skip to content

Last Updated: November 7, 2026

Dainik Savera Times Logo

ਹਾਲੀਵੁੱਡ ਐਕਟਰ ਮੈਥਿਊ ਪੈਰੀ ਦੀ ਮੌਤ ਨਾਲ ਜੁੜੀ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ

10 April 2026 ਅੱਪਡੇਟ ਕੀਤਾ ਗਿਆ

ਹਾਲੀਵੁੱਡ ਐਕਟਰ ਮੈਥਿਊ ਪੈਰੀ ਦੀ ਮੌਤ ਨਾਲ ਜੁੜੀ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ ਦੇ ਲਾਸ ਐਂਜਲਿਸ ਵਿੱਚ ਪੰਜਾਬੀ ਮੂਲ ਦੀ ਇੱਕ ਔਰਤ ਜਸਵੀਨ ਸੰਘਾ ਨੂੰ ਫੈਡਰਲ ਕੋਰਟ ਨੇ 15 ਸਾਲ ਦੀ ਸਜ਼ਾ ਸੁਣਾਈ ਹੈ। ਉਸ ’ਤੇ ਦੋਸ਼ ਸੀ ਕਿ ਉਹ ਕੇਟਾਮਾਈਨ (ਇੱਕ ਖ਼ਤਰਨਾਕ ਡਰੱਗ) ਵੇਚਦੀ ਸੀ ਅਤੇ ਉਸਨੇ ਇਹ ਡਰੱਗ ਹਾਲੀਵੁੱਡ ਦੇ ਮਸ਼ਹੂਰ ਐਕਟਰ ਮੈਥਿਊ ਪੈਰੀ ਨੂੰ ਵੀ ਦਿੱਤੀ ਸੀ। 2023 ਵਿੱਚ ਪੈਰੀ ਦੀ ਮੌਤ ਕੇਟਾਮਾਈਨ ਓਵਰਡੋਜ਼ ਨਾਲ ਹੋਈ ਸੀ।

 

ਜਸਵੀਨ ਨੇ ਕੋਰਟ ਵਿੱਚ ਮੰਨਿਆ ਕਿ ਉਸਨੇ ਪੈਰੀ ਨੂੰ ਡਰੱਗ ਸਪਲਾਈ ਕੀਤੀ ਸੀ। ਜੱਜ ਨੇ ਕਿਹਾ ਕਿ ਜਸਵੀਨ ਨੇ ਹਾਈ-ਪ੍ਰੋਫਾਈਲ ਲੋਕਾਂ ਨੂੰ ਡਰੱਗ ਵੇਚ ਕੇ ਸ਼ਾਨਦਾਰ ਜ਼ਿੰਦਗੀ ਜੀਤੀ ਅਤੇ ਪੈਰੀ ਦੀ ਮੌਤ ਵਿੱਚ ਉਸਦਾ ਸਿੱਧਾ ਰੋਲ ਸੀ।

ਕੈਨੇਡਾ ਵਿੱਚ ਪੈਟਰੋਲ ਦੀ ਥਾਂ ਪਾਣੀ ਭਰਿਆ, ਪੰਜਾਬੀ ਮਾਲਕ ਦਾ ਪੰਪ ਸੀਲ, ਗਾਹਕਾਂ ਦਾ ਗੁੱਸਾ ਚਰਮ ’ਤੇ

ਜਸਵੀਨ ਸੰਘਾ ਦਾ ਪਰਿਵਾਰ ਪੰਜਾਬ ਦੇ ਜਲੰਧਰ ਦੇ ਨੇੜੇ ਫਿਲੌਰ ਨਾਲ ਜੁੜਿਆ ਹੈ। ਉਸਦਾ ਜਨਮ 1983 ਵਿੱਚ ਲੰਡਨ ਵਿੱਚ ਹੋਇਆ। ਉਸਦਾ ਪਰਿਵਾਰ ਬਾਅਦ ਵਿੱਚ ਕੈਲੀਫੋਰਨੀਆ ਚਲਾ ਗਿਆ, ਜਿੱਥੇ ਉਸਦੀ ਪਰਵਰਿਸ਼ ਹੋਈ। ਉਹ ਅਮਰੀਕਾ ਅਤੇ ਬ੍ਰਿਟੇਨ ਦੀ ਡੁਅਲ ਸਿਟੀਜ਼ਨ ਹੈ। ਉਸਨੇ ਕੈਲੀਫੋਰਨੀਆ ਅਤੇ ਲੰਡਨ ਵਿੱਚ ਪੜ੍ਹਾਈ ਕੀਤੀ ਅਤੇ ਐਮਬੀਏ ਵੀ ਕੀਤਾ।

 

ਕੁਝ ਸਾਲ ਨੌਕਰੀ ਕਰਨ ਤੋਂ ਬਾਅਦ, ਜਸਵੀਨ ਨੇ ਲਾਸ ਐਂਜਲਿਸ ਦੇ ਨਾਰਥ ਹਾਲੀਵੁੱਡ ਵਿੱਚ ਆਪਣੇ ਘਰ ਨੂੰ ਹੀ ਡਰੱਗ ਸਟੈਸ਼ ਹਾਊਸ ਬਣਾ ਲਿਆ। ਉਹ ਕੇਟਾਮਾਈਨ, ਮੈਥ ਅਤੇ ਹੋਰ ਡਰੱਗਜ਼ ਵੇਚਦੀ ਸੀ। ਉਸਦੇ ਗਾਹਕ ਹਾਲੀਵੁੱਡ ਦੇ ਸੈਲੀਬ੍ਰਿਟੀ ਅਤੇ ਅਮੀਰ ਲੋਕ ਸਨ। ਸੋਸ਼ਲ ਮੀਡੀਆ ’ਤੇ ਉਹ ਆਪਣੇ ਆਪ ਨੂੰ ਆਰਟ ਕਿਊਰੇਟਰ ਅਤੇ ਲਗਜ਼ਰੀ ਲਾਈਫਸਟਾਈਲ ਵਾਲੀ ਔਰਤ ਵਜੋਂ ਦਿਖਾਉਂਦੀ ਸੀ।

 

ਜਸਵੀਨ ਅਤੇ ਮੈਥਿਊ ਪੈਰੀ ਦੀ ਕੋਈ ਨਿੱਜੀ ਦੋਸਤੀ ਨਹੀਂ ਸੀ। ਉਹ ਡਰੱਗ ਬਿਚੋਲਿਆਂ ਰਾਹੀਂ ਪੈਰੀ ਤੱਕ ਕੇਟਾਮਾਈਨ ਪਹੁੰਚਾਉਂਦੀ ਸੀ। ਅਕਤੂਬਰ 2023 ਵਿੱਚ ਉਸਨੇ ਪੈਰੀ ਦੇ ਅਸਿਸਟੈਂਟ ਨੂੰ ਵੱਡੀ ਮਾਤਰਾ ਵਿੱਚ ਕੇਟਾਮਾਈਨ ਵੇਚੀ, ਜੋ ਪੈਰੀ ਦੀ ਮੌਤ ਦਾ ਕਾਰਨ ਬਣੀ।

 

ਸਬੂਤ ਮਿਟਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਜਸਵੀਨ ਨੇ ਸਤੰਬਰ 2025 ਵਿੱਚ ਆਪਣਾ ਦੋਸ਼ ਮੰਨ ਲਿਆ ਅਤੇ ਹੁਣ ਉਸਨੂੰ 15 ਸਾਲ ਦੀ ਸਜ਼ਾ ਮਿਲੀ ਹੈ।

jasveen-sangha-sentenced-in-matthew

jasveen-sangha-sentenced-in-matthew

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.