ਇੰਟਰਨੈੈਸ਼ਨਲ ਡੈਸਕ: ਅਮਰੀਕਾ ਵਿੱਚ ਸੰਘੀ ਸਰਕਾਰ ਦਾ “ਸ਼ਟਡਾਊਨ” ਹੁਣ ਅਸਲੀਅਤ ਬਣ ਚੁੱਕੀ ਹੈ, ਇਹ ਘਟਨਾ ਸਿਰਫ਼ ਰਾਜਨੀਤਿਕ ਤਣਾਅ ਹੀ ਨਹੀਂ, ਸਗੋਂ ਆਮ ਲੋਕਾਂ ਦੇ ਜੀਵਨ ‘ਤੇ ਵੀ ਡੂੰਘਾ ਅਸਰ ਪਾਏਗੀ।
ਇਸ ਸ਼ਟਡਾਊਨ ਦੇ ਨਤੀਜੇ ਵਜੋਂ:ਲੱਖਾਂ ਸਰਕਾਰੀ ਕਰਮਚਾਰੀ ਨੂੰ ਜਾਂ ਤਾਂ ਤਨਖਾਹ ਬਿਨਾਂ ਕੰਮ ਕਰਨਾ ਪਵੇਗਾ ਜਾਂ ਫਿਰ ਉਹ ਅਸਥਾਈ ਰੂਪ ਵਿੱਚ ਛੁੱਟੀਆਂ ‘ਤੇ ਭੇਜੇ ਜਾਣਗੇ।
ਸਰਕਾਰੀ ਸੇਵਾਵਾਂ ਜਿਵੇਂ ਕਿ ਨੈਸ਼ਨਲ ਪਾਰਕ, ਕੁਝ ਖੁਰਾਕ ਅਤੇ ਸਿਹਤ ਸੇਵਾਵਾਂ, ਆਵਾਸ ਸਹਾਇਤਾ ਆਦਿ ਪ੍ਰਭਾਵਿਤ ਹੋ ਸਕਦੀਆਂ ਹਨ।

ਅਰਥਵਿਵਸਥਾ ਉੱਤੇ ਭੀ ਅਸਰ ਪਵੇਗਾ, ਖ਼ਾਸ ਕਰਕੇ ਜੇਕਰ ਇਹ ਸ਼ਟਡਾਊਨ ਕਈ ਦਿਨ ਜਾਂ ਹਫ਼ਤੇ ਚਲਦਾ ਹੈ।ਟੈਕਸ ਰਿਫੰਡ ਪ੍ਰਕਿਰਿਆਵਾਂ ਵਿੱਚ ਦੇਰੀ ਹੋ ਸਕਦੀ ਹੈ।
ਸੈਨੇਟ ਵਿੱਚ ਫੰਡਿੰਗ ਬਿੱਲ ਪਾਸ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਰਿਪਬਲਿਕਨ ਅਤੇ ਡੈਮੋਕ੍ਰੈਟਕ ਪਾਰਟੀਆਂ ਵਿਚਕਾਰ ਭਰੋਸੇ ਅਤੇ ਸਹਿਯੋਗ ਦੀ ਘਾਟ ਹੈ। ਹਾਲਾਂਕਿ ਇਹ ਸੰਭਾਵਨਾ ਰਹਿੰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਅਸਥਾਈ ਬਿੱਲ ਲੈ ਕੇ ਇਸ ਸਥਿਤੀ ਨੂੰ ਹੱਲ ਕੀਤਾ ਜਾਵੇ, ਪਰ ਤਦ ਤੱਕ ਇਹ ਇੱਕ ਮੁੱਦਾ ਬਣ ਕੇ ਰਹੇਗਾ।






