Last Updated: November 27, 2026

Dainik Savera Times Logo

ਚਾਂਦਨੀ ਚੌਂਕ ਵਿੱਚ ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ,ਖਤਰਨਾਕ ਤਾਰਾਂ ਹੁਣ ਹੋਣਗੀਆਂ ਗਾਇਬ

26 February 2026 ਅੱਪਡੇਟ ਕੀਤਾ ਗਿਆ

ਚਾਂਦਨੀ ਚੌਂਕ ਵਿੱਚ ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ,ਖਤਰਨਾਕ ਤਾਰਾਂ ਹੁਣ ਹੋਣਗੀਆਂ ਗਾਇਬ

ਨੈਸ਼ਨਲ ਡੈਸਕ(ਦੈਨਿਕ ਸਵੇਰਾ): ਦਿੱਲੀ ਦੇ ਚਾਂਦਨੀ ਚੌਂਕ ਦੀਆਂ ਤੰਗ ਗਲੀਆਂ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹੁਣ ਜ਼ਮੀਨ ਦੇ ਹੇਠਾਂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ 28 ਗਲੀਆਂ ਵਿੱਚ ਇਹ ਕੰਮ ਸ਼ੁਰੂ ਹੋਇਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਊਰਜਾ ਮੰਤਰੀ ਆਸ਼ੀਸ਼ ਸੂਦ ਨੇ ਪੁਰਾਣੀ ਦਿੱਲੀ ਦੇ ਟਾਊਨ ਹਾਲ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਇਹ ਪ੍ਰੋਜੈਕਟ 160 ਕਰੋੜ ਰੁਪਏ ਦਾ ਹੈ ਅਤੇ ਦਿੱਲੀ ਦੀ ਅਗਲੇ 50 ਸਾਲਾਂ ਦੀ ਬਿਜਲੀ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ। ਇਸਦੇ ਨਾਲ ਹੀ ਉਨ੍ਹਾਂ ਨੇ ਚਾਂਦਨੀ ਚੌਂਕ ਲਈ 1000 ਕਰੋੜ ਦੇ ਫੰਡ ਦਾ ਐਲਾਨ ਵੀ ਕੀਤਾ।

ਹੈਦਰਾਬਾਦ ਦੇ ਮੰਗਲਾ ਗੌਰੀ ਮਾਲ ਵਿੱਚ ਅੱਗ, ਜੂਬਲੀ ਹਿਲਜ਼ ਰੋਡ ਨੰਬਰ 36 ‘ਤੇ ਟ੍ਰੈਫਿਕ ਠੱਪ

ਉਨ੍ਹਾਂ ਨੇ ਕਿਹਾ ਕਿ ਚਾਂਦਨੀ ਚੌਂਕ ਸਦੀਆਂ ਤੋਂ ਵਪਾਰ ਅਤੇ ਸਭਿਆਚਾਰ ਦਾ ਕੇਂਦਰ ਰਿਹਾ ਹੈ। ਇੱਥੇ ਦੀਆਂ ਹਵੈਲੀਆਂ ਅਤੇ ਗਲੀਆਂ ਇਤਿਹਾਸ ਦੀ ਨਿਸ਼ਾਨੀ ਹਨ, ਪਰ ਉੱਪਰ ਲਟਕਦੇ ਬਿਜਲੀ ਦੇ ਤਾਰ ਇਸ ਸੁੰਦਰਤਾ ਨੂੰ ਖਰਾਬ ਕਰਦੇ ਸਨ ਅਤੇ ਸੁਰੱਖਿਆ ਲਈ ਵੀ ਖਤਰਾ ਬਣੇ ਹੋਏ ਸਨ।

ਅੱਜ ਚਾਂਦਨੀ ਚੌਂਕ ਵਿੱਚ ਓਵਰਹੈੱਡ ਤਾਰਾਂ ਨੂੰ ਅੰਡਰਗ੍ਰਾਊਂਡ ਕਰਨ ਦੀ ਯੋਜਨਾ ਦੀ ਸ਼ੁਰੂਆਤ ਹੋਈ। ਇਹ ਸਿਰਫ਼ ਤਕਨੀਕੀ ਬਦਲਾਅ ਨਹੀਂ, ਸਗੋਂ ਵਿਰਾਸਤ ਨੂੰ ਸੁਰੱਖਿਅਤ ਅਤੇ ਸੁੰਦਰ ਬਣਾਉਣ ਦਾ ਕਦਮ ਹੈ। ਇਸਦੇ ਨਾਲ ਹੀ ਮੰਡੋਲੀ ਵਿੱਚ ਨਵੇਂ ਗ੍ਰਿਡ ਸਟੇਸ਼ਨ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਬੈਟਰੀ ਸਟੋਰੇਜ ਪ੍ਰੋਜੈਕਟਾਂ ਦਾ ਸ਼ਿਲਾਨਿਆਸ ਵੀ ਕੀਤਾ ਗਿਆ, ਜਿਸ ਨਾਲ ਲੱਖਾਂ ਘਰਾਂ ਨੂੰ ਬਿਨਾ ਰੁਕਾਵਟ ਬਿਜਲੀ ਮਿਲੇਗੀ।

ਐਪਸਟਿਨ ਫਾਈਲਾਂ ਦਾ ਖੁਲਾਸਾ: ਸਟੀਫਨ ਹਾਕਿੰਗ ਬਿਕਨੀ-ਪਹਿਨੀ ਮਹਿਲਾਵਾਂ ਨਾਲ ਮੌਜ ਮਸਤੀਆਂ ਕਰਦੇ ਨਜ਼ਰ ਆਏ

ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਨੀਤੀ ਲਾ ਰਹੀ ਹੈ, ਜਿਸ ਨਾਲ ਬਿਜਲੀ ਦੀ ਖਪਤ ਵਧੇਗੀ। ਇਸ ਲਈ ਹਰ ਇਲਾਕੇ ਤੱਕ ਸਹੀ ਤਰੀਕੇ ਨਾਲ ਬਿਜਲੀ ਪਹੁੰਚੇ, ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚਾਂਦਨੀ ਚੌਂਕ ਵਿੱਚ 1000 ਕਰੋੜ ਦੇ ਕੰਮ ਕਰਨੇ ਹਨ ਅਤੇ ਇਹ ਸਿਰਫ਼ ਸ਼ੁਰੂਆਤ ਹੈ।

ਪਹਿਲੇ ਪੜਾਅ ਵਿੱਚ 160 ਕਰੋੜ ਦੀ ਲਾਗਤ ਨਾਲ 28 ਸੜਕਾਂ ਤੋਂ ਖੁੱਲ੍ਹੀਆਂ ਤਾਰਾਂ ਹਟਾਈਆਂ ਜਾਣਗੀਆਂ ਅਤੇ ਸੜਕਾਂ ਨੂੰ ਵੀ ਠੀਕ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਰਾਣੀ ਦਿੱਲੀ ਵਿੱਚ ਅਜੇ ਬਹੁਤ ਕੰਮ ਕਰਨੇ ਬਾਕੀ ਹਨ।

ਇਸਰਾਇਲ ਵਿੱਚ ਮੋਦੀ ਦਾ ਸ਼ਾਨਦਾਰ ਸਵਾਗਤ

ਚਾਂਦਨੀ ਚੌਂਕ ਦੇ ਲੋਕਾਂ ਅਤੇ ਵਪਾਰੀਆਂ ਨੇ ਕਿਹਾ ਕਿ ਤੰਗ ਗਲੀਆਂ ਵਿੱਚ ਲਟਕਦੇ ਤਾਰ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ। ਗਰਮੀਆਂ ਵਿੱਚ ਅਕਸਰ ਤਾਰਾਂ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਬੰਦਰ ਵੀ ਇਨ੍ਹਾਂ ਤਾਰਾਂ ਰਾਹੀਂ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਤਾਰਾਂ ਦੇ ਅੰਡਰਗ੍ਰਾਊਂਡ ਹੋਣ ਨਾਲ ਖਤਰਾ ਘਟੇਗਾ ਅਤੇ ਚਾਂਦਨੀ ਚੌਂਕ ਹੋਰ ਸੁੰਦਰ ਲੱਗੇਗਾ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਰੀਡਿਵੈਲਪਮੈਂਟ ਦੌਰਾਨ ਹੀ ਇਹ ਕੰਮ ਹੋ ਜਾਣਾ ਚਾਹੀਦਾ ਸੀ, ਕਿਉਂਕਿ ਹੁਣ ਦੁਬਾਰਾ ਸੜਕਾਂ ਖੋਦਣ ਨਾਲ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋਵੇਗੀ।

Chandni Chowk’s Overhead Wires

Chandni Chowk’s Overhead Wires

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.