skip to content

Last Updated: November 27, 2026

Dainik Savera Times Logo

ਬਿਨਾਂ ਕੈਮੀਕਲਾਂ ਦੇ ਸੋਨੇ ਦੀ ਧੁਆਈ—ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵਿਲੱਖਣ ਸੇਵਾ ਜਾਰੀ

6 March 2026 ਅੱਪਡੇਟ ਕੀਤਾ ਗਿਆ

ਬਿਨਾਂ ਕੈਮੀਕਲਾਂ ਦੇ ਸੋਨੇ ਦੀ ਧੁਆਈ—ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵਿਲੱਖਣ ਸੇਵਾ ਜਾਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਰੌਣਕ ਕਾਇਮ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੋਨੇ ਦੀ ਧੁਆਈ ਅਤੇ ਸਫ਼ਾਈ ਦੀ ਸੇਵਾ ਅੱਜ ਅਰਦਾਸ ਨਾਲ ਸ਼ੁਰੂ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਹ ਮਹੱਤਵਪੂਰਨ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਯੂਕੇ) ਦੇ ਮੁਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਹੈ। ਇਸ ਸੇਵਾ ਲਈ ਯੂਕੇ ਤੋਂ 50 ਤੋਂ ਵੱਧ ਸੇਵਾਦਾਰਾਂ ਦਾ ਜੱਥਾ ਖ਼ਾਸ ਤੌਰ ‘ਤੇ ਅੰਮ੍ਰਿਤਸਰ ਪਹੁੰਚਿਆ ਹੈ।

ਬਠਿੰਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ—ਮਾਨਸਿਕ ਤਣਾਅ ‘ਚ ਫੌਜੀ ਨੇ ਮਾਪਿਆਂ ਨੂੰ ਮਾਰੀਆਂ ਗੋਲੀਆਂ

 

ਇਸ ਸੇਵਾ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਸੋਨੇ ਦੀ ਸਫ਼ਾਈ ਦੌਰਾਨ ਕਿਸੇ ਵੀ ਕਿਸਮ ਦੇ ਕੈਮੀਕਲ ਜਾਂ ਰਸਾਇਣ ਦੀ ਵਰਤੋਂ ਨਹੀਂ ਹੁੰਦੀ। ਜਥੇ ਦੇ ਸੇਵਾਦਾਰ ਭਾਈ ਗੁਰਦਿਆਲ ਸਿੰਘ ਦੇ ਮੁਤਾਬਕ, ਸੋਨੇ ਦੀ ਚਮਕ ਮੁੜ ਲਿਆਉਣ ਲਈ ਪੁਰਾਤਨ ਅਤੇ ਕੁਦਰਤੀ ਤਰੀਕਾ ਅਪਣਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਰੀਠੇ ਨੂੰ ਉਬਾਲ ਕੇ ਤਿਆਰ ਕੀਤੇ ਪਾਣੀ ਨੂੰ ਨਿੰਬੂ ਦੇ ਰਸ ਨਾਲ ਮਿਲਾ ਕੇ ਵਰਤਿਆ ਜਾਂਦਾ ਹੈ, ਤਾਂ ਜੋ ਸੋਨੇ ਦੇ ਪੱਤਰਿਆਂ ਨੂੰ ਕੋਈ ਨੁਕਸਾਨ ਨਾ ਹੋਵੇ।

 

ਜਾਇਦਾਦੀ ਝਗੜੇ ਨੇ ਲੈ ਲਈ ਰਾਜ ਪੱਧਰੀ ਹਾਕੀ ਖਿਡਾਰਨ ਦੀ ਜਾਨ—ਤਾਨੀਆ ਨੂੰ ਚਾਕੂ ਮਾਰ ਕੇ ਕਤਲ!

ਇਹ ਸੇਵਾ ਅਗਲੇ 10 ਤੋਂ 12 ਦਿਨਾਂ ਤੱਕ ਲਗਾਤਾਰ ਚੱਲੇਗੀ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੁੰਬਦ, ਆਲੇ-ਦੁਆਲੇ ਦੇ ਛੋਟੇ ਗੁੰਬਦਾਂ ਅਤੇ ਗੁਰਦੁਆਰਾ ਸ੍ਰੀ ਅਟੱਲ ਰਾਇ ਸਾਹਿਬ ‘ਤੇ ਲੱਗੇ ਸੋਨੇ ਦੀ ਵਿਸਥਾਰ ਨਾਲ ਸਫ਼ਾਈ ਕੀਤੀ ਜਾਵੇਗੀ। ਯਾਦ ਰਹੇ ਕਿ ਨਿਸ਼ਕਾਮ ਸੇਵਕ ਜਥੇ ਨੇ 1995 ਤੋਂ 1999 ਤੱਕ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਸੇਵਾ ਸੰਭਾਲੀ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਉਹ ਇਸਦੀ ਨਿਰੰਤਰ ਦੇਖਭਾਲ ਕਰਦੇ ਆ ਰਹੇ ਹਨ।

ਗੁਜ਼ਾਰਾ ਭੱਤਾ ਨਾ ਦੇਣ ’ਤੇ ਸੁਪਰੀਮ ਕੋਰਟ ਦਾ ਤਿੱਖਾ ਵਾਰ—ਪਤੀ ਦੀ ਤਨਖਾਹ ’ਤੇ ਸਿੱਧੀ ਕਟੌਤੀ!

 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਨੁਸਾਰ, ਮੀਂਹ ਅਤੇ ਵਾਤਾਵਰਣੀ ਪ੍ਰਦੂਸ਼ਣ ਦੇ ਅਸਰ ਨਾਲ ਸੋਨੇ ਦੀ ਕੁਦਰਤੀ ਰੌਣਕ ਸਮੇਂ ਦੇ ਨਾਲ ਫਿੱਕੀ ਪੈਣ ਲੱਗਦੀ ਹੈ। ਇਸ ਲਈ ਇਸਦੀ ਨਿਯਮਿਤ ਸਫ਼ਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨਿਸ਼ਕਾਮ ਸੇਵਕ ਜਥੇ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਵੀ ਪ੍ਰਗਟਾਇਆ।

 

Gold Polishing Without Chemicals

Gold Polishing Without Chemicals

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.