Site icon Dainik Savera Punjab

ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ ‘ਚ ਪੇਸ਼ੀ — ਮਾਣਹਾਨੀ ਕੇਸ ‘ਚ ਦੋ ਗਵਾਹ ਭੁਗਤਾਏ ਜਾਣਗੇ

ਨਵੀਂ ਦਿੱਲੀ (ਦੈਨਿਕ ਸਵੇਰਾ): ਕਿਸਾਨ ਮਹਿਲਾਵਾਂ ਬਾਰੇ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਮਾਣਹਾਨੀ ਮਾਮਲੇ ਵਿੱਚ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਨਿਰਧਾਰਤ ਹੈ। ਅਦਾਲਤ ਵੱਲੋਂ ਉਸਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਤੋਂ ਛੂਟ ਮਿਲੀ ਹੋਈ ਹੈ, ਇਸ ਲਈ ਉਹ ਵੀਡੀਓ ਕਾਨਫਰੰਸ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਵੇਗੀ।

 

ਰਾਜਾ ਵੜਿੰਗ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ — 1,000 ਰੁਪਏ ਬਹੁਤ ਘੱਟ, ਬਹੁਤ ਦੇਰ ਨਾਲ

ਵਿਰੋਧੀ ਪੱਖ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਉਹ ਕੰਗਨਾ ਦੇ ਖ਼ਿਲਾਫ਼ ਦੋ ਗਵਾਹ ਅਦਾਲਤ ਵਿੱਚ ਪੇਸ਼ ਕਰਨਗੇ। ਇਸਦੇ ਨਾਲ ਹੀ, ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ਬਾਰੇ ਵੀ ਅੱਜ ਸੁਣਵਾਈ ਹੋ ਸਕਦੀ ਹੈ।

 

PFTAA ਦੀ ਕਮਾਨ ਮੁੜ ਗੁੱਗੂ ਗਿੱਲ ਦੇ ਹੱਥ: ਪੰਜਾਬੀ ਕਲਾਕਾਰਾਂ ਨੇ ਕੀਤਾ ਸਵਾਗਤ

ਇਹ ਮਾਮਲਾ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਵੱਲੋਂ 2020–21 ਦੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੀ ਟਿੱਪਣੀ ਨੂੰ ਲੈ ਕੇ ਦਰਜ ਕਰਵਾਇਆ ਗਿਆ ਸੀ। ਲਗਭਗ ਪੰਜ ਸਾਲਾਂ ਤੋਂ ਇਸ ਕੇਸ ਦੀ ਸੁਣਵਾਈ ਜਾਰੀ ਹੈ। ਕੰਗਨਾ ਪਿਛਲੇ ਸਾਲ ਇੱਕ ਵਾਰ ਨਿੱਜੀ ਤੌਰ ‘ਤੇ ਬਠਿੰਡਾ ਅਦਾਲਤ ਵਿੱਚ ਹਾਜ਼ਰ ਹੋ ਚੁੱਕੀ ਹੈ।

kangana-ranaut-to-appear-in-bathinda

Exit mobile version