skip to content

Last Updated: October 9, 2026

Dainik Savera Times Logo

ਔਨਲਾਈਨ ਜੂਏ ‘ਤੇ ਪਾਬੰਦੀ — ਖਿਡਾਰੀਆਂ ਲਈ ਹੁਣ ਜੁਰਮਾਨੇ ਦੀ ਚੇਤਾਵਨੀ

1 year ਪਹਿਲਾ

ਔਨਲਾਈਨ ਜੂਏ ‘ਤੇ ਪਾਬੰਦੀ — ਖਿਡਾਰੀਆਂ ਲਈ ਹੁਣ ਜੁਰਮਾਨੇ ਦੀ ਚੇਤਾਵਨੀ

ਨਵੀਂ ਦਿੱਲੀ : ਭਾਰਤ ‘ਚ ਔਨਲਾਈਨ ਗੇਮਿੰਗ ‘ਤੇ ਵੱਡੀ ਕਰਵਾਈ: ਨਕਦ ਗੇਮਾਂ ‘ਤੇ ਪੂਰੀ ਪਾਬੰਦੀ, ਨਵੇਂ ਕਾਨੂੰਨ ਨਾਲ ਉਦਯੋਗ ‘ਚ ਹਲਚਲ। ਭਾਰਤ ਦੀ ਔਨਲਾਈਨ ਗੇਮਿੰਗ ਦੁਨੀਆ ‘ਚ 2 ਅਕਤੂਬਰ 2025 ਨੂੰ ਇੱਕ ਵੱਡਾ ਮੋੜ ਆਇਆ, ਜਦੋਂ “ਔਨਲਾਈਨ ਗੇਮਿੰਗ ਪ੍ਰਮੋਸ਼ਨ ਅਤੇ ਰੈਗੂਲੇਸ਼ਨ ਐਕਟ, 2025” ਦੇਸ਼ ਭਰ ‘ਚ ਲਾਗੂ ਹੋ ਗਿਆ। ਇਸ ਨਵੇਂ ਕਾਨੂੰਨ ਅਧੀਨ, ਹੁਣ ਕੋਈ ਵੀ ਨਕਦ-ਅਧਾਰਤ ਔਨਲਾਈਨ ਗੇਮ ਖੇਡਣਾ ਗੈਰਕਾਨੂੰਨੀ ਹੋਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਬੱਚੀ ਨਾਲ ਹੈਵਾਨੀ — ਬਲਾਤਕਾਰ ਤੋਂ ਬਾਅਦ ਕਤਲ, ਪਾਣੀ ‘ਚ ਤੈਰਦੀ ਲਾਸ਼

ਕਿਉਂ ਲਿਆ ਗਿਆ ਇਹ ਸਖ਼ਤ ਫੈਸਲਾ?
ਸਰਕਾਰ ਨੇ ਇਹ ਕਦਮ ਔਨਲਾਈਨ ਜੂਏ ਨਾਲ ਜੁੜੀਆਂ ਵਿੱਤੀ ਅਤੇ ਮਨੋਵਿਗਿਆਨਕ ਸਮੱਸਿਆਵਾਂ ਨੂੰ ਦੇਖਦਿਆਂ ਚੁੱਕਿਆ। ਆਖਰੀ ਕੁਝ ਸਾਲਾਂ ‘ਚ ਨੁਕਸਾਨ ਝੱਲਣ ਤੋਂ ਬਾਅਦ ਖੁਦਕੁਸ਼ੀ ਦੇ ਮਾਮਲੇ ਵਧੇ ਹਨ। ਨਾਲ ਹੀ, ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਦੀ ਸੰਭਾਵਨਾ ਨੇ ਵੀ ਚਿੰਤਾ ਵਧਾਈ।

ਵਿਜੈਦਸ਼ਮੀ ‘ਤੇ ਪੂਜਾ ਪੰਡਾਲ ‘ਚ ਦੌੜੀ ਮੌਤ — ਸਕਾਰਪੀਓ ਨੇ ਪੁਜਾਰੀ ਨੂੰ ਕੁਚਲਿਆ

ਉਦਯੋਗ ‘ਚ ਵੱਡੀ ਹਲਚਲ
Dream11, MPL ਅਤੇ WinZO ਵਰਗੇ ਪ੍ਰਮੁੱਖ ਪਲੇਟਫਾਰਮਾਂ ਨੇ ਨਕਦ ਗੇਮਾਂ ਨੂੰ ਤੁਰੰਤ ਹਟਾ ਦਿੱਤਾ ਹੈ। ਹੁਣ ਇਹ ਕੰਪਨੀਆਂ ਈ-ਸਪੋਰਟਸ, ਸੋਸ਼ਲ ਗੇਮਿੰਗ ਅਤੇ ਹੋਰ ਇੰਟਰਐਕਟਿਵ ਮਾਡਲਾਂ ‘ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।

ਕ੍ਰਿਕਟ ਸਿਤਾਰੇ ਦੀ ਭੈਣ ਦਾ ਵਿਆਹ, ਰੌਣਕ ਹੀ ਰੌਣਕ

ਸਰਕਾਰ ਦਾ ਨਵਾਂ ਰੁਖ: ਖੇਡਾਂ ਲਈ ਮੌਕੇ
ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਕਦ-ਅਧਾਰਤ ਗੇਮਿੰਗ “ਸਮਾਜਿਕ ਅਤੇ ਜਨਤਕ ਸਿਹਤ ਲਈ ਖਤਰਾ” ਬਣ ਚੁੱਕੀ ਸੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਈ-ਸਪੋਰਟਸ ਦੇ ਰਾਹੀਂ ਭਾਰਤ ਇੱਕ ਗਲੋਬਲ ਖੇਡ ਹੱਬ ਬਣ ਸਕਦਾ ਹੈ।

ਦਵਾਈ ਬਣੀ ਮੌਤ ਦਾ ਕਾਰਨ: ਛੇ ਬੱਚਿਆਂ ਦੇ ਗੁਰਦੇ ਫੇਲ੍ਹ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.