Last Updated: October 7, 2026

Dainik Savera Times Logo

viral video ਤੋਂ ਬਾਅਦ ਐਕਸ਼ਨ ਵਿੱਚ CM ਵਿਜੇ, ਚੇਨਈ ਦੇ ਬੱਚਿਆਂ ਦੇ ਸਰਕਾਰੀ ਹਸਪਤਾਲ ਦਾ ਕੀਤਾ ਅਚਾਨਕ ਦੌਰਾ

3 months ਪਹਿਲਾ

viral video ਤੋਂ ਬਾਅਦ ਐਕਸ਼ਨ ਵਿੱਚ CM ਵਿਜੇ, ਚੇਨਈ ਦੇ  ਬੱਚਿਆਂ ਦੇ ਸਰਕਾਰੀ ਹਸਪਤਾਲ ਦਾ ਕੀਤਾ ਅਚਾਨਕ ਦੌਰਾ

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਵਾਇਰਲ ਵੀਡੀਓ ਤੋਂ ਬਾਅਦ ਚੇਨਈ ਸਥਿਤ ਸਰਕਾਰੀ ਬਾਲ ਸਿਹਤ ਸੰਸਥਾ ਅਤੇ ਬੱਚਿਆਂ ਦੇ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ। ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਸਰਪ੍ਰਾਈਜ਼ ਦੌਰਾ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਹਸਪਤਾਲ ਦੀਆਂ ਸਹੂਲਤਾਂ ਅਤੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਸਰਕਾਰ ਹਰਕਤ ਵਿੱਚ ਆ ਗਈ।

ਦੌਰੇ ਦੌਰਾਨ ਸੀਐਮ ਵਿਜੇ ਨੇ ਹਸਪਤਾਲ ਦੇ ਕਈ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦਾਖਲ ਬੱਚਿਆਂ ਦੇ ਪਰਿਵਾਰਕ ਮੈਂਬਰਾਂ, ਖ਼ਾਸ ਕਰਕੇ ਮਾਵਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਸੁਣੇ। ਇਸ ਮੌਕੇ ਦੀਆਂ ਤਸਵੀਰਾਂ ਵਿੱਚ ਮੁੱਖ ਮੰਤਰੀ ਨਵਜੰਮੇ ਬੱਚਿਆਂ ਨੂੰ ਗੋਦ ਵਿੱਚ ਚੁੱਕਦੇ ਅਤੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੱਲ੍ਹ ਰਾਤ ਦੇ ਬਚੇ ਹੋਏ ਚੌਲ ਨਾ ਸੁੱਟੋ, ਸਿਰਫ਼ 10 ਮਿੰਟਾਂ ਵਿੱਚ ਬਣਾਓ ਕਰਿਸਪੀ ਪਕੌੜੇ ਅਤੇ ਬਾਰਿਸ਼ ਦਾ ਉਠਾਓ ਲੁਤਫ਼

ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਕੁਝ ਕਰਮਚਾਰੀ ਰਿਸ਼ਵਤ ਮੰਗਦੇ ਹਨ, ਮਰੀਜ਼ਾਂ ਨੂੰ ਸਮੇਂ ਸਿਰ ਭੋਜਨ ਨਹੀਂ ਮਿਲਦਾ ਅਤੇ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਮੰਤਰੀ ਡਾ. ਅਰੁਣ ਰਾਜ ਨੇ ਦੱਸਿਆ ਕਿ ਦੋਸ਼ੀ ਠੇਕਾ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਨਾਲ ਹੀ ਹਸਪਤਾਲ ਵਿੱਚ ਵਾਧੂ ਪਖਾਨੇ, ਨਵੇਂ ਵਾਰਡ ਅਤੇ ਬਿਹਤਰ ਕੰਟੀਨ ਵਰਗੀਆਂ ਸਹੂਲਤਾਂ ਵਿਕਸਤ ਕਰਨ ਲਈ ਸਰਕਾਰ ਵੱਲੋਂ ਜਲਦ ਕਦਮ ਚੁੱਕੇ ਜਾਣਗੇ।

27 ਹਫ਼ਤਿਆਂ ਦੀ ਗਰਭਵਤੀ 16 ਸਾਲਾ ਬਲਾਤਕਾਰ ਪੀੜਤਾ ਨੂੰ ਬੰਬੇ ਹਾਈ ਕੋਰਟ ਵੱਲੋਂ ਗਰਭਪਾਤ ਦੀ ਇਜਾਜ਼ਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.