ਪੰਜਾਬ ਡੈਸਕ (ਦੈਨਿਕ ਸਵੇਰਾ): ਫਗਵਾੜਾ ਪੁਲੀਸ ਨੇ ਇਟਲੀ ਭੇਜਣ ਦਾ ਵਾਅਦਾ ਕਰਕੇ 10 ਲੱਖ ਰੁਪਏ ਹੜੱਪਣ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕੀਤਾ ਹੈ। ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਹ ਸ਼ਿਕਾਇਤ ਨੰਗਲ ਮਾਝਾ ਦੇ ਰਹਿਣ ਵਾਲੇ ਤਰਸੇਮ ਲਾਲ ਵੱਲੋਂ ਦਿੱਤੀ ਗਈ, ਜਿਸ ਨੇ ਦੋਸ਼ ਲਾਇਆ ਕਿ ਇੱਕ ਵਿਦੇਸ਼ੀ ਟਰੈਵਲ ਏਜੰਟ ਨੇ ਲਿਖਤੀ ਸਮਝੌਤਾ ਪੂਰਾ ਨਾ ਕਰਦੇ ਹੋਏ ਉਸ ਨਾਲ ਧੋਖਾਧੜੀ ਕੀਤੀ।
ਫਗਵਾੜਾ ਵਿੱਚ ਦੋ ਨਾਬਾਲਗ ਲੜਕੀਆਂ ਅਗਵਾ—ਪੁਲੀਸ ਨੇ ਦੋ ਵੱਖ ਮਾਮਲੇ ਦਰਜ ਕੀਤੇ
ਮਿਆਦ ਖਤਮ ਹੋਣ ਤੋਂ ਬਾਅਦ ਜਦੋਂ ਪਿੰਡ ਦੇ ਨੁਮਾਇੰਦਿਆਂ ਨੇ ਮਾਛੀਵਾੜਾ ਦੇ ਪਿੰਡ ਛੋਟੀ ਲੱਖੋਵਾਲ ਖੁਰਦ ਦੇ ਰਹਿਣ ਵਾਲੇ ਏਜੰਟ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ, ਤਾਂ ਉਸ ਨੇ ਰਕਮ ਵਾਪਸ ਕਰਨ ਦੀ ਥਾਂ ਇਹ ਦਲੀਲ ਦਿੱਤੀ ਕਿ ਪੈਸੇ ਕਮਲ ਤੁਰਾ ਨੂੰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਗੁਰਜੀਤ ਸਿੰਘ ਨੇ ਕਮਲ ਤੁਰਾ ਅਤੇ ਉਸਦੇ ਸਹੁਰੇ ਪਰਿਵਾਰ ਨਾਲ ਮਿਲ ਕੇ ਇਹ ਰਕਮ ਹੜੱਪ ਲਈ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ, ਜਦਕਿ ਐੱਸ ਪੀ ਮਾਧਵੀ ਦੇ ਮੁਤਾਬਕ ਵਿੱਤੀ ਲੈਣ‑ਦੇਣ ਅਤੇ ਸਬੂਤਾਂ ਦੀ ਜਾਂਚ ਜਾਰੀ ਹੈ।
