skip to content

Last Updated: November 24, 2026

Dainik Savera Times Logo

LA ਸਿਟੀ ਕੌਂਸਲ ਦਾ ਫੈਸਲਾ: ਦਿਲਜੀਤ ਦੋਸਾਂਝ ਦੇ ਸਨਮਾਨ ਤੇ ਲਿਆ ਇਹ ਅਹਿਮ ਫੈਸਲਾ ਪੜੋਂ

19 June 2026 ਅੱਪਡੇਟ ਕੀਤਾ ਗਿਆ

LA ਸਿਟੀ ਕੌਂਸਲ ਦਾ ਫੈਸਲਾ: ਦਿਲਜੀਤ ਦੋਸਾਂਝ ਦੇ ਸਨਮਾਨ ਤੇ ਲਿਆ ਇਹ ਅਹਿਮ ਫੈਸਲਾ ਪੜੋਂ

ਪੰਜਾਬ ਦੇ ਪੇਂਡੂ ਪਿਛੋਕੜ ਤੋਂ ਉੱਠ ਕੇ ਗਲੋਬਲ ਸਟਾਰ ਬਣੇ ਦਿਲਜੀਤ ਦੋਸਾਂਝ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਏਂਜਲਸ (LA) ਦੀ ਸਿਟੀ ਕੌਂਸਲ ਨੇ ਦਿਲਜੀਤ ਦੇ ਸੰਗੀਤ ਅਤੇ ਪੰਜਾਬੀ ਸੱਭਿਆਚਾਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦਾ ਸਨਮਾਨ ਕਰਦਿਆਂ, ਆਉਣ ਵਾਲੀ 6 ਜਨਵਰੀ, 2027 (ਜੋ ਕਿ ਦਿਲਜੀਤ ਦਾ ਜਨਮਦਿਨ ਹੈ) ਨੂੰ ਅਧਿਕਾਰਤ ਤੌਰ ‘ਤੇ “ਦਿਲਜੀਤ ਦੋਸਾਂਝ ਦਿਵਸ” (Diljit Dosanjh Day) ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਹੈ।

ਗਲੋਬਲ ਪ੍ਰਸਿੱਧੀ ਅਤੇ ‘ਦਿਲ-ਲੁਮਿਨਾਤੀ ਟੂਰ’:

ਦਿਲਜੀਤ ਨੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਸਟੇਜਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੇ ਸੁਪਰਹਿੱਟ “ਦਿਲ-ਲੁਮਿਨਾਤੀ ਟੂਰ” (Dil-Luminati Tour) ਨੇ ਪੂਰੀ ਦੁਨੀਆ ਵਿੱਚ ਰਿਕਾਰਡ ਤੋੜ ਭੀੜ ਇਕੱਠੀ ਕੀਤੀ ਅਤੇ ਗਲੋਬਲ ਮੀਡੀਆ ਦਾ ਧਿਆਨ ਖਿੱਚਿਆ।

ਇਹ ਵੀ ਪੜੋਂ:

ਕੋਵਿਡ ਵਿਵਾਦ ਮੁੜ ਭੜਕਿਆ: ਅਮਰੀਕੀ ਵਿਗਿਆਨੀ ਤੇ ਵੁਹਾਨ ਲੈਬ ਨੂੰ ਲੈ ਕੇ ਵੱਡਾ ਖੁਲਾਸਾ

 

ਕੋਵਿਡ ਵਿਵਾਦ ਮੁੜ ਭੜਕਿਆ: ਅਮਰੀਕੀ ਵਿਗਿਆਨੀ ਤੇ ਵੁਹਾਨ ਲੈਬ ਨੂੰ ਲੈ ਕੇ ਵੱਡਾ ਖੁਲਾਸਾ

ਪਹਿਲੇ ਸਾਊਥ ਏਸ਼ੀਅਨ ਕਲਾਕਾਰ:

ਉਹ ਕਈ ਵੱਡੇ ਇੰਟਰਨੈਸ਼ਨਲ ਪਲੇਟਫਾਰਮਾਂ ‘ਤੇ ਲਾਈਵ ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਅਤੇ ਸਾਊਥ ਏਸ਼ੀਅਨ ਕਲਾਕਾਰ ਬਣੇ ਹਨ, ਜਿਨ੍ਹਾਂ ਨੇ ਗੋਰੇ-ਕਾਲੇ ਹਰ ਵਰਗ ਦੇ ਲੋਕਾਂ ਨੂੰ ਪੰਜਾਬੀ ਕਲਚਰ ਦਾ ਦੀਵਾਨਾ ਬਣਾਇਆ ਹੈ। ਦਿਲਜੀਤ ਨੇ ਲਾਸ ਏਂਜਲਸ ਦੇ ਵਿਸ਼ਵ ਪ੍ਰਸਿੱਧ ਸਟੇਡੀਅਮ “Crypto.com ਐਰੇਨਾ” ਵਿੱਚ ਹਜ਼ਾਰਾਂ ਫੈਨਜ਼ ਦੇ ਸਾਹਮਣੇ ਯਾਦਗਾਰ ਸ਼ੋਅ ਕੀਤੇ ਹਨ।

ਉਹ ਲਾਸ ਏਂਜਲਸ ਸਟੂਡੀਓ ਤੋਂ “ਐਪਲ ਮਿਊਜ਼ਿਕ ਟੇਕਓਵਰ” ਦੀ ਹੋਸਟਿੰਗ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਹਨ। ਮੌਜੂਦਾ ਸਮੇਂ ਵਿੱਚ ਦਿਲਜੀਤ ਆਪਣਾ ਨਵਾਂ “ਔਰਾ ਟੂਰ” (Diljit Dosanjh Aura Tour) ਕਰ ਰਹੇ ਹਨ। ਅਮਰੀਕਾ ਵਿੱਚ “ਦਿਲਜੀਤ ਦੋਸਾਂਝ ਦਿਵਸ” ਦਾ ਐਲਾਨ ਸਿਰਫ਼ ਇੱਕ ਕਲਾਕਾਰ ਦਾ ਸਨਮਾਨ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਪੰਜਾਬੀ ਵਿਰਾਸਤ ਅਤੇ ਸੰਗੀਤ ਦੇ ਵਧਦੇ ਪ੍ਰਭਾਵ ਦੀ ਇੱਕ ਇਤਿਹਾਸਕ ਮਿਸਾਲ ਹੈ।

 

 

 

 

 

 

diljit-dosanjh-day-los-angeles-city-council-declared-history

diljit-dosanjh-day-los-angeles-city-council-declared-history

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.