skip to content

Last Updated: November 24, 2026

Dainik Savera Times Logo

ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਧੜੇ ‘ਤੇ ਦੂਜੇ ਧੜੇ ਦੇ ਨੌਜਵਾਨਾਂ ਨੇ ਕੀਤੀ ਫਾਇਰਿੰਗ, ਇਕ ਜ਼ਖ਼ਮੀ

5 December 2025 ਅੱਪਡੇਟ ਕੀਤਾ ਗਿਆ

ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਧੜੇ ‘ਤੇ ਦੂਜੇ ਧੜੇ ਦੇ ਨੌਜਵਾਨਾਂ ਨੇ ਕੀਤੀ ਫਾਇਰਿੰਗ, ਇਕ ਜ਼ਖ਼ਮੀ

Jagraon News : ਬੀਤੀ ਦੇਰ ਰਾਤ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਬਾਬਾ ਰੋਡੂ ਜੀ ਦੇ ਸਥਾਨ ‘ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਗੁੱਟ ‘ਤੇ ਦੂਜੇ ਗੁੱਟ ਦੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਜਿਸ ਦੇ ਚਲਦੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਵਿੱਚ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ, ਜਿਥੋਂ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

Rail Roko Andolan Live Updates : ਪੁਲਿਸ ਛਾਉਣੀ ‘ਚ ਤਬਦੀਲ ਸ਼ੰਭੂ ਰੇਲਵੇ ਸਟੇਸ਼ਨ, ਕਿਸਾਨਾਂ ਦਾ ਚੜਿਆ ਪਾਰਾ

ਇਸ ਮੌਕੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੇ ਕੱਲ੍ਹ ਲੁਧਿਆਣਾ ਕੋਰਟ ਵਿਚ ਦੋ ਗਰੁੱਪਾਂ ਦੇ ਨੌਜਵਾਨਾਂ ਦੀ ਤਰੀਕ ਸੀ ਤੇ ਉਥੇ ਹੀ ਇਨ੍ਹਾਂ ਦੋਵੇਂ ਗਰੁੱਪਾਂ ਦੀ ਆਪਸ ਵਿੱਚ ਬਹਿਸ ਹੋਈ ਸੀ ਤੇ ਇਹੀ ਬਹਿਸ ਦਾ ਨਤੀਜਾ ਕੱਲ੍ਹ ਰਾਤ ਇਕ ਗਰੁੱਪ ਵਲੋਂ ਦੂਜੇ ਗਰੁੱਪ ‘ਤੇ ਗੋਲੀਆਂ ਚਲਾਉਣ ਦੇ ਰੂਪ ਵਿਚ ਸਾਹਮਣੇ ਆਇਆ। ਹਾਲਾਂਕਿ ਜਖਮੀ ਨੌਜਵਾਨ ਹੋਸ਼ ਵਿੱਚ ਸੀ ਤੇ ਗੋਲੀ ਉਸਦੇ ਮੋਢੇ ਦੇ ਪਿਛਲੇ ਪਾਸੇ ਲੱਗੀ ਸੀ।

Gut ਹੈਲਥ ​​ਹੋਵੇਗੀ Strong… Fat ਹੋਵੇਗੀ ਗਾਇਬ, ਸਰਦੀਆਂ ‘ਚ ਖਾਓ ਵਿਟਾਮਿਨ-ਫਾਈਬਰ ਨਾਲ ਭਰਪੂਰ ਇਹ SuperFood

ਇਸ ਮੌਕੇ ਜਖਮੀ ਨੌਜਵਾਨ ਲਵਕਰਨ ਸਿੰਘ ਨੇ ਕਿਹਾ ਕਿ ਉਹ ਬਾਬਾ ਰੋਡੂ ਜੀ ਦੇ ਸਥਾਨ ‘ਤੇ ਮੱਥਾ ਟੇਕਣ ਆਇਆ ਸੀ ਤੇ ਜਦੋਂ ਉਹ ਵਾਪਿਸ ਜਾਣ ਲੱਗਿਆ ਤਾਂ ਸਕਾਰਪੀਓ ‘ਤੇ ਕੁਝ ਨੌਜਵਾਨਾਂ ਨੇ ਉਸਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਜੋ ਗੱਡੀ ‘ਤੇ ਵੱਜੀਆਂ ਤੇ ਇਕ ਗੋਲੀ ਉਸਦੇ ਵੱਜੀ। ਇਸ ਮੌਕੇ ‘ਤੇ ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਤੇ ਬਾਕੀ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.