤੋਂ ਪਹਿਲਾਂ ਮੀਂਹ ਦੀ ਲੋੜ ਹੈ। ਜੇ ਦਸੰਬਰ ਤੱਕ ਮੀਂਹ ਨਾ ਪਿਆ ਤਾਂ ਤਹਿਰਾਨ ਦੀ ਕਹਾਣੀ ਇਤਿਹਾਸ ਬਣ ਸਕਦੀ ਹੈ।
मेष: दिन शुभ रहेगा...