skip to content

Last Updated: October 4, 2026

Dainik Savera Times Logo

PUNJAB : ਨਹਿਰੀ ਸੂਏ ‘ਚੋਂ ਮਿਲੀ 6 ਸਾਲਾ ਬੱਚੇ ਦੀ ਲਾਸ਼ ; ਲੋਹੇ ਦੀ ਤਾਰ ਨਾਲ ਬੱਝੇ ਸੀ ਹੱਥ-ਪੈਰ ; ਕਤਲ ਦਾ ਸ਼ੱਕ

18 hours ਪਹਿਲਾ

PUNJAB : ਨਹਿਰੀ ਸੂਏ ‘ਚੋਂ ਮਿਲੀ 6 ਸਾਲਾ ਬੱਚੇ ਦੀ ਲਾਸ਼ ; ਲੋਹੇ ਦੀ ਤਾਰ ਨਾਲ ਬੱਝੇ ਸੀ ਹੱਥ-ਪੈਰ ; ਕਤਲ ਦਾ ਸ਼ੱਕ

Child Murder Suspect : ਸਦਰ ਥਾਣੇ ਅਧੀਨ ਪੈਂਦੇ ਪਿੰਡ ਤਾਹਿਣਾ ਨੇੜੇ ਇੱਕ ਨਹਿਰੀ ਸੂਏ ਵਿੱਚੋਂ ਲਗਭਗ ਛੇ ਸਾਲਾ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੇ ਦੇ ਹੱਥ ਅਤੇ ਪੈਰ ਲੋਹੇ ਦੀ ਪਤਲੀ ਤਾਰ ਨਾਲ ਬੱਝੇ ਹੋਏ ਸਨ ; ਕਤਲ ਦਾ ਸ਼ੱਕ ਜਤਾਉਂਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲ ਨੇੜੇ ਫਸੀ ਹੋਈ ਮਿਲੀ ਲਾਸ਼
ਜਾਣਕਾਰੀ ਅਨੁਸਾਰ, ਪਿੰਡ ਦੇ ਚੌਕੀਦਾਰ ਜਗਸੀਰ ਸਿੰਘ ਨੇ ਸੂਏ ‘ਤੇ ਬਣੇ ਪੁਲ ਨੇੜੇ ਬੱਚੇ ਦੀ ਲਾਸ਼ ਫਸੀ ਹੋਈ ਦੇਖੀ ਅਤੇ ਸਦਰ ਪੁਲਿਸ ਨੂੰ ਸੂਚਿਤ ਕੀਤਾ। ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ‘ਸਹਾਰਾ ਸੁਸਾਇਟੀ’ ਦੇ ਵਲੰਟੀਅਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਬੱਚੇ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਨਿੱਕਰ ਅਤੇ ਸੈਂਡਲ ਪਾਏ ਹੋਏ ਸਨ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਚੌਕੀਦਾਰ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇੜਲੇ ਥਾਣਾ ਖੇਤਰਾਂ ਤੋਂ ਵੀ ਬੱਚੇ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.