skip to content

Dainik Savera Times Logo

ਪੰਜਾਬ ‘ਚ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ — ISI ਨਾਲ ਸੀ ਸਿੱਧਾ ਸੰਪਰਕ

7 months पहले

ਪੰਜਾਬ ‘ਚ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ — ISI ਨਾਲ ਸੀ ਸਿੱਧਾ ਸੰਪਰਕ

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਅੱਤਵਾਦੀ ਗਤੀਵਿਧੀਆਂ ‘ਤੇ ਵੱਡੀ ਚੋਟ ਮਾਰਦਿਆਂ ਅੰਮ੍ਰਿਤਸਰ ‘ਚ ਇੱਕ ਗੰਭੀਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਤਰਨਤਾਰਨ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰਵੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਰਵਿੰਦਰ ਸਿੱਧਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸੰਪਰਕ ਵਿੱਚ ਸੀ ਅਤੇ ਇਹ ਹਥਿਆਰ ਉਸਨੇ ਸਰਹੱਦ ਪਾਰ ਤੋਂ ਮੰਗਵਾਏ ਸਨ।

ਭਾਰਤ ‘ਚ ਤੀਰਅੰਦਾਜ਼ੀ ਲੀਗ ਦੀ ਇਤਿਹਾਸਕ ਸ਼ੁਰੂਆਤ — ਰਾਮ ਚਰਨ ਨੇ ਕੀਤਾ ਉਦਘਾਟਨ

ਪੁਲਿਸ ਨੇ ਘਰਿੰਡਾ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਪੂਰੇ ਨੈੱਟਵਰਕ ਦੀ ਜਾਂਚ ‘ਚ ਜੁੱਟ ਗਈ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਗ੍ਰਿਫ਼ਤਾਰੀ ਹੋਰ ਵੱਡੇ ਖੁਲਾਸਿਆਂ ਦੀ ਚਾਬੀ ਸਾਬਤ ਹੋ ਸਕਦੀ ਹੈ। ISI ਨਾਲ ਜੁੜੇ ਤਾਰ ਅਤੇ ਹਥਿਆਰਾਂ ਦੀ ਤਸਕਰੀ ‘ਤੇ ਨਕੇਲ ਕੱਸਣ ਲਈ ਪੁਲਿਸ ਅਤੇ ਖੁਫੀਆ ਏਜੰਸੀਆਂ ਰਵਿੰਦਰ ਸਿੰਘ ਤੋਂ ਡੂੰਘੀ ਪੁੱਛਗਿੱਛ ਕਰ ਰਹੀਆਂ ਹਨ। ਡੀਜੀਪੀ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਸੂਬੇ ‘ਚ ਅੱਤਵਾਦ, ਸੰਗਠਿਤ ਅਪਰਾਧ ਅਤੇ ਜਨਤਕ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ।” ਇਹ ਗ੍ਰਿਫ਼ਤਾਰੀ ਸੂਬੇ ‘ਚ ਸ਼ਾਂਤੀ ਬਣਾਈ ਰੱਖਣ ਅਤੇ ਸਰਹੱਦ ਪਾਰ ਤੋਂ ਆ ਰਹੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।

ਔਨਲਾਈਨ ਜੂਏ ‘ਤੇ ਪਾਬੰਦੀ — ਖਿਡਾਰੀਆਂ ਲਈ ਹੁਣ ਜੁਰਮਾਨੇ ਦੀ ਚੇਤਾਵਨੀ

खबरें और भी हैं...

Copyright © 2026 Dainik Savera Times. All rights reserved.