skip to content

Last Updated: November 5, 2026

Dainik Savera Times Logo

ਕਪਤਾਨ ਸੂਰਿਆਕੁਮਾਰ ’ਤੇ ਬਾਲੀਵੁੱਡ ਅਦਾਕਾਰਾ ਦਾ ਖੁਸ਼ੀ ਮੁਖਰਜੀ ਦਾ ਚੌਕਾਉਂਦਾ ਦਾਅਵਾ, ਮਚੀ ਹਲਚਲ

30 December 2025 ਅੱਪਡੇਟ ਕੀਤਾ ਗਿਆ

ਕਪਤਾਨ ਸੂਰਿਆਕੁਮਾਰ ’ਤੇ ਬਾਲੀਵੁੱਡ ਅਦਾਕਾਰਾ ਦਾ ਖੁਸ਼ੀ ਮੁਖਰਜੀ ਦਾ ਚੌਕਾਉਂਦਾ ਦਾਅਵਾ, ਮਚੀ ਹਲਚਲ

ਭਾਰਤ ਦੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਆਪਣੀ ਸ਼ਾਂਤ ਸੁਭਾਅ ਅਤੇ ਸਾਫ਼-ਸੁਥਰੇ ਅਕਸ ਲਈ ਜਾਣੇ ਜਾਂਦੇ ਹਨ। ਮੈਦਾਨ ਹੋਵੇ ਜਾਂ ਮੈਦਾਨ ਤੋਂ ਬਾਹਰ, ਉਹ ਅਕਸਰ ਵਿਵਾਦਾਂ ਤੋਂ ਦੂਰ ਰਹਿੰਦੇ ਹਨ। ਪਰ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਖੁਸ਼ੀ ਮੁਖਰਜੀ ਵੱਲੋਂ ਕੀਤੇ ਗਏ ਇੱਕ ਬਿਆਨ ਤੋਂ ਬਾਅਦ ਸੂਰਿਆਕੁਮਾਰ ਯਾਦਵ ਚਰਚਾ ਵਿੱਚ ਆ ਗਏ ਹਨ।

ਖੁਸ਼ੀ ਮੁਖਰਜੀ, ਜੋ ਹਾਲ ਹੀ ਵਿੱਚ ਐਮਟੀਵੀ ਦੇ ਰਿਆਲਟੀ ਸ਼ੋਅ ਸਪਲਿਟਸਵਿਲਾ ਵਿੱਚ ਨਜ਼ਰ ਆ ਚੁੱਕੀ ਹੈ, ਨੇ ਦਾਅਵਾ ਕੀਤਾ ਹੈ ਕਿ ਸੂਰਿਆਕੁਮਾਰ ਯਾਦਵ ਉਨ੍ਹਾਂ ਨੂੰ ਕਾਫ਼ੀ ਮੈਸੇਜ ਕਰਦੇ ਸਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੋਹਾਂ ਵਿਚਾਲੇ ਗੱਲਬਾਤ ਜ਼ਿਆਦਾ ਸਮੇਂ ਤੱਕ ਨਹੀਂ ਚੱਲੀ।

“ਮੈਂ ਕਿਸੇ ਕ੍ਰਿਕਟਰ ਨੂੰ ਡੇਟ ਨਹੀਂ ਕਰਨਾ ਚਾਹੁੰਦੀ” ਖੁਸ਼ੀ ਮੁਖਰਜੀ

ਹਾਲ ਹੀ ਵਿੱਚ ਇੱਕ ਇਵੈਂਟ ਦੌਰਾਨ ਖੁਸ਼ੀ ਮੁਖਰਜੀ ਤੋਂ ਪੁੱਛਿਆ ਗਿਆ ਕਿ ਕੀ ਉਹ ਕਿਸੇ ਕ੍ਰਿਕਟਰ ਨੂੰ ਡੇਟ ਕਰਨਾ ਚਾਹੁੰਦੀ ਹੈ। ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ,
“ਮੈਂ ਕਿਸੇ ਵੀ ਕ੍ਰਿਕਟਰ ਨੂੰ ਡੇਟ ਨਹੀਂ ਕਰਨਾ ਚਾਹੁੰਦੀ। ਮੇਰੇ ਪਿੱਛੇ ਕਈ ਕ੍ਰਿਕਟਰ ਰਹੇ ਹਨ। ਸੂਰਿਆਕੁਮਾਰ ਮੈਨੂੰ ਕਾਫ਼ੀ ਮੈਸੇਜ ਕਰਦੇ ਸਨ, ਪਰ ਹੁਣ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ। ਮੈਂ ਉਨ੍ਹਾਂ ਨਾਲ ਆਪਣਾ ਨਾਮ ਜੋੜਨਾ ਨਹੀਂ ਚਾਹੁੰਦੀ। ਮੈਨੂੰ ਕਿਸੇ ਵੀ ਤਰ੍ਹਾਂ ਦੀ ਲਿੰਕਅੱਪ ਖ਼ਬਰ ਪਸੰਦ ਨਹੀਂ ਹੈ।” ਇਹ ਵੀ ਧਿਆਨ ਯੋਗ ਹੈ ਕਿ ਸੂਰਿਆਕੁਮਾਰ ਯਾਦਵ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਦਾ ਨਾਮ ਦੇਵਿਸ਼ਾ ਹੈ।

View this post on Instagram

A post shared by Kiddaan Entertainment (@kiddaanentertainment)

READ ALSO : ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਕੀਤੀ ਜਾ ਸਕਦੀ ਹੈ ਸਖ਼ਤ ਕਾਰਵਾਈ

ਤਿਰੂਪਤੀ ਮੰਦਰ ਵਿੱਚ ਦਰਸ਼ਨ ਕਰਦੇ ਨਜ਼ਰ ਆਏ ਸੂਰਿਆਕੁਮਾਰ

ਇਸ ਦਰਮਿਆਨ, ਮੰਗਲਵਾਰ ਨੂੰ ਸੂਰਿਆਕੁਮਾਰ ਯਾਦਵ ਆਪਣੀ ਪਤਨੀ ਦੇ ਨਾਲ ਤਿਰੂਪਤੀ ਦੇ ਪ੍ਰਸਿੱਧ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਦਰਸ਼ਨ ਕਰਦੇ ਨਜ਼ਰ ਆਏ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਵਿੱਚ ਸੂਰਿਆਕੁਮਾਰ ਦੀ ਕਪਤਾਨੀ ਹੇਠ ਭਾਰਤੀ ਟੀਮ ਖਿਤਾਬ ਦੀ ਰੱਖਿਆ ਕਰਨ ਉਤਰੇਗੀ।

ਫਾਰਮ ਨੂੰ ਲੈ ਕੇ ਵੀ ਚਰਚਾ

ਇਨ੍ਹਾਂ ਦਿਨੀਂ ਸੂਰਿਆਕੁਮਾਰ ਯਾਦਵ ਦੀ ਬੈਟਿੰਗ ਫਾਰਮ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਬੱਲੇ ਤੋਂ ਵੱਡੀਆਂ ਪਾਰੀਆਂ ਨਹੀਂ ਨਿਕਲੀਆਂ। ਅਜਿਹੇ ਵਿੱਚ ਮੰਦਰ ਦਰਸ਼ਨ ਨੂੰ ਉਨ੍ਹਾਂ ਦੀ ਨਿੱਜੀ ਆਸਥਾ ਅਤੇ ਆਉਣ ਵਾਲੀਆਂ ਚੁਣੌਤੀਆਂ ਲਈ ਦੁਆ ਮੰਗਣ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਫਿਲਹਾਲ, ਖੁਸ਼ੀ ਮੁਖਰਜੀ ਦੇ ਬਿਆਨ ਨੇ ਸੋਸ਼ਲ ਮੀਡੀਆ ‘ਤੇ ਚਰਚਾ ਨੂੰ ਜਨਮ ਦਿੱਤਾ ਹੈ, ਹਾਲਾਂਕਿ ਸੂਰਿਆਕੁਮਾਰ ਯਾਦਵ ਵੱਲੋਂ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

VD: Chandigarh ਮੇਅਰ Harpreet Kaur Babla: ਕੁੜੇ ਦੀ ਸਮੱਸਿਆ ਜਲਦ ਖਤਮ

Bollywood actress Khushi Mukherjee's shocking claim on captain Suryakumar

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.