Site icon Dainik Savera Punjab

PFTAA ਦੀ ਕਮਾਨ ਮੁੜ ਗੁੱਗੂ ਗਿੱਲ ਦੇ ਹੱਥ: ਪੰਜਾਬੀ ਕਲਾਕਾਰਾਂ ਨੇ ਕੀਤਾ ਸਵਾਗਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਗੁੱਗੂ ਗਿੱਲ ਨੂੰ ਮੁੜ ਪੰਜਾਬੀ ਫਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ PFTAA ਦਾ ਚੇਅਰਮੈਨ ਚੁਣਿਆ ਗਿਆ ਹੈ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਗੁੱਗੂ ਗਿੱਲ ਨੇ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਫਿਲਮ ਜਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਲਾ ਕਾਰਾਂ ਦੀ ਭਲਾਈ ਅਤੇ ਪੰਜਾਬੀ ਫਿਲਮ ਇੰਡਸਟਰੀ ਦੀ ਤਰੱਕੀ ਲਈ ਆਪਣੀ ਟੀਮ ਦੇ ਨਾਲ ਮਿਲ ਕੇ ਕੰਮ ਜਾਰੀ ਰੱਖਣਗੇ।

ਹਫ਼ਤੇ ਵਿੱਚ 2–3 ਵਾਰੀ ਤੁਲਸੀ ਫੇਸ ਪੈਕ ਲਗਾਓ – ਮੁੰਹਾਸਿਆਂ ਅਤੇ ਦਾਗ ਧੱਬਿਆਂ ਤੋਂ ਮਿਲੇਗੀ ਰਾਹਤ।

ਇਸ ਮੌਕੇ ‘ਤੇ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ। ਨਿਰਮਲ ਰਿਸ਼ੀ ਨੂੰ ਮੁੱਖ ਸਰਪ੍ਰਸਤ, ਬਲਵਿੰਦਰ ਵਿੱਕੀ ਨੂੰ ਸਰਪ੍ਰਸਤ ਅਤੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਰੀਸ਼ ਵਰਮਾ ਨੂੰ ਸਲਾਹਕਾਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਐਮੀ ਵਿਰਕ ਨੂੰ ਪ੍ਰਧਾਨ, ਬਿੰਨੂ ਢਿੱਲੋਂ ਨੂੰ ਜਰਨਲ ਸਕੱਤਰ ਅਤੇ ਬੀ ਐਨ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸ਼ਵਿੰਦਰ ਮਾਹਲ ਅਤੇ ਤਾਨੀਆ ਨੂੰ ਮੀਤ ਪ੍ਰਧਾਨ ਦੀ ਭੂਮਿਕਾ ਦਿੱਤੀ ਗਈ ਹੈ।

ਹਾਈ ਯੂਰੀਕ ਐਸਿਡ ਜਾਂ ਗਾਊਟ ਦੀ ਸਮੱਸਿਆ ਵਿੱਚ ਦਾਲਾਂ ਖਾਣੀ ਚੰਗੀ ਜਾਂ ਮਾੜੀ? ਜਾਣੋ ਸੱਚਾਈ

 

ਭਾਰਤ ਭੂਸ਼ਣ ਵਰਮਾ ਨੂੰ ਖਜ਼ਾਨਚੀ, ਰਾਜ ਧਾਲੀਵਾਲ ਨੂੰ ਸਹਾਇਕ ਸਕੱਤਰ, ਪਰਮਜੀਤ ਭੰਗੂ ਨੂੰ ਸਹਾਇਕ ਖਜ਼ਾਨਚੀ ਅਤੇ ਵਿਨੋਦ ਸ਼ਰਮਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਾਰਜਕਾਰੀ ਮੈਂਬਰਾਂ ਵਿੱਚ ਰਣਜੀਤ ਸ਼ਰਮਾ, ਬਲਜਿੰਦਰ ਕੌਰ, ਦੀਦਾਰ ਗਿੱਲ, ਬਨਿੰਦਰ ਬੰਨੀ, ਪ੍ਰਕਾਸ਼ ਗਾਧੂ, ਪ੍ਰਭ ਗਰੇਵਾਲ, ਪੂਨਮ ਸੂਦ ਅਤੇ ਅਕਿਸ਼ਤਾ ਨੂੰ ਸ਼ਾਮਲ ਕੀਤਾ ਗਿਆ ਹੈ।

ਗੁੱਗੂ ਗਿੱਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਟੀਮ ਇਕਜੁੱਟ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰੇਗੀ।

guggu-gill-reappointed-as-pftaa-president-punjabi

Exit mobile version