Last Updated: October 10, 2026

Dainik Savera Times Logo

PM ਆਵਾਸ ਯੋਜਨਾ ਨਾਲ ਕਿੰਨੇ ਘਰ ਬਣੇ — ਸਰਕਾਰ ਦੇ ਅੰਕੜਿਆਂ ਵਿੱਚ ਕੀ ਵੱਡਾ ਖੁਲਾਸਾ

8 months ਪਹਿਲਾ

PM ਆਵਾਸ ਯੋਜਨਾ ਨਾਲ ਕਿੰਨੇ ਘਰ ਬਣੇ — ਸਰਕਾਰ ਦੇ ਅੰਕੜਿਆਂ ਵਿੱਚ ਕੀ ਵੱਡਾ ਖੁਲਾਸਾ

ਨੈਸ਼ਨਲ ਡੈਸਕ: ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 3 ਕਰੋੜ 87 ਲੱਖ ਤੋਂ ਵੱਧ ਘਰਾਂ ਦੀ ਮਨਜ਼ੂਰੀ ਦਿੱਤੀ ਹੈ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਦੌਰਾਨ ਪੇਂਡੂ ਵਿਕਾਸ ਰਾਜ ਮੰਤਰੀ ਡਾ ਚੰਦਰ ਸ਼ੇਖਰ ਪੇਮਾਸਾਨੀ ਨੇ ਦੱਸਿਆ ਕਿ ਮਨਜ਼ੂਰ ਕੀਤੇ ਘਰਾਂ ਵਿੱਚੋਂ 2 ਫਰਵਰੀ 2026 ਤੱਕ 2 ਕਰੋੜ 95 ਲੱਖ ਤੋਂ ਵੱਧ ਘਰਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ।

ਅਮਿਤ ਸ਼ਾਹ ਦਾ ਛੱਤੀਸਗੜ੍ਹ ਦੌਰਾ — ਅੰਦਰੂਨੀ ਸੁਰੱਖਿਆ ‘ਤੇ ਕਿਹੜੇ ਵੱਡੇ ਫ਼ੈਸਲੇ ਹੋ ਸਕਦੇ ਹਨ ਇਥੇ ਜਾਣੋਂ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪਿਛਲੇ 5 ਸਾਲਾਂ ਵਿੱਚ 2 ਕਰੋੜ 10 ਲੱਖ 66 ਹਜ਼ਾਰ ਤੋਂ ਵੱਧ ਘਰਾਂ ਦੀ ਮਨਜ਼ੂਰੀ ਜਾਰੀ ਕੀਤੀ ਗਈ ਹੈ।
ਪੇਂਡੂ ਵਿਕਾਸ ਮੰਤਰਾਲਾ 1 ਅਪ੍ਰੈਲ 2016 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਨੂੰ ਲਾਗੂ ਕਰ ਰਿਹਾ ਹੈ। ਯੋਜਨਾ ਦਾ ਲੱਖ ਹੈ ਕਿ ਮਾਰਚ 2029 ਤੱਕ ਕੁੱਲ 4 ਕਰੋੜ 95 ਲੱਖ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾਵੇ।

how-many-houses-built-under

how-many-houses-built-under

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.