
ਲਾਈਫਸਟਾਈਲ ਡੈਸਕ: ਭਾਰਤੀ ਸਟ੍ਰੀਟ ਫੂਡ ਦੀ ਖ਼ਾਸ ਪਛਾਣ ਉਸਦਾ ਤਿੱਖਾ, ਚਟਪਟਾ ਸੁਆਦ ਹੈ, ਜੋ ਅਕਸਰ chaat masala ਨਾਲ ਆਉਂਦਾ ਹੈ। ਚਾਹੇ ਗੱਲ ਹੋਵੇ ਗੋਲਗੱਪਿਆਂ ਦੀ, ਦਹੀਂ ਭੱਲਿਆਂ ਦੀ ਜਾਂ ਆਲੂ ਟਿੱਕੀਆਂ ਦੀ ਇਹ ਮਸਾਲਾ ਹਰ ਡਿਸ਼ ਨੂੰ ਇੱਕ ਖਾਸ ਟਵਿਸਟ ਦੇ ਦਿੰਦਾ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਘਰ ਵਿੱਚ ਹੀ ਰੈਸਟੋਰੈਂਟ ਵਰਗਾ ਸੁਆਦ ਮਿਲੇ, ਤਾਂ ਇਹ ਘਰੇਲੂ ਕਾਲਾ ਚਾਟ ਮਸਾਲਾ ਜ਼ਰੂਰ ਬਣਾਓ। ਇਹ ਪੂਰੀ ਤਰ੍ਹਾਂ ਨੇਚਰਲ ਹੈ ਅਤੇ ਕਿਸੇ ਵੀ ਪ੍ਰਿਜ਼ਰਵੇਟਿਵ ਤੋਂ ਮੁਕਤ ਹੈ।
ਘਰੇ ਬਣਾਉਣ ਲਈ ਕਾਲਾ ਚਾਟ ਮਸਾਲਾ ਦੀ ਸਮੱਗਰੀ
ਜੀਰਾ – 2 ਚਮਚ
ਕਾਲਾ ਨਮਕ – 2 ਚਮਚ
ਸਧਾਰਣ ਨਮਕ – ਸੁਆਦ ਅਨੁਸਾਰ
ਸੁੱਕਾ ਪੁਦੀਨਾ – 1 ਚਮਚ
ਕਾਲੀ ਮਿਰਚ – 1 ਚਮਚ
ਧਨੀਆ ਪਾਊਡਰ – 1 ਚਮਚ
ਲਾਲ ਮਿਰਚ ਪਾਊਡਰ – ½ ਚਮਚ
ਹਿੰਗ – ਇੱਕ ਚੁਟਕੀ
ਅਮਚੂਰ ਪਾਊਡਰ – 2 ਚਮਚ
ਸੁੱਕਾ ਅਦਰਕ ਪਾਊਡਰ – 1 ਚਮਚ
ਬਣਾਉਣ ਦੀ ਵਿਧੀ
ਇੱਕ ਪੈਨ ਨੂੰ ਹਲਕੀ ਅੱਗ ‘ਤੇ ਗਰਮ ਕਰੋ।
ਇਸ ਵਿੱਚ ਜੀਰਾ ਅਤੇ ਕਾਲੀ ਮਿਰਚ ਪਾ ਕੇ ਹਲਕਾ ਭੁੰਨੋ, ਜਦੋਂ ਤੱਕ ਸੁਗੰਧ ਨਾ ਆਵੇ।
ਗੈਸ ਬੰਦ ਕਰਕੇ ਮਿਸ਼ਰਣ ਨੂੰ ਠੰਡਾ ਹੋਣ ਦਿਓ।
ਠੰਡਾ ਹੋਣ ਤੋਂ ਬਾਅਦ ਇਸਨੂੰ ਬਰੀਕ ਪੀਸ ਲਓ।
ਹੁਣ ਇਸ ਪਿਸੇ ਮਿਸ਼ਰਣ ਵਿੱਚ ਬਾਕੀ ਸਾਰੇ ਮਸਾਲੇ ਮਿਲਾਓ ਕਾਲਾ ਨਮਕ, ਧਨੀਆ ਪਾਊਡਰ, ਅਮਚੂਰ, ਹਿੰਗ, ਲਾਲ ਮਿਰਚ ਅਤੇ ਪੁਦੀਨਾ।
ਚੰਗੀ ਤਰ੍ਹਾਂ ਮਿਲਾ ਕੇ ਹਵਾ-ਰੋਧੀ ਡੱਬੇ ਵਿੱਚ ਸਟੋਰ ਕਰੋ।
ਕਿੱਥੇ ਵਰਤਿਆ ਜਾ ਸਕਦਾ ਹੈ ਇਹ ਮਸਾਲਾ?
ਇਹ ਕਾਲਾ ਚਾਟ ਮਸਾਲਾ ਹਰ ਚਟਪਟੀ ਡਿਸ਼ ਦਾ ਸੁਆਦ ਵਧਾ ਦਿੰਦਾ ਹੈ:
ਫਲਾਂ ਦੀ ਚਾਟ
ਭੇਲ ਪੂਰੀ
ਗੋਲਗੱਪਾ ਪਾਣੀ
ਦਹੀਂ ਭੱਲੇ
ਸਲਾਦ
ਰਾਇਤਾ
ਖਾਸ ਗੱਲ
ਘਰੇ ਬਣਿਆ ਇਹ ਮਸਾਲਾ ਨਾ ਸਿਰਫ਼ ਸੁਆਦ ਵਿੱਚ ਬਿਹਤਰ ਹੈ, ਸਗੋਂ ਸਿਹਤ ਲਈ ਵੀ ਸੁਰੱਖਿਅਤ ਹੈ ਕਿਉਂਕਿ ਇਸ ਵਿੱਚ ਕੋਈ ਮਿਲਾਵਟ ਜਾਂ ਪ੍ਰਿਜ਼ਰਵੇਟਿਵ ਨਹੀਂ ਹੁੰਦਾ।
ਥੋੜ੍ਹੀ ਜਿਹੀ ਮਿਹਨਤ ਨਾਲ ਬਣਿਆ ਇਹ ਕਾਲਾ ਚਾਟ ਮਸਾਲਾ ਤੁਹਾਡੇ ਹਰ ਭੋਜਨ ਨੂੰ ਸਟ੍ਰੀਟ ਫੂਡ ਵਰਗਾ ਸੁਆਦ ਦੇ ਸਕਦਾ ਹੈ। ਇੱਕ ਵਾਰ ਬਣਾਕੇ ਦੇਖੋ, ਫਿਰ ਹਰ ਚਾਟ ‘ਤੇ ਇਹ ਜ਼ਰੂਰ ਛਿੜਕੋਗੇ।