Last Updated: October 27, 2026

Dainik Savera Times Logo

IND vs NZ: ਟੀਮ ਇੰਡੀਆ ਨੂੰ ਝਟਕਾ, ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ’ਚ ਵੀ ਨਹੀਂ ਖੇਡਣਗੇ ਈਸ਼ਾਨ ਕਿਸ਼ਨ

26 October 2026 ਅੱਪਡੇਟ ਕੀਤਾ ਗਿਆ

IND vs NZ: ਟੀਮ ਇੰਡੀਆ ਨੂੰ ਝਟਕਾ, ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ’ਚ ਵੀ ਨਹੀਂ ਖੇਡਣਗੇ ਈਸ਼ਾਨ ਕਿਸ਼ਨ

Ishan Kishan Injury Update: ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ ਲੱਗਾ ਹੈ। ਸੱਟ ਕਾਰਨ ਦੂਜਾ ਟੀ-20 ਮੈਚ ਨਾ ਖੇਡ ਸਕਣ ਵਾਲੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਤੀਜੇ ਮੈਚ ਵਿੱਚ ਵੀ ਮੈਦਾਨ ’ਤੇ ਨਹੀਂ ਉਤਰ ਸਕਣਗੇ। ਇਹ ਮੁਕਾਬਲਾ ਮੰਗਲਵਾਰ, 27 ਅਕਤੂਬਰ ਨੂੰ ਵੈਲਿੰਗਟਨ ਵਿੱਚ ਖੇਡਿਆ ਜਾਣਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਈਸ਼ਾਨ ਕਿਸ਼ਨ ਦੀ ਫਿਟਨੈੱਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਬੋਰਡ ਮੁਤਾਬਕ, ਉਹ ਸੱਜੀ ਪੱਟ ਦੇ ਅੰਦਰਲੇ ਹਿੱਸੇ ਦੀ ਮਾਸਪੇਸ਼ੀ ਵਿੱਚ ਆਈ ਹਲਕੀ ਸੱਟ ਤੋਂ ਠੀਕ ਹੋ ਰਹੇ ਹਨ। ਇਹ ਸੱਟ ਸੀਰੀਜ਼ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਲੱਗੀ ਸੀ।

ਬੀਸੀਸੀਆਈ ਨੇ ਦੱਸਿਆ ਕਿ ਈਸ਼ਾਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਪਰ ਉਹ ਅਜੇ ਮੈਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਇਸ ਕਾਰਨ ਉਨ੍ਹਾਂ ਨੂੰ ਤੀਜੇ ਟੀ-20 ਮੁਕਾਬਲੇ ਤੋਂ ਬਾਹਰ ਰੱਖਿਆ ਗਿਆ ਹੈ। ਬੋਰਡ ਦੀ ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਕੁਮਾਰ ਕੁਸ਼ਾਗ੍ਰ ਵੀ ਤੀਜੇ ਮੈਚ ਲਈ ਟੀਮ ਦੇ ਨਾਲ ਬਣੇ ਰਹਿਣਗੇ।

ਈਸ਼ਾਨ ਦੀ ਗੈਰਹਾਜ਼ਰੀ ਵਿੱਚ ਦੂਜੇ ਟੀ-20 ਮੈਚ ਦੌਰਾਨ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ, ਪਰ ਉਹ ਆਪਣੀ ਪਾਰੀ ਨੂੰ ਵੱਡਾ ਨਹੀਂ ਕਰ ਸਕਿਆ। ਵੈਭਵ ਨੇ 8 ਗੇਂਦਾਂ ਵਿੱਚ ਸਿਰਫ਼ 4 ਦੌੜਾਂ ਬਣਾਈਆਂ ਸਨ।

ਹੁਣ ਦੇਖਣਾ ਹੋਵੇਗਾ ਕਿ ਈਸ਼ਾਨ ਕਿਸ਼ਨ ਦੀ ਗੈਰਮੌਜੂਦਗੀ ਵਿੱਚ ਭਾਰਤੀ ਟੀਮ ਪ੍ਰਬੰਧਨ ਵੈਭਵ ਸੂਰਿਆਵੰਸ਼ੀ ’ਤੇ ਮੁੜ ਭਰੋਸਾ ਜਤਾਉਂਦਾ ਹੈ ਜਾਂ ਨਹੀਂ। ਦੂਜੇ ਮੈਚ ਵਿੱਚ ਘੱਟ ਸਕੋਰ ਬਣਾਉਣ ਦੇ ਬਾਵਜੂਦ ਨੌਜਵਾਨ ਖਿਡਾਰੀ ਨੂੰ ਇੱਕ ਹੋਰ ਮੌਕਾ ਮਿਲਣ ਦੀ ਸੰਭਾਵਨਾ ਹੈ।

ਦੂਜੇ ਪਾਸੇ, ਭਾਰਤ ਨੇ ਦੂਜੇ ਟੀ-20 ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਵੱਲੋਂ ਦਿੱਤੇ 181 ਦੌੜਾਂ ਦੇ ਟੀਚੇ ਨੂੰ ਭਾਰਤ ਨੇ 6 ਵਿਕਟਾਂ ਗੁਆ ਕੇ, ਇੱਕ ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਤਿਲਕ ਵਰਮਾ ਨੇ 26 ਗੇਂਦਾਂ ਵਿੱਚ 51 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਨਮਨ ਧੀਰ ਨੇ 17 ਗੇਂਦਾਂ ਵਿੱਚ 31 ਅਤੇ ਨਿਤੀਸ਼ ਕੁਮਾਰ ਰੈੱਡੀ ਨੇ 13 ਗੇਂਦਾਂ ਵਿੱਚ ਨਾਬਾਦ 26 ਦੌੜਾਂ ਬਣਾ ਕੇ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਇਸ ਜਿੱਤ ਨਾਲ ਭਾਰਤ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.