Last Updated: November 25, 2026

Dainik Savera Times Logo

ਗਲੈਮਰ ਦੀ ਦੁਨੀਆ ਦਾ ਮਸ਼ਹੂਰ ਐਕਟਰ ਸੜਕਾਂ ’ਤੇ ਭੀਖ ਮੰਗਦਾ ਤਰਸਯੋਗ ਹਾਲਤ ‘ਚ ਮਿਲਿਆ

23 December 2025 ਅੱਪਡੇਟ ਕੀਤਾ ਗਿਆ

ਗਲੈਮਰ ਦੀ ਦੁਨੀਆ ਦਾ ਮਸ਼ਹੂਰ ਐਕਟਰ ਸੜਕਾਂ ’ਤੇ ਭੀਖ ਮੰਗਦਾ ਤਰਸਯੋਗ ਹਾਲਤ ‘ਚ ਮਿਲਿਆ

Entertainment News : ਗਲੈਮਰ ਦੀ ਦੁਨੀਆ ਅਕਸਰ ਉੱਚਾਈਆਂ ਅਤੇ ਚਮਕ-ਧਮਕ ਨਾਲ ਭਰੀ ਹੁੰਦੀ ਹੈ, ਪਰ ਇੱਥੇ ਕਈ ਵਾਰ ਕਿਸਮਤ ਦੀ ਮਾਰ ਲੋਕਾਂ ਨੂੰ ਅਰਸ਼ ਤੋਂ ਫ਼ਰਸ਼ ’ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਅਜਿਹਾ ਹੀ ਹਾਲਤ ਹਾਲੀਵੁੱਡ ਦੇ ਮਸ਼ਹੂਰ ਚਾਈਲਡ ਐਕਟਰ ਟਾਈਲਰ ਚੇਜ਼ ਨਾਲ ਹੈ।

ਟਾਈਲਰ ਚੇਜ਼ ਉਹ ਕਲਾਕਾਰ ਹਨ, ਜਿਨ੍ਹਾਂ ਨਾਲ ਕਈ ਲੋਕਾਂ ਦੀ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਹ ਨਿਕਲੋਡੀਅਨ ਦੇ ਮਸ਼ਹੂਰ ਸ਼ੋਅ “ਨੇਡਸ ਡਿਕਲਾਸੀਫਾਈਡ ਸਕੂਲ ਸਰਵਾਈਵਲ ਗਾਈਡ” ਵਿੱਚ ਮਾਰਟਿਨ ਕਵਰਲੀ ਦਾ ਕਿਰਦਾਰ ਨਿਭਾ ਚੁਕੇ ਹਨ। ਇਹ ਸ਼ੋਅ ਅਤੇ ਉਹਨਾਂ ਦਾ ਕਿਰਦਾਰ ਬੱਚਿਆਂ ਵਿੱਚ ਬਹੁਤ ਪ੍ਰਸਿੱਧ ਹੋਇਆ।

READ ALSO : ਅੰਮ੍ਰਿਤਸਰ ਵਿੱਚ ANTF ਅਤੇ BSF ਦੇ ਸਾਂਝਾ ਆਪ੍ਰੇਸ਼ਨ,ਵੱਡੀ ਵਿੱਚ ਮਾਤਰਾ ਹੈਰੋਇਨ ਬਰਾਮਦ

ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਟਾਈਲਰ ਚੇਜ਼ ਕੈਲੀਫੋਰਨੀਆ ਦੀਆਂ ਸੜਕਾਂ ’ਤੇ ਬੇਸੁੱਧ ਅਤੇ ਬਦਹਾਲ ਹਾਲਤ ਵਿੱਚ ਭਟਕਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਟਾਈਲਰ ਨਾਲ ਪੁੱਛਿਆ ਗਿਆ ਕਿ ਉਹ ਡਿਜ਼ਨੀ ਚੈਨਲ ’ਤੇ ਆਏ ਸਨ, ਜਿਸ ਉੱਤੇ ਟਾਈਲਰ ਨੇ ਸਹੀ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਨਿਕਲੋਡੀਅਨ ’ਤੇ ਆਏ ਸਨ ਅਤੇ ਸ਼ੋਅ ਦਾ ਨਾਮ ਦੱਸਿਆ।

ਟਾਈਲਰ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਚਾਹੁਣ ਵਾਲੇ ਚਿੰਤਿਤ ਹੋ ਗਏ। ਇਕ ਰਿਪੋਰਟ ਮੁਤਾਬਕ, ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਟਾਈਲਰ ਦੇ ਪਰਿਵਾਰ ਨੇ ਇਹ ਰੋਕ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸਿਆਂ ਤੋਂ ਵੱਧ ਮੈਡੀਕਲ ਅਤੇ ਮਾਨਸਿਕ ਸਹਿਯੋਗ ਦੀ ਲੋੜ ਹੈ।

ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਈ ਵਾਰੀ ਬੱਚਪਨ ਵਿੱਚ ਚਮਕਦਾਰ ਸ਼ੋਹਰਤ ਵਾਲੇ ਸਿਤਾਰੇ ਵੱਡੇ ਹੁੰਦੇ ਹੋਏ ਵੀ ਜੀਵਨ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਹਨ। ਟਾਈਲਰ ਚੇਜ਼ ਦੀ ਹਾਲਤ ਨੇ ਲੋਕਾਂ ਦੇ ਦਿਲਾਂ ਨੂੰ ਛੂਹਿਆ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਹਿਯੋਗ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ।

VD : MLA एजाज अहमद जान ने श्री गीता भवन में विकास कार्यों का किया शिलान्यास

Famous actor from the world of glamour found begging on the streets in a pitiful condition

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.