Last Updated: November 28, 2026

Dainik Savera Times Logo

ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਆਪ ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ

28 January 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਆਪ ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ

ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਤਪ ਗਿਆ ਹੈ। ਚੋਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਆਪ ਦੇ ਮੇਅਰ ਉਮੀਦਵਾਰ ਯੋਗੇਸ਼ ਢੀਂਗਰਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਮੇਅਰ ਚੋਣ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਇਸ ਪਟੀਸ਼ਨ ‘ਤੇ ਅੱਜ ਸੁਣਵਾਈ ਹੋਣੀ ਹੈ।

ਚੰਡੀਗੜ੍ਹ ਆਪ ਦੇ ਸਹਿ-ਇੰਚਾਰਜ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪਾਰਟੀ ਚੋਣਾਂ ਵਿੱਚ ਪੂਰੀ ਪਾਰਦਰਸ਼ਕਤਾ ਯਕੀਨੀ ਬਣਾਉਣ ਲਈ ਹਾਈਕੋਰਟ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਤੰਤਰਕ ਪ੍ਰਕਿਰਿਆ ਨੂੰ ਸੁਚੱਜੇ ਅਤੇ ਨਿਰਪੱਖ ਢੰਗ ਨਾਲ ਪੂਰਾ ਕਰਨਾ ਜ਼ਰੂਰੀ ਹੈ।

ਦੂਜੇ ਪਾਸੇ, ਵੋਟਿੰਗ ਤੋਂ ਪਹਿਲਾਂ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਮੋਰਨੀ ਹਿੱਲ ਦੇ ਇੱਕ ਰਿਜ਼ੋਰਟ ਵਿੱਚ ਰੱਖਿਆ ਹੋਇਆ ਹੈ। ਭਾਜਪਾ ਨੂੰ ਖ਼ਦਸ਼ਾ ਹੈ ਕਿ ਕੋਈ ਕੌਂਸਲਰ ਪਲਟ ਨਾ ਜਾਵੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਾਵਧਾਨ ਨਜ਼ਰ ਆ ਰਹੀ ਹੈ ਅਤੇ ਆਪਣੇ ਕੌਂਸਲਰਾਂ ਨੂੰ ਰੋਪੜ ਵਿੱਚ ਰੱਖਿਆ ਗਿਆ ਹੈ। ਦੋਵੇਂ ਪਾਰਟੀਆਂ ਨੂੰ ਆਖ਼ਰੀ ਸਮੇਂ ‘ਚ ਬਾਜ਼ੀ ਪਲਟਣ ਦਾ ਡਰ ਸਤਾ ਰਿਹਾ ਹੈ।

READ ALSO : ਚਾਹ, ਕਾਫੀ ਦੀ ਆਦਤ ਛੋਟੇ ਬੱਚਿਆਂ ਲਈ ਘਾਤਕ ਸਾਬਤ ਹੋ ਸਕਦੀ ਹੈ ਮਾਪੇ ਰਹਿਣ ਸਾਵਧਾਨ

ਇਸ ਵਿਚਕਾਰ ਸਿਆਸੀ ਹਲਕਿਆਂ ‘ਚ ਉਸ ਸਮੇਂ ਚਰਚਾ ਤੇਜ਼ ਹੋ ਗਈ ਜਦੋਂ ਸੈਕਟਰ-22 ਵਿੱਚ ਨਗਰ ਨਿਗਮ ਦੇ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨਾਲ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਇੱਕੋ ਸਟੇਜ ‘ਤੇ ਨਜ਼ਰ ਆਏ। ਇਸ ਮੌਕੇ ਆਪ ਦੇ ਸਹਿ-ਇੰਚਾਰਜ ਡਾ. ਸੰਨੀ ਸਿੰਘ ਆਹਲੂਵਾਲੀਆ ਵੀ ਪਹੁੰਚ ਗਏ। ਹਾਲਾਂਕਿ, ਉਸ ਤੋਂ ਪਹਿਲਾਂ ਹੀ ਦੋ ਕੌਂਸਲਰ ਮੌਕੇ ਤੋਂ ਰਵਾਨਾ ਹੋ ਚੁੱਕੇ ਸਨ।

ਡਾ. ਆਹਲੂਵਾਲੀਆ ਨੇ ਆਪ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਨਾਲ ਕਾਫ਼ੀ ਸਮਾਂ ਗੁਜ਼ਾਰਿਆ ਅਤੇ ਦੁਪਹਿਰ ਦਾ ਖਾਣਾ ਵੀ ਇਕੱਠੇ ਕੀਤਾ। ਵੋਟਿੰਗ ਬਾਰੇ ਪੁੱਛੇ ਗਏ ਸਵਾਲ ‘ਤੇ ਦਮਨਪ੍ਰੀਤ ਬਾਦਲ ਨੇ ਕਿਹਾ ਕਿ ਵੋਟਿੰਗ ਸਾਰਿਆਂ ਦੇ ਸਾਹਮਣੇ ਹੋਵੇਗੀ ਅਤੇ ਉਸ ਦਿਨ ਸਪੱਸ਼ਟ ਹੋ ਜਾਵੇਗਾ ਕਿ ਉਹ ਕਿਸਨੂੰ ਵੋਟ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਵਾਰਡ ਦਾ ਪ੍ਰੋਗਰਾਮ ਸੀ, ਇਸ ਲਈ ਉਨ੍ਹਾਂ ਦਾ ਉੱਥੇ ਮੌਜੂਦ ਹੋਣਾ ਜ਼ਰੂਰੀ ਸੀ।

ਨਜ਼ਦੀਕੀ ਮੁਕਾਬਲਾ

ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ ਅਤੇ ਮੇਅਰ ਦੀ ਸੀਟ ਜਿੱਤਣ ਲਈ 19 ਵੋਟਾਂ ਦੀ ਲੋੜ ਹੈ। ਭਾਜਪਾ ਕੋਲ 18 ਕੌਂਸਲਰ ਹਨ, ਜੋ ਸਭ ਤੋਂ ਵੱਧ ਹਨ। ਆਮ ਆਦਮੀ ਪਾਰਟੀ ਕੋਲ 11 ਅਤੇ ਕਾਂਗਰਸ ਕੋਲ 7 ਵੋਟਾਂ ਹਨ, ਜਿਨ੍ਹਾਂ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਇੱਕ ਵੋਟ ਵੀ ਸ਼ਾਮਲ ਹੈ। ਆਪ ਅਤੇ ਕਾਂਗਰਸ ਮਿਲ ਕੇ 18 ਵੋਟਾਂ ਬਣਦੀਆਂ ਹਨ।

ਇਸ ਤਰ੍ਹਾਂ ਭਾਜਪਾ ਅਤੇ ਆਪ-ਕਾਂਗਰਸ ਗਠਜੋੜ ਦੋਵਾਂ ਨੂੰ ਹੀ ਬਹੁਮਤ ਹਾਸਲ ਕਰਨ ਲਈ ਸਿਰਫ਼ ਇੱਕ ਵੋਟ ਦੀ ਲੋੜ ਹੈ। ਇਸ ਕਾਰਨ ਮੇਅਰ ਚੋਣ ਦਾ ਮੁਕਾਬਲਾ ਬਹੁਤ ਹੀ ਨਜ਼ਦੀਕੀ ਅਤੇ ਦਿਲਚਸਪ ਬਣ ਗਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.