Last Updated: November 7, 2026

Dainik Savera Times Logo

ਲੁਧਿਆਣਾ ‘ਚ DRI ਵੱਲੋਂ 12 ਕਿਲੋ ਤੋਂ ਵੱਧ ਅਫੀਮ ਬਰਾਮਦ

2 February 2026 ਅੱਪਡੇਟ ਕੀਤਾ ਗਿਆ

ਲੁਧਿਆਣਾ ‘ਚ DRI ਵੱਲੋਂ 12 ਕਿਲੋ ਤੋਂ ਵੱਧ ਅਫੀਮ ਬਰਾਮਦ

ਨੈਸ਼ਨਲ ਡੈਸਕ: ਐਨ.ਡੀ.ਪੀ.ਐੱਸ. ਐਕਟ ਦੀ ਉਲੰਘਣਾ ਕਰਦਿਆਂ ਲੁਧਿਆਣਾ ਤੋਂ ਵਿਦੇਸ਼ ਭੇਜੇ ਜਾ ਰਹੇ 7 ਪਾਰਸਲਾਂ ‘ਚੋਂ ਡੀ.ਆਰ.ਆਈ. ਨੇ 12.118 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ, ਜਿਸ ਦੀ ਕਾਲੀ ਮਾਰਕੀਟ ‘ਚ ਕੀਮਤ ਲਗਭਗ 60.59 ਲੱਖ ਰੁਪਏ ਹੈ।

ਮੋਦੀ ਦੇ ਡੇਰਾ ਦੌਰੇ ਤੋਂ ਬਾਅਦ ਔਰਤ ਦੀ ਵਿਵਾਦਿਤ ਵੀਡੀਓ ਵਾਇਰਲ, ਪੁਲਿਸ ਨੇ ਲਿਆ ਹਿਰਾਸਤ ‘ਚ

ਡੀ.ਆਰ.ਆਈ. ਲੁਧਿਆਣਾ ਜ਼ੋਨਲ ਯੂਨਿਟ ਨੇ ਖ਼ਾਸ ਜਾਣਕਾਰੀ ਦੇ ਆਧਾਰ ‘ਤੇ ਇੱਕ ਕੋਰੀਅਰ ਦਫ਼ਤਰ ‘ਚ ਛਾਪਾ ਮਾਰ ਕੇ ਇਹ ਪਾਰਸਲ ਕਬਜ਼ੇ ‘ਚ ਲਏ। ਜਾਂਚ ਦੌਰਾਨ ਪਤਾ ਲੱਗਿਆ ਕਿ ਅਫੀਮ ਦੇ 30 ਪੈਕੇਟਾਂ ਨੂੰ ਘਰੇਲੂ ਸਮਾਨ ਜਿਵੇਂ ਬਰਤਨਾਂ ਅਤੇ ਐਡਲਟ ਡਾਈਪਰ ਪੈਡਾਂ ਵਿੱਚ ਲੁਕਾ ਕੇ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ।

ਕੁਦਰਤ ਦਾ ਤੋਹਫਾ: ਚੀਕੂ ਦੇ ਬੀਜ ਬਣ ਸਕਦੇ ਹਨ ਗੁਰਦੇ ਦੀ ਪੱਥਰੀ ਦਾ ਇਲਾਜ

ਇਸ ਤੋਂ ਪਹਿਲਾਂ ਨਵੰਬਰ 2025 ਵਿੱਚ ਵੀ ਲੁਧਿਆਣਾ ਤੋਂ ਵਿਦੇਸ਼ ਭੇਜੇ ਜਾ ਰਹੇ ਇੱਕ ਹੋਰ ਪਾਰਸਲ ‘ਚੋਂ 735 ਗ੍ਰਾਮ ਅਫੀਮ ਮਿਲੀ ਸੀ, ਜੋ ਕਿ ਰਜਾਈ ਵਿੱਚ ਲੁਕਾਈ ਗਈ ਸੀ। ਦੋਹਾਂ ਮਾਮਲਿਆਂ ਵਿੱਚ ਨਸ਼ਾ ਤਸਕਰੀ ਦੀ ਇੱਕੋ ਜਿਹੀ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ।

ਮਾਮਲੇ ਦੀ ਜਾਂਚ ਜਾਰੀ ਹੈ।

ludhiana-12kg-opium-recovered

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.