skip to content

Last Updated: November 7, 2026

Dainik Savera Times Logo

ਭਾਰਤ ‘ਚ ਤੀਰਅੰਦਾਜ਼ੀ ਲੀਗ ਦੀ ਇਤਿਹਾਸਕ ਸ਼ੁਰੂਆਤ — ਰਾਮ ਚਰਨ ਨੇ ਕੀਤਾ ਉਦਘਾਟਨ

3 October 2025 ਅੱਪਡੇਟ ਕੀਤਾ ਗਿਆ

ਭਾਰਤ ‘ਚ ਤੀਰਅੰਦਾਜ਼ੀ ਲੀਗ ਦੀ ਇਤਿਹਾਸਕ ਸ਼ੁਰੂਆਤ — ਰਾਮ ਚਰਨ ਨੇ ਕੀਤਾ ਉਦਘਾਟਨ

ਨਵੀਂ ਦਿੱਲੀ: ਨਵੀਂ ਦਿੱਲੀ ‘ਚ ਤੀਰਅੰਦਾਜ਼ੀ ਦੀ ਇਤਿਹਾਸਕ ਲੀਗ ਦੀ ਸ਼ੁਰੂਆਤ ਹੋ ਗਈ ਹੈ। ਅਦਾਕਾਰ ਰਾਮ ਚਰਨ ਨੇ “ਤੀਰਅੰਦਾਜ਼ੀ ਪ੍ਰੀਮੀਅਰ ਲੀਗ 2025” ਦੀ ਉਦਘਾਟਨਾ ਕਰਦਿਆਂ ਇਸਨੂੰ ਭਾਰਤ ਦੀ ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜੋੜਿਆ। ਉਨ੍ਹਾਂ ਨੇ ਕਿਹਾ, “ਤੀਰਅੰਦਾਜ਼ੀ ਸਿਰਫ਼ ਖੇਡ ਨਹੀਂ, ਸਾਡੀ ਰਵਾਇਤ ਹੈ। ਇਹ ਰਾਮਾਇਣ ਅਤੇ ਮਹਾਂਭਾਰਤ ਦੀ ਯਾਦ ਦਿਲਾਉਂਦੀ ਹੈ।” ਰਾਮ ਚਰਨ ਨੇ ਲੀਗ ਨੂੰ “ਇਤਿਹਾਸਕ ਪਹਲ” ਦੱਸਦਿਆਂ ਖੁਸ਼ੀ ਜਤਾਈ ਕਿ ਉਹ ਇਸਦਾ ਚਿਹਰਾ ਬਣੇ ਹਨ। “ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਤੀਰਅੰਦਾਜ਼ੀ ਲਈ ਇੱਕ ਪ੍ਰੋਫੈਸ਼ਨਲ ਲੀਗ ਆਈ ਹੈ। ਅਸੀਂ ਭਾਰਤੀ ਅਤੇ ਵਿਦੇਸ਼ੀ ਤੀਰਅੰਦਾਜ਼ਾਂ ਨੂੰ ਇੱਕ ਗਲੋਬਲ ਪਲੇਟਫਾਰਮ ਦੇ ਰਹੇ ਹਾਂ,” ਉਨ੍ਹਾਂ ਨੇ ਕਿਹਾ।

ਔਨਲਾਈਨ ਜੂਏ ‘ਤੇ ਪਾਬੰਦੀ — ਖਿਡਾਰੀਆਂ ਲਈ ਹੁਣ ਜੁਰਮਾਨੇ ਦੀ ਚੇਤਾਵਨੀ

ਸਮਾਗਮ ‘ਚ ਰਣਦੀਪ ਹੁੱਡਾ ਨੇ ਵੀ ਸ਼ਿਰਕਤ ਕੀਤੀ ਅਤੇ ਦਿੱਲੀ ਦੀ ਟੀਮ ‘ਪ੍ਰਿਥਵੀਰਾਜ ਯੋਧਾਸ’ ਨਾਲ ਜੁੜਨ ‘ਤੇ ਮਾਣ ਮਹਿਸੂਸ ਕੀਤਾ। “ਜਿਵੇਂ ਆਈਪੀਐਲ ਨੇ ਨੌਜਵਾਨਾਂ ਨੂੰ ਮੌਕੇ ਦਿੱਤੇ, ਓਹੀ ਰਾਹ ਤੀਰਅੰਦਾਜ਼ੀ ਲੀਗ ਵੀ ਖੋਲ੍ਹੇਗੀ,” ਉਨ੍ਹਾਂ ਨੇ ਕਿਹਾ। ਤੀਰਅੰਦਾਜ਼ੀ ਐਸੋਸੀਏਸ਼ਨ ਆਫ਼ ਇੰਡੀਆ ਨੇ ਵੀਰਵਾਰ ਨੂੰ ਲੀਗ ਦੀ ਅਧਿਕਾਰਕ ਸ਼ੁਰੂਆਤ ਕੀਤੀ, ਜਿਸ ‘ਚ 48 ਤੀਰਅੰਦਾਜ਼ਾਂ ਨੂੰ 6 ਟੀਮਾਂ ਵਿੱਚ ਵੰਡਿਆ ਗਿਆ। 36 ਭਾਰਤੀ ਅਤੇ 12 ਵਿਦੇਸ਼ੀ ਖਿਡਾਰੀ ਡਰਾਫਟ ਰਾਹੀਂ ਚੁਣੇ ਗਏ। ਏਏਆਈ ਦੇ ਪ੍ਰਧਾਨ ਅਰਜੁਨ ਮੁੰਡਾ ਨੇ ਕਿਹਾ, “ਭਾਰਤ ਤੀਰਅੰਦਾਜ਼ੀ ਲੀਗ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਹੈ। ਇਹ ਲੀਗ ਪੇਂਡੂ ਖੇਤਰਾਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਵਿਸ਼ਵ ਪੱਧਰ ‘ਤੇ ਲਿਆਉਣ ਦੀ ਕੋਸ਼ਿਸ਼ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਓਲੰਪਿਕ 2028 ਅਤੇ 2032 ਨੂੰ ਧਿਆਨ ਵਿੱਚ ਰੱਖਦੇ ਹੋਏ ਟੀਮ ਇੰਡੀਆ ਲਈ ਵਿਦੇਸ਼ੀ ਕੋਚ ਨਿਯੁਕਤ ਕੀਤਾ ਜਾਵੇਗਾ।

ਬੱਚੀ ਨਾਲ ਹੈਵਾਨੀ — ਬਲਾਤਕਾਰ ਤੋਂ ਬਾਅਦ ਕਤਲ, ਪਾਣੀ ‘ਚ ਤੈਰਦੀ ਲਾਸ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.