Last Updated: November 24, 2026

Dainik Savera Times Logo

ਲਾਡੋਵਾਲ ਟੋਲ ਪਲਾਜ਼ਾ ਮਹਿੰਗਾ! ਅੱਜ ਤੋਂ ਨਵੇਂ ਰੇਟ ਲਾਗੂ, ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ

1 April 2026 ਅੱਪਡੇਟ ਕੀਤਾ ਗਿਆ

ਲਾਡੋਵਾਲ ਟੋਲ ਪਲਾਜ਼ਾ ਮਹਿੰਗਾ! ਅੱਜ ਤੋਂ ਨਵੇਂ ਰੇਟ ਲਾਗੂ, ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ

PUNJAB NEWS : ਪੰਜਾਬ ਦੇ ਸਭ ਤੋਂ ਰੁਝੇਵਿਆਂ ਵਾਲੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਲਾਡੋਵਾਲ ਟੋਲ ਪਲਾਜ਼ਾ ‘ਤੇ ਯਾਤਰਾ ਹੁਣ ਹੋਰ ਮਹਿੰਗੀ ਹੋਣ ਜਾ ਰਹੀ ਹੈ। National Highways Authority of India (NHAI) ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਅਨੁਸਾਰ 1 ਅਪ੍ਰੈਲ 2026 ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਇਸਦੇ ਨਾਲ ਹੀ ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਦੀ ਸੁਵਿਧਾ ਖਤਮ ਕਰ ਦਿੱਤੀ ਗਈ ਹੈ।

ਕਿੰਨਾ ਵਧਿਆ ਟੋਲ ਰੇਟ?

ਨਵੇਂ ਰੇਟਾਂ ਅਨੁਸਾਰ ਲਗਭਗ ₹5 ਦਾ ਵਾਧਾ ਕੀਤਾ ਗਿਆ ਹੈ:

ਕਾਰ / ਜੀਪ / ਵੈਨ
ਸਿੰਗਲ ਟ੍ਰਿਪ: ₹220 ₹225
ਰਾਊਂਡ ਟ੍ਰਿਪ: ₹335 ₹340
LCV / LGV / ਮਿੰਨੀ ਬੱਸ
ਸਿੰਗਲ ਟ੍ਰਿਪ: ₹360 ₹365
ਰਾਊਂਡ ਟ੍ਰਿਪ: ₹545 ₹550
ਮਾਸਿਕ ਪਾਸ
₹340 ₹350
ਸਾਲਾਨਾ ਪਾਸ
₹3000 ₹3075 (200 ਯਾਤਰਾਵਾਂ ਲਈ)

ਸਾਰੇ ਪੰਜਾਬ ‘ਚ ਵਾਧਾ

ਇਹ ਵਾਧਾ ਸਿਰਫ਼ ਲਾਡੋਵਾਲ ਟੋਲ ਤੱਕ ਸੀਮਿਤ ਨਹੀਂ ਹੈ, ਸਗੋਂ ਪੰਜਾਬ ਦੇ ਹੋਰ ਟੋਲ ਪਲਾਜ਼ਿਆਂ ‘ਤੇ ਵੀ ਦਰਾਂ ਵਿੱਚ ਸੋਧ ਕੀਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੋਲ ਟੈਕਸ ਨੂੰ WPI (Wholesale Price Index) ਦੇ ਆਧਾਰ ‘ਤੇ 2.5% ਤੋਂ 10% ਤੱਕ ਵਧਾਇਆ ਗਿਆ ਹੈ।

ਨਕਦ ਭੁਗਤਾਨ ਖਤਮ ਹੁਣ ਸਿਰਫ ਡਿਜੀਟਲ

1 ਅਪ੍ਰੈਲ ਤੋਂ ਬਾਅਦ ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ:

ਸਿਰਫ FASTag ਜਾਂ UPI Payment ਹੀ ਮਨਜ਼ੂਰ
ਨਕਦ ਦੇਣ ‘ਤੇ ਜੁਰਮਾਨਾ ਲੱਗ ਸਕਦਾ ਹੈ
ਬਿਨਾਂ FASTag ਦੇ ਯਾਤਰਾ ਮੁਸ਼ਕਲ ਹੋ ਸਕਦੀ ਹੈ
ਕੀ ਕਰਨਾ ਲਾਜ਼ਮੀ ਹੈ?
ਆਪਣਾ FASTag ਤੁਰੰਤ ਐਕਟਿਵ ਕਰੋ
ਮੋਬਾਈਲ ‘ਚ UPI ਸੈੱਟਅੱਪ ਰੱਖੋ
ਬੈਲੈਂਸ ਚੈੱਕ ਕਰਦੇ ਰਹੋ

ਟੋਲ ਦਰਾਂ ਵਿੱਚ ਵਾਧਾ ਅਤੇ ਨਕਦ ਭੁਗਤਾਨ ਬੰਦ ਹੋਣ ਨਾਲ ਯਾਤਰੀਆਂ ਨੂੰ ਹੁਣ ਡਿਜੀਟਲ ਤਰੀਕੇ ਨਾਲ ਹੀ ਯਾਤਰਾ ਕਰਨੀ ਪਵੇਗੀ। ਇਹ ਕਦਮ ਇੱਕ ਪਾਸੇ ਟ੍ਰੈਫਿਕ ਸੁਵਿਧਾ ਅਤੇ ਪਾਰਦਰਸ਼ਤਾ ਵਧਾਉਣ ਲਈ ਹੈ, ਪਰ ਦੂਜੇ ਪਾਸੇ ਆਮ ਯਾਤਰੀਆਂ ਲਈ ਖਰਚ ਵੀ ਵਧਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.