skip to content

Last Updated: November 7, 2026

Dainik Savera Times Logo

ਇਟਲੀ ਭੇਜਣ ਦਾ ਝਾਂਸਾ—ਫਗਵਾੜਾ ਵਿੱਚ 10 ਲੱਖ ਦੀ ਧੋਖਾਧੜੀ ਦਾ ਕੇਸ ਦਰਜ

5 March 2026 ਅੱਪਡੇਟ ਕੀਤਾ ਗਿਆ

ਇਟਲੀ ਭੇਜਣ ਦਾ ਝਾਂਸਾ—ਫਗਵਾੜਾ ਵਿੱਚ 10 ਲੱਖ ਦੀ ਧੋਖਾਧੜੀ ਦਾ ਕੇਸ ਦਰਜ

ਪੰਜਾਬ ਡੈਸਕ (ਦੈਨਿਕ ਸਵੇਰਾ): ਫਗਵਾੜਾ ਪੁਲੀਸ ਨੇ ਇਟਲੀ ਭੇਜਣ ਦਾ ਵਾਅਦਾ ਕਰਕੇ 10 ਲੱਖ ਰੁਪਏ ਹੜੱਪਣ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕੀਤਾ ਹੈ। ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਹ ਸ਼ਿਕਾਇਤ ਨੰਗਲ ਮਾਝਾ ਦੇ ਰਹਿਣ ਵਾਲੇ ਤਰਸੇਮ ਲਾਲ ਵੱਲੋਂ ਦਿੱਤੀ ਗਈ, ਜਿਸ ਨੇ ਦੋਸ਼ ਲਾਇਆ ਕਿ ਇੱਕ ਵਿਦੇਸ਼ੀ ਟਰੈਵਲ ਏਜੰਟ ਨੇ ਲਿਖਤੀ ਸਮਝੌਤਾ ਪੂਰਾ ਨਾ ਕਰਦੇ ਹੋਏ ਉਸ ਨਾਲ ਧੋਖਾਧੜੀ ਕੀਤੀ।

ਫਗਵਾੜਾ ਵਿੱਚ ਦੋ ਨਾਬਾਲਗ ਲੜਕੀਆਂ ਅਗਵਾ—ਪੁਲੀਸ ਨੇ ਦੋ ਵੱਖ ਮਾਮਲੇ ਦਰਜ ਕੀਤੇ

ਸ਼ਿਕਾਇਤ ਵਿੱਚ ਤਰਸੇਮ ਲਾਲ ਨੇ ਦੱਸਿਆ ਕਿ ਆਪਣੇ ਰਿਸ਼ਤੇਦਾਰ ਕਮਲ ਤੁਰਾ ਨੂੰ ਇਟਲੀ ਭੇਜਣ ਸਬੰਧੀ ਮਾਮਲਾ ਪਹਿਲਾਂ ਪੁਲੀਸ ਤੱਕ ਪਹੁੰਚਿਆ ਸੀ। ਡੀਐੱਸਪੀ ਫਗਵਾੜਾ ਦੇ ਸਾਹਮਣੇ, ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ ਸੀ। 25 ਜੂਨ 2025 ਨੂੰ ਤਿਆਰ ਕੀਤੇ ਲਿਖਤੀ ਇਕਰਾਰਨਾਮੇ ਅਨੁਸਾਰ, ਮੁਲਜ਼ਮ ਨੇ ਇਹ ਯਕੀਨ ਦਵਾਇਆ ਸੀ ਕਿ ਜੇ 25 ਅਗਸਤ 2025 ਤੱਕ ਕਮਲ ਤੁਰਾ ਨੂੰ ਇਟਲੀ ਨਾ ਭੇਜਿਆ ਗਿਆ, ਤਾਂ 26 ਅਗਸਤ 2025 ਤੱਕ 10 ਲੱਖ ਰੁਪਏ ਵਾਪਸ ਕਰ ਦਿੱਤੇ ਜਾਣਗੇ।

ਮਿਆਦ ਖਤਮ ਹੋਣ ਤੋਂ ਬਾਅਦ ਜਦੋਂ ਪਿੰਡ ਦੇ ਨੁਮਾਇੰਦਿਆਂ ਨੇ ਮਾਛੀਵਾੜਾ ਦੇ ਪਿੰਡ ਛੋਟੀ ਲੱਖੋਵਾਲ ਖੁਰਦ ਦੇ ਰਹਿਣ ਵਾਲੇ ਏਜੰਟ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ, ਤਾਂ ਉਸ ਨੇ ਰਕਮ ਵਾਪਸ ਕਰਨ ਦੀ ਥਾਂ ਇਹ ਦਲੀਲ ਦਿੱਤੀ ਕਿ ਪੈਸੇ ਕਮਲ ਤੁਰਾ ਨੂੰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਗੁਰਜੀਤ ਸਿੰਘ ਨੇ ਕਮਲ ਤੁਰਾ ਅਤੇ ਉਸਦੇ ਸਹੁਰੇ ਪਰਿਵਾਰ ਨਾਲ ਮਿਲ ਕੇ ਇਹ ਰਕਮ ਹੜੱਪ ਲਈ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ, ਜਦਕਿ ਐੱਸ ਪੀ ਮਾਧਵੀ ਦੇ ਮੁਤਾਬਕ ਵਿੱਤੀ ਲੈਣ‑ਦੇਣ ਅਤੇ ਸਬੂਤਾਂ ਦੀ ਜਾਂਚ ਜਾਰੀ ਹੈ।

italy-visa-scam-fraud-case

italy-visa-scam-fraud-case

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.