Jalandhar News: ਜਲੰਧਰ ਦੀ ਪੀਪੀਆਰ ਮਾਰਕੀਟ ਵਿੱਚ ਸੋਮਵਾਰ ਸ਼ਾਮ ਉਸ ਵੇਲੇ ਹੰਗਾਮੇ ਦੀ ਸਥਿਤੀ ਬਣ ਗਈ ਜਦੋਂ ਜੀਐਸਟੀ ਵਿਭਾਗ ਦੀ ਟੀਮ ਇੱਕ ਦਫ਼ਤਰ ਵਿੱਚ ਨਿਰੀਖਣ ਅਤੇ ਛਾਪੇਮਾਰੀ ਲਈ ਪਹੁੰਚੀ। ਦੋਸ਼ ਹੈ ਕਿ ਕਾਰਵਾਈ ਦੌਰਾਨ ਉੱਥੇ ਤਾਇਨਾਤ ਬਾਊਂਸਰਾਂ ਨੇ ਕਥਿਤ ਤੌਰ ‘ਤੇ ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰ ਦੇ ਅੰਦਰ ਬੰਧਕ ਬਣਾ ਲਿਆ ਅਤੇ ਬਾਹਰੋਂ ਸ਼ਟਰ ਬੰਦ ਕਰ ਦਿੱਤਾ।
ਜਾਣਕਾਰੀ ਮੁਤਾਬਕ, 16 ਫਰਵਰੀ ਦੀ ਸ਼ਾਮ ਨੂੰ ਜੀਐਸਟੀ ਵਿਭਾਗ ਦੀ ਟੀਮ “ਮੇਜਰ ਰੀਅਲ ਅਸਟੇਟ” ਨਾਮਕ ਦਫ਼ਤਰ ਵਿੱਚ ਨਿਯਮਤ ਜਾਂਚ ਲਈ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦਫ਼ਤਰ ਇੱਕ ਪ੍ਰਭਾਵਸ਼ਾਲੀ ਸਥਾਨਕ ਕਾਂਗਰਸੀ ਨੇਤਾ ਵੱਲੋਂ ਚਲਾਇਆ ਜਾਂਦਾ ਹੈ। ਜਿਵੇਂ ਹੀ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕੀਤੀ, ਉੱਥੇ ਮੌਜੂਦ ਕਰਮਚਾਰੀਆਂ ਅਤੇ ਬਾਊਂਸਰਾਂ ਵੱਲੋਂ ਵਿਰੋਧ ਕੀਤਾ ਗਿਆ।
ਦੋਸ਼ ਲਗਾਇਆ ਗਿਆ ਹੈ ਕਿ ਇੱਕ ਸਥਾਨਕ ਨੇਤਾ ਦੇ ਕਹਿਣ ‘ਤੇ ਬਾਊਂਸਰਾਂ ਨੇ ਨਾ ਸਿਰਫ਼ ਜੀਐਸਟੀ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ, ਸਗੋਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਸ਼ਟਰ ਵੀ ਡਾਊਨ ਕਰ ਦਿੱਤਾ। ਇਸ ਘਟਨਾ ਨਾਲ ਮੌਕੇ ‘ਤੇ ਮੌਜੂਦ ਸਰਕਾਰੀ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਦਿੱਤੀ ਗਈ।
READ ALSO : ਮੁੱਖ ਮੰਤਰੀ ਭਗਵੰਤ ਮਾਨ ਮੁੜ ਹਸਪਤਾਲ ਵਿੱਚ ਦਾਖਲ, ਮੋਗਾ ਰੈਲੀ ਤੋਂ ਬਾਅਦ ਵਾਪਸੀ

ਪੁਲਿਸ ਦੀ ਐਂਟਰੀ ਅਤੇ ਹਾਈ-ਵੋਲਟੇਜ ਡਰਾਮਾ:
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ Punjab Police ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕੁਝ ਸਮੇਂ ਤੱਕ ਤਣਾਅ ਬਣਿਆ ਰਿਹਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਸ਼ਟਰ ਖੋਲ੍ਹਵਾ ਕੇ ਬੰਧਕ ਬਣਾਏ ਗਏ ਜੀਐਸਟੀ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।ਇਸ ਮਾਮਲੇ ਵਿੱਚ ਦੇਰ ਰਾਤ ਤੱਕ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਰਿਹਾ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਵਿਵਾਦਿਤ ਨੇਤਾ ਨਾਲ ਜੁੜੇ ਪੁਰਾਣੇ ਮਾਮਲੇ:
ਸੂਤਰਾਂ ਦੇ ਅਨੁਸਾਰ, ਜਿਸ ਦਫ਼ਤਰ ‘ਤੇ ਛਾਪਾ ਮਾਰਿਆ ਗਿਆ, ਉਸ ਨਾਲ ਜੁੜੇ ਨੇਤਾ ਦਾ ਨਾਮ ਪਹਿਲਾਂ ਵੀ ਗੈਰ-ਕਾਨੂੰਨੀ ਕਲੋਨੀਆਂ ਅਤੇ ਭੂ-ਮਾਫੀਆ ਸਬੰਧੀ ਮਾਮਲਿਆਂ ਵਿੱਚ ਆ ਚੁੱਕਾ ਹੈ। ਵਿਭਾਗ ਨੂੰ ਟੈਕਸ ਚੋਰੀ ਸਬੰਧੀ ਇਨਪੁਟ ਮਿਲਣ ‘ਤੇ ਹੀ ਇਹ ਕਾਰਵਾਈ ਕੀਤੀ ਗਈ ਸੀ।ਹਾਲਾਂਕਿ, ਸੰਬੰਧਿਤ ਨੇਤਾ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਕਾਰਵਾਈ ਰਾਜਨੀਤਿਕ ਰੰਜਿਸ਼ ਦੇ ਤਹਿਤ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਤੇ BSF ਦੀ ਸਾਂਝੀ ਕਾਰਵਾਈ ਦੌਰਾਨ ਵੱਡੀ ਬਰਾਮਦਗੀ, 500 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
मेष: दिन शुभ रहेगा...