skip to content

Last Updated: October 10, 2026

Dainik Savera Times Logo

Flood Emergency : ਨਿਊਜ਼ੀਲੈਂਡ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਆਇਆ ਹੜ੍ਹ, ਕਈ ਇਲਾਕਿਆਂ ‘ਚ Red Alert ਜਾਰੀ

9 months ਪਹਿਲਾ

Flood Emergency : ਨਿਊਜ਼ੀਲੈਂਡ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਆਇਆ ਹੜ੍ਹ, ਕਈ ਇਲਾਕਿਆਂ ‘ਚ Red Alert ਜਾਰੀ

ਔਕਲੈਂਡ : ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦਾ ਕਹਿਰ ਬਰਪ ਰਿਹਾ ਹੈ। ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਇੱਕ ਭਿਆਨਕ ਗਰਮ ਖੰਡੀ ਤੂਫ਼ਾਨ ਨੇ ਦਸਤਕ ਦਿੱਤੀ ਹੋਈ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ‘ਰੈੱਡ ਵਾਰਨਿੰਗ’ ਜਾਰੀ ਕੀਤੀ ਗਈ ਹੈ। ਆਕਲੈਂਡ ਦੇ ਉੱਤਰ ਵਿੱਚ ਪੈਂਦੀ ਮਾਹੂਰੰਗੀ ਨਦੀ ਨੂੰ ਪਾਰ ਕਰਦੇ ਸਮੇਂ ਇੱਕ ਵਿਅਕਤੀ ਆਪਣੀ ਗੱਡੀ ਸਮੇਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਗੱਡੀ ਵਿੱਚ ਸਵਾਰ ਦੂਜਾ ਮੁਸਾਫ਼ਰ ਬਚਣ ਵਿੱਚ ਕਾਮਯਾਬ ਰਿਹਾ, ਪਰ ਡਰਾਈਵਰ ਦਾ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ।

Stock Market : ਟਰੰਪ ਦੇ 200% ਟੈਰਿਫ ਦੀ ਧਮਕੀ ਤੋਂ ਬਾਅਦ ਏਸ਼ੀਆਈ ਬਾਜ਼ਾਰ ਡਿੱਗੇ, ਭਾਰਤ ’ਚ ਵੀ ਪਿਆ ਅਸਰ

ਖ਼ਰਾਬ ਮੌਸਮ ਕਾਰਨ ਪੁਲਿਸ ਨੂੰ ਅੱਜ ਦੀ ਭਾਲ ਰੋਕਣੀ ਪਈ ਹੈ। ਨੌਰਥਲੈਂਡ, ਕੋਰੋਮੰਡਲ , ਤੈਰਾਵਿਟੀ , ਬੇਅ ਆਫ ਪਲੇਨਟੀ ਅਤੇ ਹੌਰਕੀ ਵਿੱਚ ਸਥਾਨਕ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 2-3 ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਇੱਕ ਮਹੀਨੇ ਜਿੰਨਾ ਮੀਂਹ ਪੈ ਸਕਦਾ ਹੈ। ਕਈ ਥਾਵਾਂ ’ਤੇ 250 ਮਿਲੀਮੀਟਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦੇ ਕਤਲ ਮਾਮਲੇ ‘ਚ ਅਦਾਲਤ ਨੇ ਫੈਸਲਾ ਸੁਣਾਇਆ, ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਸੈਲਾਨੀਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਹੜ੍ਹ ਕਾਰਨ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਆਕਲੈਂਡ ਸਮੇਤ ਕਈ ਸ਼ਹਿਰਾਂ ਵਿੱਚ ਭਾਰੀ ਜਾਮ ਲੱਗੇ ਹੋਏ ਹਨ। ਜਿੱਥੇ ਸਫ਼ਰ ਵਿੱਚ 20 ਮਿੰਟ ਲੱਗਦੇ ਸਨ, ਉੱਥੇ ਹੁਣ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.