Last Updated: November 24, 2026

Dainik Savera Times Logo

ਏਟਾ ਵਿੱਚ ਅੱਠ ਸਾਲਾ ਦਾ ਬੱਚਾ ਮਾਂ ਦਾ ਸ਼ਵ ਲੈ ਕੇ ਪੋਸਟਮਾਰਟਮ ਲਈ ਪਹੁੰਚਿਆ ਸਮਾਜ ਦੀ ਬੇਰੁਖ਼ੀ ਸਾਹਮਣੇ ਆਈ

16 January 2026 ਅੱਪਡੇਟ ਕੀਤਾ ਗਿਆ

ਏਟਾ ਵਿੱਚ ਅੱਠ ਸਾਲਾ ਦਾ ਬੱਚਾ ਮਾਂ ਦਾ ਸ਼ਵ ਲੈ ਕੇ ਪੋਸਟਮਾਰਟਮ ਲਈ ਪਹੁੰਚਿਆ ਸਮਾਜ ਦੀ ਬੇਰੁਖ਼ੀ ਸਾਹਮਣੇ ਆਈ

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਠ ਸਾਲਾ ਬੱਚਾ ਆਪਣੀ ਮਾਂ ਦਾ ਸ਼ਵ ਪੋਸਟਮਾਰਟਮ ਲਈ ਖੁਦ ਹੀ ਹਸਪਤਾਲ ਲੈ ਕੇ ਪਹੁੰਚਿਆ।

ਜਾਣਕਾਰੀ ਅਨੁਸਾਰ ਲਗਭਗ ਇੱਕ ਸਾਲ ਪਹਿਲਾਂ ਬੱਚੇ ਦੇ ਪਿਤਾ ਦੀ ਮੌਤ ਐਚਆਈਵੀ ਕਾਰਨ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵੀ ਉਸ ਨਾਲ ਸੰਬੰਧ ਤੋੜ ਲਏ ਅਤੇ ਬੱਚਾ ਬਿਲਕੁਲ ਅਕੇਲਾ ਰਹਿ ਗਿਆ। ਹੁਣ ਉਸਦੀ ਮਾਂ ਨੇ ਵੀ ਉਸੇ ਬਿਮਾਰੀ ਕਾਰਨ ਦਮ ਤੋੜ ਦਿੱਤਾ।

ਦਿੱਲੀ ਵਿੱਚ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਮੌਤਾਂ ਵਧੀਆਂ ਜਨਮ ਦਰ ਘਟੀ

ਮਾਂ ਦੀ ਮੌਤ ਤੋਂ ਬਾਅਦ ਜਦੋਂ ਕੋਈ ਵੀ ਰਿਸ਼ਤੇਦਾਰ ਅੰਤਿਮ ਸੰਸਕਾਰ ਲਈ ਅੱਗੇ ਨਹੀਂ ਆਇਆ ਤਾਂ ਇਹ ਨਿੱਕਾ ਬੱਚਾ ਹਸਪਤਾਲ ਵਿੱਚ ਇਕੱਲਾ ਹੀ ਡਟਿਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਅੱਠ ਦਿਨਾਂ ਤੋਂ ਉਹ ਆਪਣੀ ਮਾਂ ਦੀ ਸੇਵਾ ਕਰਦਾ ਰਿਹਾ ਸੀ।

ਇਸ ਦਰਮਿਆਨ ਇੱਕ ਪੁਲਿਸ ਕਰਮਚਾਰੀ ਨੇ ਮਨੁੱਖਤਾ ਦਾ ਪਰਚਾ ਦਿੰਦਿਆਂ ਮਹਿਲਾ ਦੇ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਇਹ ਘਟਨਾ ਸਮਾਜ ਦੀ ਬੇਰੁਖ਼ੀ ਅਤੇ ਸੰਵੇਦਨਹੀਨਤਾ ਨੂੰ ਬੇਨਕਾਬ ਕਰਦੀ ਹੈ ਪਰ ਨਾਲ ਹੀ ਪੁਲਿਸ ਕਰਮਚਾਰੀ ਦਾ ਕਦਮ ਇਨਸਾਨੀਅਤ ਦੀ ਮਿਸਾਲ ਵੀ ਪੇਸ਼ ਕਰਦਾ ਹੈ।

ਕੀ ਹੈ ਜੂਸ ਜੈਕਿੰਗ ਦਾ ਖਤਰਾ ਪਬਲਿਕ ਚਾਰਜਿੰਗ ਪੋਰਟ ਬਣੇ ਹੈਕਰਾਂ ਦਾ ਹਥਿਆਰ ਜਾਣੋਂ ਪੂਰਾ ਵੇਰਵਾ…

ਇਹ ਵਾਰਦਾਤ ਸਪਸ਼ਟ ਕਰਦੀ ਹੈ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਪਰਿਵਾਰਾਂ ਨੂੰ ਸਮਾਜ ਵੱਲੋਂ ਸਹਾਰਾ ਮਿਲਣਾ ਚਾਹੀਦਾ ਹੈ ਨਾ ਕਿ ਤਿਰਸਕਾਰ।

etah-child-carries-mothers-body-postmortem

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.