
Moosewala’s Hologram Tour Postponed : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਮੌਜੂਦਾ ਹਾਲਾਤ ਨੂੰ ਦੇਖਦਿਆਂ ਮੂਸੇਵਾਲਾ ਦੇ ਕੈਨੇਡਾ ਅਤੇ ਅਮਰੀਕਾ ਵਿੱਚ ਚੱਲ ਰਹੇ “ਸਾਈਨਡ ਟੂ ਗੌਡ” ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰਨ ਦਾ ਵੱਡਾ ਫੈਸਲਾ ਲਿਆ ਹੈ।
Sidhu Moose Wala’s Calgary show has been officially postponed as part of a wider delay of his “Signed to God” Hologram World Tour across the United States and parts of Canada. The late singer’s father, Balkaur Singh, announced that the upcoming tour stops are being put on hold due to the ongoing situation and protests in Punjab. @redfmvancouver @REDFMToronto— RED FM™ CALGARY (@REDFMCALGARY) October 18, 2026
ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਦਿੱਤੀ ਹੈ । ਉਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋ ਬਾਅਦ ਲੋਕਾਂ ਵਲੋ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਿਲਹਾਲ ਇਹ ਸੋਅ ਜੋ ਕੈਲਗਰੀ ਅਤੇ ਅਮਰੀਕਾ ਵਿਚ ਹੋਣੇ ਸੀ ਮੁਲਤਵੀ ਕੀਤੇ ਗਏ ਹਨ। ਉਨਾਂ ਕਿਹਾ ਕਿ ਮੇਰੇ ਲਈ ਮੇਰਾ ਹਲਕਾ ਅਤੇ ਮੇਰਾ ਪੰਜਾਬ ਸਭ ਤੋ ਪਹਿਲਾਂ ਹੈ। ਮੈਂ ਕੈਲਗਰੀ ਅਤੇ ਅਮਰੀਕਾ ਵਿਚ ਸਾਰੇ ਬੈਠੇ ਵੀਰਾਂ ਅਤੇ ਚਾਹੁੰਣ ਵਾਲਿਆ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਇਸ ਵਾਰ ਮੈਂ ਤੁਹਾਡੇ ਵਿਚ ਨਹੀ ਪਹੁੰਚ ਸਕਿਆ। ਉਨਾਂ ਕਿਹਾ ਕਿ ਬਹੁਤ ਜਲਦੀ ਹੀ ਮੈਂ ਦੁਬਾਰਾ ਸ਼ੋਅ ਲੈ ਕੇ ਆਵਾਗਾਂ ਉਹ ਸ਼ੋਅ ਹੁਣ ਨਾਲੋ ਹੋਰ ਵੀ ਵਧੀਆ ਹੋਣਗੇ। ਕੈਲਗਰੀ ਵਾਲਾ ਸ਼ੋਅ ਕੱਲ੍ਹ ਹੋਣਾ ਸੀ ਜਿਸ ਦੀਆਂ ਤਿਆਰੀਆ ਲਗਭਗ ਹੋ ਚੁੱਕੀਆਂ ਸਨ।
ਕੈਲਗਰੀ ਅਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ, ਪਰ ਵਾਅਦਾ ਕੀਤਾ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ਬਿਹਤਰ ਪੇਸ਼ਕਾਰੀ ਨਾਲ ਦੋਬਾਰਾ ਵਾਪਸੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਮਿਲੇ ਅਥਾਹ ਪਿਆਰ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿੱਥੇ ਸਾਰੇ ਸ਼ੋਅ ਹਾਊਸਫੁੱਲ ਰਹੇ ਸਨ। ਇਹ ਸ਼ੋਅ ਪਹਿਲਾਂ ਹੀ ਹੋ ਚੁੱਕੇ ਹਨ, ਜਦੋਂਕਿ ਕੈਲਗਰੀ ਅਤੇ ਅਮਰੀਕਾ ਦੇ ਬਾਕੀ ਰਹਿੰਦੇ ਸ਼ੋਅ ਫਿਲਹਾਲ ਰੋਕ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਹ ਐਲਾਨ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਹੋਏ ਗੋਲੀਕਾਂਡ ਤੋਂ ਬਾਅਦ ਇਲਾਕੇ ਵਿੱਚ ਲਗਾਤਾਰ ਜਾਰੀ ਰੋਸ ਪ੍ਰਦਰਸ਼ਨਾਂ ਦਰਮਿਆਨ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਬਲਕੌਰ ਸਿੰਘ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਹਨ ਅਤੇ ਮਾਨਸਾ ਦੇ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਦਿਨਾਂ ਤੋਂ ਬਲਕੌਰ ਸਿੰਘ, ਉਨ੍ਹਾਂ ਦੀ ਪਤਨੀ ਚਰਨ ਕੌਰ ਅਤੇ ਛੋਟਾ ਪੁੱਤਰ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਇਨ੍ਹਾਂ ਹੋਲੋਗ੍ਰਾਮ ਸ਼ੋਆਂ ਲਈ ਕੈਨੇਡਾ ਗਏ ਹੋਏ ਸਨ।
ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਆਏ ਪੰਜਾਬੀ ਇੰਡਸਟਰੀ ਦੇ ਕਲਾਕਾਰ
ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਬੇਵਕਤੀ ਮੌਤ ਤੋਂ ਬਾਅਦ ਹੁਣ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ ਲਈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਝੋਟੇ ਦੇ ਪਰਿਵਾਰ ਵਲੋਂ ਉਸਦੀ ਮੌਤ ਤੋਂ ਬਾਅਦ ਤੋਂ ਹੀ ਮਾਨਸਾ ‘ਚ ਮੋਰਚਾ ਲਗਾਇਆ ਗਿਆ ਹੈ , ਜੋ ਨਿਰੰਤਰ ਜਾਰੀ ਹੈ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਮੋਤ ਤੋਂ ਹੁਣ ਤਕ ਉਸਦੀ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪਰਿਵਾਰ ਦੀ ਮੰਗ ਹੈ ਕਿ ਜਦੋਂ ਤਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਝੋਟੇ ਦਾ ਸਸਕਾਰ ਨਹੀਂ ਕਰਨਗੇ। ਇਸ ਦੌਰਾਨ ਕਈ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਵਲੋਂ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਪਰਿਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।
ਇਸ ਵਿਚਾਲੇ ਹੁਣ ਪੰਜਾਬੀ ਫਿਲਮ ਇੰਡਸਟਰੀ ਦੀ ਵੱਡੀ ਪਹਿਲ ਵੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਆਪ ਮੁਹਾਰੇ ਚੱਲ ਕੇ ਝੋਟੇ ਦੇ ਪਰਿਵਾਰ ਦੇ ਹੱਕ ‘ਚ ਨਿੱਤਰੇ ਹਨ। ਨਾ ਸਿਰਫ ਪੰਜਾਬੀ ਬਲਕਿ ਦੇਸ਼ ਵਿਦੇਸ਼ ‘ਚ ਨਾਮ ਖੱਟਣ ਵਾਲੇ ਦਿਲਜੀਤ ਦੋਸਾਂਝ ਨੇ ਝੋਟੇ ਦੇ ਹੱਕ ‘ਚ ਪੋਸਟ ਪਾ ਕੇ ਉਸਦਾ ਸਮਰਥਨ ਕੀਤਾ ਹੈ। ਦਿਲਜੀਤ ਨੇ ਝੋਟੇ ਦੀ ਇੱਕ ਫੋਟੋ ਸ਼ੇਅਰ ਕਰਕੇ ਲਿਖਿਆ ‘ਸਮੁੱਚਾ ਪੰਜਾਬ ਦੁੱਖ ਦੀ ਇਸ ਘੜੀ ‘ਸੀ ਪਰਿਵਾਰ ਦੇ ਨਾਲ ਹੈ , ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ’।

ਪਰਵਿੰਦਰ ਸਿੰਘ ਝੋਟੇ ਦੇ ਹੱਕ ‘ਚ ਨੀਰੂ ਬਾਜਵਾ ਨੇ ਵੱਡਾ ਫੈਸਲਾ ਕੀਤਾ ਹੈ। ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫਿਲਮ ‘ਥਾਪੀ’ ਦੇ ਸਾਰੇ ਸ਼ੋਅ ਹੋਲਡ ਕਰਨ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੇ ਉਨ੍ਹਾਂ ਲਿਖਿਆ, ‘ਸਿਨੇਮਾ ਲੋਕਾਂ ਲਈ ਹੁੰਦਾ, ਲੋਕਾਂ ਤੋਂ ਵੱਡਾ ਕਦੇ ਵੀ ਨਹੀਂ। ਸਾਡੇ ਲਈ ਪੰਜਾਬ ਤੋਂ ਉਪਰ ਕੁਝ ਵੀ ਨਹੀਂ ਹੈ ,ਜਦੋਂ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ’। #justiceforparvinderjhota’
ਪੰਜਾਬੀ ਗਾਇਕ ਰਣਜੀਤ ਬਾਵਾ ਵੀ ਬੀਤੇ ਦਿਨ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਲਗਾਏ ਹੋਏ ਮੋਰਚੇ ‘ਤੇ ਪਹੁੰਚੇ ਅਤੇ ਝੋਟੇ ਦੇ ਪਰਿਵਾਰ ਦੇ ਹੱਕ ‘ਚ ਨਿਤਰੇ। ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਬਾਵਾ ਨੇ ਕਿਹਾ ਕਿ ਉਹ ਪੰਜਾਬ ਦੇ ਲਈ ਜਿੱਥੇ ਕਹੋਗੇ ਉਥੇ ਖੜ੍ਹੇ ਹਨ, ਉਨ੍ਹਾਂ ਕਿਹਾ ਕਿ ਉਹ ਕਿਸੇ ਸਰਕਾਰ ਦੇ ਲਿਹਾਜ਼ ‘ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਕਲਾਕਾਰ ਹਨ ਤੇ ਉਹ ਲੋਕਾਂ ਲਈ ਗਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਮੇਰਾ ਕਿਸੇ ਸਰਕਾਰ ਨਾਲ ਕੋਈ ਲਿਹਾਜ਼ ਹੁੰਦਾ ਤਾਂ ਉਹ ਇੱਥੇ ਨਾ ਆਉਂਦੇ। ਉਨ੍ਹਾਂ ਝੋਟੇ ਦੇ ਪਿਤਾ ਨਾਲ ਗੱਲ ਕਰਕੇ ਕਿਹਾ ਕਿ ਉਹ ਹਰ ਪੱਖੋਂ ਝੋਟੇ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਇਨਸਾਫ ਮਿਲਣ ਤੱਕ ਉਨ੍ਹਾਂ ਨੂੰ ਪੂਰਾ ਸਾਥ ਦੇਣਗੇ।
ਪਰਵਿੰਦਰ ਝੋਟੇ ਦੇ ਹੱਕ ‘ਚ ਮਾਨਸਾ ਧਰਨੇ ‘ਤੇ ਪੁੱਜੇ ਬੱਬੂ ਮਾਨ ਨੇ ਕਿਹਾ ਕਿ ਪਰਵਿੰਦਰ ਝੋਟੇ ਵਰਗੇ ਦ੍ਰਿੜ ਸੰਕਲਪ ਵਾਲੇ ਬਹੁਤ ਘੱਟ ਮਿਲਦੇ ਹਨ , ਇਹ ਲੜਾਈ ਸਿਰਫ ਪਰਵਿੰਦਰ ਝੋਟੇ ਦੀ ਨਹੀਂ ਬਲਕਿ ਸਾਰੇ ਪਿੰਡਾਂ ਦੇ ਸਭ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਅੰਦੋਲਨ 4-5 ਸਾਲ ਪਹਿਲਾ ਸ਼ੁਰੂ ਹੋ ਜਾਂਦਾ ਤਾਂ ਅੱਜ ਝੋਟਾ ਨਾ ਜਾਂਦਾ। ਬੱਬੂ ਮਾਨ ਨੇ ਕਿਹਾ ਕਿ ਝੋਟੇ ਨੂੰ ਅਸਲੀ ਸ਼ਰਧਾਂਜਲੀ ਹੀ ਹੋਵੇਗੀ ਕਿ ਜੋ ਲੋਕ ਵੀ ਨਸ਼ਾ ਕਰਦੇ ਨੇ ਉਹ ਨਸ਼ਾ ਛੱਡ ਦੇਣ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਮਾਨਸਾ ਧਰਨੇ ਵਾਲੀ ਥਾਂ ‘ਤੇ ਪਹੁੰਚੇ ਪੰਜਾਬੀ ਗਾਇਕ ਜੀ ਖਾਨ ਨੇ ਕਿਹਾ ਕਿ ਉਹ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ , ਉਹ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਹਾਜ਼ਿਰ ਹੋਵਾਂਗਾ। ਉਨ੍ਹਾਂ ਸਭ ਕਲਾਕਾਰਾਂ ਨੂੰ ਮੋਰਚੇ ‘ਤੇ ਆ ਕੇ ਝੋਟੇ ਦੇ ਪਰਿਵਾਰ ਨਾਲ ਖੜਨ ਦੀ ਅਪੀਲ ਕੀਤੀ।

मेष: दिन शुभ रहेगा...