ਜਲੰਧਰ ਨਿਊਜ਼: ਪੰਜਾਬ ਦੇ ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਅਤੇ ਇਲੈਕਟ੍ਰਾਨਿਕਸ ਵੈੱਲਫੇਅਰ ਸੋਸਾਇਟੀ ਨਾਲ ਜੁੜੇ ਵਪਾਰੀਆਂ ਨੇ ਗਣਤੰਤਰ ਦਿਵਸ ਦੇ ਸਨਮਾਨ ਵਿੱਚ 25 ਅਤੇ 26 ਜਨਵਰੀ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਅਤੇ ਬਲਜੀਤ ਸਿੰਘ ਆਹਲੂਵਾਲੀਆ ਨੇ ਸਾਂਝੇ ਰੂਪ ਨਾਲ ਦੱਸਿਆ ਕਿ ਇਸ ਦੌਰਾਨ ਫਗਵਾੜਾ ਗੇਟ, ਮਿਲਾਪ ਰੋਡ, ਚਹਾਰ ਬਾਗ, ਭਗਤ ਸਿੰਘ ਚੌਕ, ਸ਼ੇਰ-ਏ-ਪੰਜਾਬ ਮਾਰਕੀਟ, ਹਾਂਗਕਾਂਗ ਮਾਰਕੀਟ, ਪੰਜਪੀਰ ਚੌਕ ਸਮੇਤ ਆਲੇ-ਦੁਆਲੇ ਸਥਿਤ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
READ ALSO : ਲੁਧਿਆਣਾ ਦੇ ਇੱਕ ਮਸ਼ਹੂਰ ਜੌਹਰੀ ਨਾਲ ਕਰੋੜਾਂ ਰੁਪਏ ਦੀ ਠੱਗੀ
ਵਪਾਰੀਆਂ ਨੇ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਖ਼ਰੀਦਦਾਰੀ ਪਹਿਲਾਂ ਹੀ ਕਰ ਲੈਣ। ਇਹ ਫੈਸਲਾ ਗਣਤੰਤਰ ਦਿਵਸ ਦੇ ਮੌਕੇ ਵਪਾਰੀਆਂ ਵੱਲੋਂ ਦੇਸ਼ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀ ਦਿਖਾਉਣ ਲਈ ਲਿਆ ਗਿਆ ਹੈ।