
ਨੈਸ਼ਨਲ ਡੈਸਕ : ਦਿੱਲੀ ਦੇ ਨਰੇਲਾ ਵਿੱਚ ਇੱਕ ਪ੍ਰਾਪਰਟੀ ਡੀਲਰ ਤੋਂ ₹6 ਕਰੋੜ ਦੀ ਫਿਰੌਤੀ ਮੰਗਣ ਅਤੇ ਉਸਦੇ ਦਫਤਰ ‘ਤੇ ਗੋਲੀਬਾਰੀ ਕਰਨ ਦਾ ਮਾਮਲਾ ਸੁਲਝ ਗਿਆ ਹੈ।ਇਸ ਪੂਰੇ ਨੈੱਟਵਰਕ ਦਾ ਮਾਸਟਰਮਾਈਂਡ “ਜ਼ੋਰਾ” ਨਾਮ ਦਾ ਇੱਕ ਗੈਂਗਸਟਰ ਹੈ, ਜੋ ਆਸਟ੍ਰੇਲੀਆ ਤੋਂ ਇਸ ਗੈਂਗ ਨੂੰ ਚਲਾ ਰਿਹਾ ਸੀ।ਫਿਰੌਤੀ ਮੰਗਣ ਤੋਂ ਬਾਅਦ, ਪ੍ਰਾਪਰਟੀ ਡੀਲਰ ਦੇ ਦਫਤਰ ‘ਤੇ ਗੋਲੀਬਾਰੀ ਕਰਨ ਲਈ ਤਿੰਨ ਨਿਸ਼ਾਨੇਬਾਜ਼ਾਂ ਨੂੰ ਭੇਜਿਆ ਗਿਆ। ਜਿਨ੍ਹਾਂ ਨੇ ਦਿੱਲੀ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ ਤੇ ਗੋਲੀਆ ਚਲਾ ਕਿ ਉਸ ਕੋਲੋ 6 ਕਰੋੜ ਦੀ ਫਿਰੋਤੀ ਮੰਗੀ ਸੀ।

ਹੁਣ ਪੁਲਿਸ ਨੇ 500 ਤੋਂ ਵੱਧ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਜ਼ੋਰਾ ਦੇ ਨੈੱਟਵਰਕ ਤੱਕ ਪਹੁੰਚ ਕੀਤੀ। ਜਿਸ ਨੇ ਦੋ ਮੁੱਖ ਨਿਸ਼ਾਨੇਬਾਜ਼ ਦਿਨੇਸ਼, ਹੇਮੰਤ ਅਤੇ ਸੌਰਭ ਨੂਂ ਇਸ ਕੰਮ ਤੇ ਲਗਾਇਆ ਸੀ। ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸੋਨੀਪਤ ਅਤੇ ਬਹਿਲਗੜ੍ਹ ਤੋਂ ਇਨ੍ਹਾਂ ਨਿਸ਼ਾਨੇਬਾਜ਼ਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਗਏ ਸਨ।ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ, ਜ਼ੋਰਾ ਦੇ ਅੱਠ ਸਹਿਯੋਗੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਵੀ ਸ਼ਾਮਲ ਹਨ।