Last Updated: November 25, 2026

Dainik Savera Times Logo

ਬ੍ਰੇਕਿੰਗ ਨਿਊਜ਼ : ਪੰਜਾਬ ਸਰਕਾਰ ਦੀਆਂ ਨਵੀਂ ਨਿਯੁਕਤੀਆਂ ’ਤੇ ਹਾਈ ਕੋਰਟ ਨੇ ਲਗਾਈ ਅੰਤ੍ਰਿਮ ਰੋਕ

23 December 2025 ਅੱਪਡੇਟ ਕੀਤਾ ਗਿਆ

ਬ੍ਰੇਕਿੰਗ ਨਿਊਜ਼ : ਪੰਜਾਬ ਸਰਕਾਰ ਦੀਆਂ ਨਵੀਂ ਨਿਯੁਕਤੀਆਂ ’ਤੇ ਹਾਈ ਕੋਰਟ ਨੇ ਲਗਾਈ ਅੰਤ੍ਰਿਮ ਰੋਕ

ਚੰਡੀਗੜ੍ਹ ਨਿਊਜ਼ : ਪੰਜਾਬ ਸਰਕਾਰ ਵੱਲੋਂ 184 ਸੀਨੀਅਰ ਅਸਿਸਟੈਂਟ ਅਤੇ ਮਿਊਂਸਪਲ ਇੰਸਪੈਕਟਰਾਂ ਦੀਆਂ ਨਵੀਂ ਨਿਯੁਕਤੀਆਂ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 14 ਜਨਵਰੀ 2026 ਤੱਕ ਵਿਸਥਾਰਤ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ।

ਹਾਈ ਕੋਰਟ ਦਾ ਇਹ ਹੁਕਮ 21 ਉਮੀਦਵਾਰਾਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਆਇਆ, ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ’ਚ ਹੋਈਆਂ ਗੰਭੀਰ ਬੇਨਿਯਮੀਆਂ ਅਤੇ ਧਾਂਦਲੀ ਦੇ ਦੋਸ਼ ਲਗਾਏ। ਪਟੀਸ਼ਨਰਾਂ ਦਾ ਦੋਸ਼ ਹੈ ਕਿ ਪਿਛਲੀ ਭਰਤੀ ਪ੍ਰਕਿਰਿਆ ਦੌਰਾਨ ਵੱਡੇ ਪੈਮਾਨੇ ’ਤੇ ਨਕਲ ਅਤੇ ਧਾਂਦਲੀ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਕਾਰਨ ਸਰਕਾਰ ਨੂੰ ਜਾਂਚ ਕਮੇਟੀ ਦਾ ਗਠਨ ਕਰਨਾ ਪਿਆ।

READ ALSO : ਪੰਜਾਬ ’ਚ ਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਹਵਾਈ-ਰੇਲ-ਸੜਕੀ ਆਵਾਜਾਈ ’ਤੇ ਅਸਰ

ਪਟੀਸ਼ਨਾਂ ਵਿੱਚ ਆਖਿਆ ਗਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਅਤੇ ਨਾ ਇਹ ਸਪਸ਼ਟ ਕੀਤਾ ਗਿਆ ਕਿ ਨਕਲ ਦੇ ਇਲਜ਼ਾਮਾਂ ਬਾਰੇ ਕੀ ਕਾਰਵਾਈ ਕੀਤੀ ਗਈ। ਇਸਦੇ ਬਾਵਜੂਦ, ਸਰਕਾਰ ਦੁਬਾਰਾ ਉਹੀ ਭਰਤੀ ਪ੍ਰਕਿਰਿਆ ਅਸਾਮੀਆਂ ’ਤੇ ਲਾਗੂ ਕਰ ਰਹੀ ਹੈ, ਜੋ ਨਾ ਸਿਰਫ਼ ਪਾਰਦਰਸ਼ਤਾ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ, ਸਗੋਂ ਯੋਗ ਉਮੀਦਵਾਰਾਂ ਨਾਲ ਬੇਇਨਸਾਫ਼ੀ ਵੀ ਹੈ।

ਪਟੀਸ਼ਨਰਾਂ ਨੇ ਦਲੀਲ ਦਿੱਤੀ ਕਿ ਬਿਨਾਂ ਜਾਂਚ ਰਿਪੋਰਟ ਜਨਤਕ ਕੀਤੇ ਅਤੇ ਨਤੀਜਿਆਂ ’ਤੇ ਫ਼ੈਸਲਾ ਕੀਤੇ ਬਿਨਾਂ ਨਵੀਆਂ ਨਿਯੁਕਤੀਆਂ ਕਰਨਾ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੇ ਤਹਿਤ ਸਮਾਨਤਾ ਅਤੇ ਨਿਆਂਪੂਰਕ ਚੋਣ ਦੇ ਅਧਿਕਾਰ ਦੀ ਉਲੰਘਣਾ ਹੈ। ਹਾਈ ਕੋਰਟ ਨੇ ਇਹ ਮਾਮਲਾ ਗੰਭੀਰ ਮੰਨਦੇ ਹੋਏ ਨਿਯੁਕਤੀ ਪ੍ਰਕਿਰਿਆ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਅਤੇ ਸੂਬਾ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਲਈ ਆਦੇਸ਼ ਦਿੱਤਾ।

ਸ਼ੁੱਧ ਗੁੜ ਖਾਓ, ਰੋਗ ਭਜਾਓ, ਇਸ ਜਗ੍ਹਾ ‘ਤੇ ਬਣ ਰਹੇ ਗੁੜ ਦੀਆਂ ਤਾਰੀਫਾਂ ਕਰ ਰਹੇ ਲੋਕ

Jalandhar court orders

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.