Last Updated: November 7, 2026

Dainik Savera Times Logo

Explore ‘ਤੋਂ ਗਾਇਬ ਹੋਣਗੇ Repost: Instagram ਦਾ ਨਵਾਂ ਰੂਲ ਲਾਗੂ

4 May 2026 ਅੱਪਡੇਟ ਕੀਤਾ ਗਿਆ

Explore ‘ਤੋਂ ਗਾਇਬ ਹੋਣਗੇ Repost: Instagram ਦਾ ਨਵਾਂ ਰੂਲ ਲਾਗੂ

ਨਵੀਂ ਦਿੱਲੀ (ਦੈਨਿਕ ਸਵੇਰਾ): ਕਾਫ਼ੀ ਸਮੇਂ ਤੋਂ Instagram ਯੂਜ਼ਰ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਦੇ ਫੀਡ ਵਿੱਚ ਉਹਨਾਂ ਦੀ ਪਸੰਦ ਦਾ ਕੰਟੈਂਟ ਨਹੀਂ ਆ ਰਿਹਾ ਸੀ। ਇਸ ਫੀਡਬੈਕ ਨੂੰ ਧਿਆਨ ਵਿੱਚ ਰੱਖਦੇ ਹੋਏ Instagram ਨੇ ਹੁਣ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ, ਜਿਸਦਾ ਸਭ ਤੋਂ ਵੱਧ ਅਸਰ ਕੰਟੈਂਟ ਕ੍ਰੀਏਟਰਾਂ ‘ਤੇ ਪਵੇਗਾ।

 

ਰਿਪੋਸਟ ਕਰਨ ਵਾਲਿਆਂ ਲਈ ਮਾੜੀ ਖ਼ਬਰ
ਹੁਣ Instagram ਉਹਨਾਂ ਅਕਾਊਂਟਾਂ ਦੀ ਰੀਚ ਘਟਾ ਦੇਵੇਗਾ ਜੋ ਵਾਰ-ਵਾਰ ਦੂਜੇ ਕ੍ਰੀਏਟਰਾਂ ਦਾ ਕੰਟੈਂਟ ਰਿਪੋਸਟ ਕਰਦੇ ਹਨ। ਅਜਿਹੇ ਪੋਸਟ ਨਾ ਤਾਂ ਫੀਡ ਵਿੱਚ ਰਿਕਮੈਂਡ ਹੋਣਗੇ ਅਤੇ ਨਾ ਹੀ Explore ਸੈਕਸ਼ਨ ਵਿੱਚ ਦਿਖਾਈ ਦੇਣਗੇ। ਇਸਦਾ ਮਤਲਬ ਹੈ ਕਿ ਤੁਹਾਡੀ ਪੋਸਟ ਸਿਰਫ਼ ਤੁਹਾਡੇ ਫਾਲੋਅਰਾਂ ਤੱਕ ਹੀ ਰਹਿ ਸਕਦੀ ਹੈ, ਨਵੀਂ ਆਡੀਅੰਸ ਤੱਕ ਨਹੀਂ ਪਹੁੰਚੇਗੀ।

 

ਇਹ ਵੀ ਪੜੋਂ:

ਸੋਨਾ 1,50,860 ਤੱਕ ਕਿਵੇਂ ਡਿੱਗਿਆ? ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ

ਸੋਨਾ 1,50,860 ਤੱਕ ਕਿਵੇਂ ਡਿੱਗਿਆ? ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ

 

ਹੁਣ ਫੋਟੋ ਅਤੇ ਕੈਰੋਸਲ ਵੀ ਨਿਯਮਾਂ ਵਿੱਚ ਸ਼ਾਮਲ
ਕੰਪਨੀ ਨੇ ਕਿਹਾ ਹੈ ਕਿ ਇਹ ਨਿਯਮ ਪਹਿਲਾਂ ਸਿਰਫ਼ Reels ‘ਤੇ ਲਾਗੂ ਸਨ, ਪਰ ਹੁਣ ਇਹ ਫੋਟੋ ਅਤੇ ਕੈਰੋਸਲ ਪੋਸਟਾਂ ‘ਤੇ ਵੀ ਲਾਗੂ ਹੋਣਗੇ। ਇਸਦਾ ਮਤਲਬ ਹੈ ਕਿ ਹਰ ਕਿਸਮ ਦੇ ਕੰਟੈਂਟ ਵਿੱਚ Originality ਜ਼ਰੂਰੀ ਹੋ ਗਈ ਹੈ।

 

ਕਿਹੜੇ ਅਕਾਊਂਟਾਂ ‘ਤੇ ਸਭ ਤੋਂ ਵੱਧ ਅਸਰ ਪਵੇਗਾ?
Instagram ਦੇ ਮੁਤਾਬਕ, ਉਹ ਅਕਾਊਂਟ ਜੋ ਲਗਾਤਾਰ ਦੂਜਿਆਂ ਦੀਆਂ ਪੋਸਟਾਂ ਸ਼ੇਅਰ ਕਰਦੇ ਹਨ, ਉਹਨਾਂ ਨੂੰ Discovery ਫੀਚਰ ਤੋਂ ਹਟਾ ਦਿੱਤਾ ਜਾਵੇਗਾ। ਇਸ ਨਾਲ ਉਹਨਾਂ ਦਾ ਕੰਟੈਂਟ ਨਵੇਂ ਯੂਜ਼ਰਾਂ ਤੱਕ ਨਹੀਂ ਪਹੁੰਚੇਗਾ ਅਤੇ ਉਨ੍ਹਾਂ ਦੀ ਗ੍ਰੋਥ ਰੁਕ ਸਕਦੀ ਹੈ।

 

ਕੀ ਨਹੀਂ ਮੰਨਿਆ ਜਾਵੇਗਾ Original Content?
ਜੇ ਤੁਸੀਂ ਇਹ ਤਰੀਕੇ ਵਰਤਦੇ ਹੋ, ਤਾਂ ਇਹ Original ਨਹੀਂ ਮੰਨੇ ਜਾਣਗੇ:

 

• ਦੂਜੇ ਦੇ ਵੀਡੀਓ ‘ਤੇ ਸਿਰਫ਼ ਵਾਟਰਮਾਰਕ ਲਗਾਉਣਾ
• ਵੀਡੀਓ ਦੀ ਸਪੀਡ ਬਦਲਣਾ
• ਸਕ੍ਰੀਨਸ਼ਾਟ ਲੈ ਕੇ ਪੋਸਟ ਕਰਨਾ

 

ਅਜਿਹੇ ਸਾਰੇ ਕੰਟੈਂਟ ਦੀ ਰੀਚ ਆਪਣੇ ਆਪ ਘਟ ਜਾਵੇਗੀ।

ਇਹ ਵੀ ਪੜੋਂ:

ਜਬਲਪੁਰ ਹਾਦਸੇ ਤੋਂ ਬਾਅਦ ਸੋਨੂ ਸੂਦ ਨੇ ਰੱਖੀ ਮੰਗ: ਜਾਨਾਂ ਦੀ ਕੀਮਤ ‘ਤੇ ਲਾਪਰਵਾਹੀ ਨਹੀਂ

ਜਬਲਪੁਰ ਹਾਦਸੇ ਤੋਂ ਬਾਅਦ ਸੋਨੂ ਸੂਦ ਨੇ ਰੱਖੀ ਮੰਗ: ਜਾਨਾਂ ਦੀ ਕੀਮਤ ‘ਤੇ ਲਾਪਰਵਾਹੀ ਨਹੀਂ

 

ਕੀ ਮੰਨਿਆ ਜਾਵੇਗਾ Original?

ਜੇ ਤੁਸੀਂ ਕਿਸੇ ਟੈਂਪਲੇਟ ਜਾਂ ਕਲਿੱਪ ‘ਤੇ ਆਪਣਾ ਕ੍ਰੀਏਟਿਵ ਟਚ ਜੋੜਦੇ ਹੋ—ਜਿਵੇਂ ਵੌਇਸਓਵਰ, ਐਡਿਟਿੰਗ, ਨਵਾਂ ਐੰਗਲ—ਤਾਂ ਉਹ Original ਮੰਨਿਆ ਜਾਵੇਗਾ ਅਤੇ ਉਸਨੂੰ ਵਧੀਆ ਰੀਚ ਮਿਲ ਸਕਦੀ ਹੈ।

 

ਹਾਲ ਹੀ ਵਿੱਚ Meta ਨੇ ਦੱਸਿਆ ਕਿ Facebook ਅਤੇ Instagram ਦੇ ਲਗਭਗ 2 ਕਰੋੜ Daily Active Users ਘਟੇ ਹਨ। ਰਿਪੋਰਟਾਂ ਮੁਤਾਬਕ, ਯੂਜ਼ਰ ਫੀਡ ਵਿੱਚ ਆਉਣ ਵਾਲੇ ਕੰਟੈਂਟ ਨਾਲ ਖੁਸ਼ ਨਹੀਂ ਸਨ—ਨਾ ਕੁਆਲਿਟੀ ਠੀਕ ਸੀ, ਨਾ ਹੀ ਉਹਨਾਂ ਦੀ ਪਸੰਦ ਦੇ ਮੁਤਾਬਕ।

 

Instagram ਦਾ ਮਕਸਦ ਕੀ ਹੈ?
ਕੰਪਨੀ ਦਾ ਕਹਿਣਾ ਹੈ ਕਿ ਇਹ ਬਦਲਾਅ ਕੰਟੈਂਟ ਦੀ ਕੁਆਲਿਟੀ ਸੁਧਾਰਨ ਅਤੇ Original Creators ਨੂੰ ਵੱਧ ਰੀਚ ਅਤੇ ਇਨਗੇਜਮੈਂਟ ਦੇਣ ਲਈ ਕੀਤੇ ਗਏ ਹਨ। ਹੁਣ ਫਾਇਦਾ ਉਹਨਾਂ ਨੂੰ ਹੋਵੇਗਾ ਜੋ ਕੁਝ ਨਵਾਂ ਅਤੇ ਵੱਖਰਾ ਬਣਾਉਣਗੇ।

instagram-new-rule-2026-original-content

instagram-new-rule-2026-original-content

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.