
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 1 ਲੱਖ 8 ਹਜ਼ਾਰ ਟਰਾਮਾਡੋਲ ਟੈਬਲੇਟਸ, ਇਕ ਗਲੌਕ ਪਿਸਟਲ ਅਤੇ ਪੰਜ ਜਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਨਸ਼ਿਆਂ ਦੇ ਵੱਡੇ ਜਾਲ ‘ਤੇ ਵੱਡਾ ਵਾਰ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਿਹਾਤੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਗਿਆ ਕਿ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ
ਅਮਰੀਕਾ ਵਿੱਚ ਸਰਕਾਰੀ ਕੰਮ ਬੰਦ, ਲੱਖਾਂ ਕਰਮਚਾਰੀ ਪ੍ਰਭਾਵਿਤ
ਪੁਲਿਸ ਲਗਾਤਾਰ ਤਸਕਰਾਂ ‘ਤੇ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਬਨ ਸਿੰਘ ਉਰਫ਼ ਜੋਬਨ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਸਮੇਤ ਅੰਮ੍ਰਿਤਸਰ ਆ ਰਿਹਾ ਹੈ। ਪੁਲਿਸ ਦੀ ਖ਼ਾਸ ਟੀਮ ਵੱਲੋਂ ਕਾਰਵਾਈ ਕਰਦਿਆਂ ਉਸ ਕੋਲੋਂ 01 ਲੱਖ 08 ਹਜ਼ਾਰ ਟਰਾਮਾਡੋਲ ਗੋਲੀਆਂ, ਇੱਕ ਗਲੌਕ ਪਿਸਟਲ, 05 ਜਿੰਦਾ ਰੌਂਦ ਬਰਾਮਦ ਕੀਤੇ ਗਏ। ਐਸਐਸਪੀ ਨੇ ਕਿਹਾ ਕਿ ਇਹ ਨਸ਼ੇ ਦੀਆਂ ਗੋਲੀਆਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਵੋਲਵੋ ਬੱਸਾਂ ਰਾਹੀਂ ਸਮਗਲਿੰਗ ਕੀਤੀਆਂ ਜਾ ਰਹੀਆਂ ਸਨ। ਇਹ ਗੋਲੀਆਂ ਵੱਡੇ ਕਾਰਟਨ ਵਿੱਚ ਪੈਕ ਕਰਕੇ ਪਾਰਸਲ ਵਜੋਂ ਭੇਜੀਆਂ ਜਾਂਦੀਆਂ ਅਤੇ ਫਿਰ ਇਲਾਕੇ ਵਿੱਚ ਛੋਟੇ ਸਪਲਾਇਰਾਂ ਰਾਹੀਂ ਵੰਡੀਆਂ ਜਾਂਦੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜੋਬਨ ਪਹਿਲਾਂ ਵੀ ਕਈ ਸਖ਼ਤ ਕੇਸਾਂ ਵਿੱਚ ਨਾਮਜ਼ਦ ਹੈ। ਉਸ ਖ਼ਿਲਾਫ਼ ਅਟੈਂਪਟ ਟੂ ਮਰਡਰ (307), ਡਕੈਤੀ ਅਤੇ ਐਨਡੀਪੀਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਇਸ ਕਾਰਵਾਈ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ ਅਤੇ ਵੱਖ-ਵੱਖ ਗਿਰੋਹਾਂ ਨਾਲ ਤਾਲਮੇਲ ਕਰਕੇ ਦਿੱਲੀ ਤੋਂ ਦਵਾਈਆਂ ਦੀ ਖਰੀਦ ਕਰਦਾ ਅਤੇ ਅੰਮ੍ਰਿਤਸਰ ਸਮੇਤ ਪਿੰਡ-ਪਿੰਡ ਵਿੱਚ ਵੰਡਦਾ ਸੀ।
मेष: दिन शुभ रहेगा...