Last Updated: November 24, 2026

Dainik Savera Times Logo

CM ਭਗਵੰਤ ਮਾਨ ਨੇ ਵੀਡੀਓ ਨੂੰ ਕਿਹਾ AI-ਜਨਰੇਟਿਡ ਫੇਕ, ਅਕਾਲ ਤਖ਼ਤ ਨੇ ਮੰਗੇ ਸਬੂਤ

20 June 2026 ਅੱਪਡੇਟ ਕੀਤਾ ਗਿਆ

CM ਭਗਵੰਤ ਮਾਨ ਨੇ ਵੀਡੀਓ ਨੂੰ ਕਿਹਾ AI-ਜਨਰੇਟਿਡ ਫੇਕ, ਅਕਾਲ ਤਖ਼ਤ ਨੇ ਮੰਗੇ ਸਬੂਤ

ਪੰਜਾਬ ਡੈਸਕ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੀ ਗਈ ਵੀਡੀਓ ਗੱਲਬਾਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਕਾਰ ਹੋਈ ਅਹਿਮ ਚਰਚਾ ਪੰਜਾਬੀ ਸਮਾਜ ਅਤੇ ਧਾਰਮਿਕ ਮਰਿਆਦਾ ਨਾਲ ਜੁੜੇ ਕਈ ਸੰਵੇਦਨਸ਼ੀਲ ਮੁੱਦਿਆਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਬਾਰੇ ਵਾਇਰਲ ਹੋ ਰਹੀ ਵੀਡੀਓ ਪੂਰੀ ਤਰ੍ਹਾਂ ਜਾਅਲੀ ਹੈ ਅਤੇ ਇਹ ਏਆਈ ਤਕਨਾਲੋਜੀ ਨਾਲ ਬਣਾਈ ਗਈ ਹੈ। ਜਥੇਦਾਰ ਨੇ ਇਸ ਮਾਮਲੇ ਨੂੰ ਗੁਰੂ ਸਾਹਿਬ ਦੀ ਮਰਿਆਦਾ ਨਾਲ ਜੋੜਦੇ ਹੋਏ ਕਿਹਾ ਕਿ ਸੱਚ ਸਾਹਮਣੇ ਲਿਆਉਣ ਲਈ ਫੋਰੈਂਸਿਕ ਜਾਂਚ ਜ਼ਰੂਰੀ ਹੈ, ਜਿਸ ਨਾਲ ਮੁੱਖ ਮੰਤਰੀ ਨੇ ਵੀ ਸਹਿਮਤੀ ਜਤਾਈ।

 

ਇਹ ਵੀ ਪੜੋਂ:

Father’s Day 2026, ਜਾਣੋ ਕਦੋਂ ਮਨਾਇਆ ਜਾਵੇਗਾ

 

Father’s Day 2026, ਜਾਣੋ ਕਦੋਂ ਮਨਾਇਆ ਜਾਵੇਗਾ

 

ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਇਹ ਵੀਡੀਓ ਜਰਮਨੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਪਾਈ ਗਈ ਹੈ, ਜੋ ਮਾਨਸਿਕ ਤੌਰ ‘ਤੇ ਠੀਕ ਨਹੀਂ ਅਤੇ ਨਸ਼ੇ ਦਾ ਆਦਤਨ ਹੈ। ਸ਼ੁਰੂਆਤ ਵਿੱਚ ਜਥੇਦਾਰ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਸਵਾਲ ਕੀਤਾ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਸ ਸਮੇਂ ਛੋਟੇ ਸਨ ਪਰ ਪੜ੍ਹਾਈ ਰਾਹੀਂ ਜਾਣਿਆ ਹੈ ਕਿ ਬਾਬਾ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਸਨ ਅਤੇ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਸਨ। ਅੰਤ ਵਿੱਚ ਜਥੇਦਾਰ ਨੇ ਜ਼ੋਰ ਦਿੱਤਾ ਕਿ ਸਾਰੇ ਪੰਜਾਬੀ ਆਪਣੇ ਧਰਮ ਅਤੇ ਪੰਜਾਬ ਪ੍ਰਤੀ ਵਫ਼ਾਦਾਰ ਹਨ, ਇਸ ਲਈ ਸੱਚ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

Bhagwant Mann AI video controversy

Bhagwant Mann AI video controversy

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.