Last Updated: November 6, 2026

Dainik Savera Times Logo

‘ਸਰਪੰਚ’ ਨਾਲ ਚਮਕਿਆ ਗੁਰਬਾਜ਼ ਸਿੰਘ, ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮਿਲਿਆ ਨਵਾਂ ਚਿਹਰਾ

12 July 2026 ਅੱਪਡੇਟ ਕੀਤਾ ਗਿਆ

‘ਸਰਪੰਚ’ ਨਾਲ ਚਮਕਿਆ ਗੁਰਬਾਜ਼ ਸਿੰਘ, ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮਿਲਿਆ ਨਵਾਂ ਚਿਹਰਾ

ਮਨੋਰੰਜਨ ਨਿਊਜ਼ : ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੇਂ ਕਲਾਕਾਰਾਂ ਦੀ ਲੜੀ ਵਿੱਚ ਲੁਧਿਆਣਾ ਦੇ ਗੁਰਬਾਜ਼ ਸਿੰਘ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਸਾਦਗੀ ਨਾਲ ਆਪਣੀ ਵੱਖਰੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ‘ਸਰਪੰਚ’ ਵਿੱਚ ਉਸਦੀ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਹ ਸਾਬਤ ਕੀਤਾ ਕਿ ਉਸ ਵਿੱਚ ਇੱਕ ਵੱਡੇ ਅਦਾਕਾਰ ਬਣਨ ਦੀ ਸਮਰੱਥਾ ਹੈ।

ਗੁਰਬਾਜ਼ ਸਿੰਘ ਸਿਰਫ਼ ਆਪਣੀ ਅਦਾਕਾਰੀ ਲਈ ਹੀ ਨਹੀਂ, ਸਗੋਂ ਆਪਣੇ ਨਿਮਰ ਸੁਭਾਅ ਅਤੇ ਜ਼ਮੀਨ ਨਾਲ ਜੁੜੇ ਰਹਿਣ ਲਈ ਵੀ ਜਾਣਿਆ ਜਾਂਦਾ ਹੈ। ਉਹ ਹਰ ਕਿਰਦਾਰ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਦਰਸ਼ਕਾਂ ਨਾਲ ਉਸਦਾ ਇੱਕ ਖਾਸ ਜੁੜਾਅ ਬਣਦਾ ਜਾ ਰਿਹਾ ਹੈ।

40 ਸਾਲਾਂ ਤੋਂ ਲਾਪਤਾ ਨਾਸੀਮਾ ਨੂੰ ਲੱਭਣ ਦੀ ਮੁਹਿੰਮ ਤੇਜ਼, ਜੈ ਰੰਧਾਵਾ ਨੇ ਸਾਂਝਾ ਕੀਤਾ ਭਾਵੁਕ ਸੰਦੇਸ਼

ਉਸਦੀ ਸੋਚ ਹੈ ਕਿ ਇੱਕ ਕਲਾਕਾਰ ਦੀ ਸਫਲਤਾ ਸਿਰਫ਼ ਪ੍ਰਤਿਭਾ ਨਾਲ ਨਹੀਂ, ਬਲਕਿ ਅਨੁਸ਼ਾਸਨ, ਮਿਹਨਤ ਅਤੇ ਸਕਾਰਾਤਮਕ ਰਵੱਈਏ ਨਾਲ ਵੀ ਤੈਅ ਹੁੰਦੀ ਹੈ। ਚਾਹੇ ਗੰਭੀਰ ਭੂਮਿਕਾ ਹੋਵੇ ਜਾਂ ਕੋਈ ਚੁਣੌਤੀਪੂਰਨ ਕਿਰਦਾਰ, ਗੁਰਬਾਜ਼ ਆਪਣੇ ਅਭਿਨੈ ਨਾਲ ਉਸ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕਰਦਾ ਹੈ।

‘ਸਰਪੰਚ’ ਦੀ ਸਫਲਤਾ ਤੋਂ ਬਾਅਦ ਗੁਰਬਾਜ਼ ਸਿੰਘ ਨੂੰ ਪੰਜਾਬੀ ਸਿਨੇਮਾ ਵਿੱਚ ਇੱਕ ਉਮੀਦਵਾਰ ਅਤੇ ਮਜ਼ਬੂਤ ਕਲਾਕਾਰ ਵਜੋਂ ਦੇਖਿਆ ਜਾ ਰਿਹਾ ਹੈ। ਉਸਦੀ ਮਿਹਨਤ ਅਤੇ ਕਲਾ ਪ੍ਰਤੀ ਸਮਰਪਣ ਇਹ ਸੰਕੇਤ ਦਿੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੰਜਾਬੀ ਫ਼ਿਲਮ ਜਗਤ ਵਿੱਚ ਆਪਣੀ ਇੱਕ ਵੱਡੀ ਥਾਂ ਬਣਾ ਸਕਦਾ ਹੈ।

220 ਸਾਲ ਪੁਰਾਣਾ ਸ਼੍ਰੀਮਦ ਭਾਗਵਤ ਅੱਜ ਵੀ ਸੁਰੱਖਿਅਤ, ਮੱਧ ਪ੍ਰਦੇਸ਼ ਦੇ ਮੰਦਰ ਵਿੱਚ ਰੋਜ਼ ਹੁੰਦੀ ਹੈ ਪੂਜਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.