skip to content

Last Updated: November 25, 2026

Dainik Savera Times Logo

ਚੰਡੀਗੜ੍ਹ ਅਦਾਲਤ ਦਾ ਵੱਡਾ ਫੈਸਲਾ, ਐਮਬੀਏ ਵਿਦਿਆਰਥਣ ਦੇ ਕਤਲ ਮਾਮਲੇ ਵਿੱਚ ਨਿਆਂ

28 November 2025 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਅਦਾਲਤ ਦਾ ਵੱਡਾ ਫੈਸਲਾ, ਐਮਬੀਏ ਵਿਦਿਆਰਥਣ ਦੇ ਕਤਲ ਮਾਮਲੇ ਵਿੱਚ ਨਿਆਂ

ਚੰਡੀਗੜ੍ਹ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ 15 ਸਾਲ ਪੁਰਾਣੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਸੀਰੀਅਲ ਕਾਤਲ ਮੋਨੂੰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅੱਜ ਉਸਨੂੰ ਸਜ਼ਾ ਸੁਣਾਈ ਜਾਵੇਗੀ। ਇਹ ਮਾਮਲਾ 2010 ਦਾ ਹੈ ਜਦੋਂ ਇੱਕ ਐਮਬੀਏ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਵਿਦਿਆਰਥਣ ਦੇ ਮਾਪੇ ਅਦਾਲਤ ਵਿੱਚ ਮੌਜੂਦ ਸਨ ਅਤੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਡਰ ਅਤੇ ਨਿਆਂ ਦੀ ਭਾਵਨਾ ਬਣੀ ਰਹੇ।

ਇਹ ਮਾਮਲਾ ਲੰਬੇ ਸਮੇਂ ਤੱਕ ਅਣਸੁਲਝਿਆ ਰਿਹਾ। 2010 ਵਿੱਚ ਵਿਦਿਆਰਥਣ ਦੇ ਕਤਲ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਦੋਸ਼ੀ 12 ਸਾਲਾਂ ਤੱਕ ਅਣਪਛਾਤਾ ਰਿਹਾ। ਪਰਿਵਾਰ ਨੇ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ। ਹਾਲਾਂਕਿ 2022 ਵਿੱਚ ਚੰਡੀਗੜ੍ਹ ਵਿੱਚ ਇੱਕ ਹੋਰ ਮਹਿਲਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਹਿਲਾ ਸੁਰਾਗ ਮਿਲਿਆ।

ਪੁਲਿਸ ਨੇ 100 ਤੋਂ ਵੱਧ DNA ਟੈਸਟ ਕੀਤੇ ਅਤੇ 800 ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਜਾਂਚ ਤੋਂ ਬਾਅਦ ਦੋਸ਼ੀ ਦਾ ਨਾਮ ਮੋਨੂੰ ਕੁਮਾਰ ਸਾਹਮਣੇ ਆਇਆ ਜੋ ਦਾਦੂਮਾਜਰਾ ਸ਼ਾਹਪੁਰ ਕਲੋਨੀ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਪਰ ਉਸਨੂੰ ਗ੍ਰਿਫਤਾਰ ਕਰਨਾ ਆਸਾਨ ਨਹੀਂ ਸੀ ਕਿਉਂਕਿ ਉਹ ਚੰਡੀਗੜ੍ਹ ਛੱਡ ਕੇ ਬਿਹਾਰ ਚਲਾ ਗਿਆ ਸੀ। ਉਸਨੇ ਨਾ ਤਾਂ ਮੋਬਾਈਲ ਫੋਨ ਵਰਤਿਆ, ਨਾ ਹੀ ਆਧਾਰ ਕਾਰਡ ਬਣਵਾਇਆ ਅਤੇ ਨਾ ਹੀ ਕੋਈ ਬੈਂਕ ਖਾਤਾ ਖੋਲ੍ਹਿਆ। ਇਸ ਕਾਰਨ ਪੁਲਿਸ ਉਸਦਾ ਪਤਾ ਲਗਾਉਣ ਵਿੱਚ ਅਸਫਲ ਰਹੀ।

19 ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਦੀ ਹੋਵੇਗੀ ਵਿਆਪਕ ਜਾਂਚ

2024 ਵਿੱਚ ਜਦੋਂ ਉਹ ਮੁੜ ਚੰਡੀਗੜ੍ਹ ਵਾਪਸ ਆਇਆ ਤਾਂ ਪੁਲਿਸ ਨੇ ਇੱਕ ਮੁਖਬਰ ਦੀ ਜਾਣਕਾਰੀ ਦੇ ਆਧਾਰ ’ਤੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਦੋਵਾਂ ਮਹਿਲਾਵਾਂ ਦੀ ਹੱਤਿਆ ਕਰਨ ਦੀ ਗੱਲ ਮੰਨ ਲਈ। ਉਸਨੇ ਇਹ ਵੀ ਖੁਲਾਸਾ ਕੀਤਾ ਕਿ 2008 ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਉਸਨੇ ਇੱਕ ਨੌਜਵਾਨ ਲੜਕੀ ਨਾਲ ਜਬਰ ਜਿਨਾਹ ਕਰਕੇ ਉਸਦੀ ਜਾਨ ਲੈ ਲਈ ਸੀ।

30 ਜੁਲਾਈ 2010 ਨੂੰ ਵਿਦਿਆਰਥਣ ਦਾ ਸਕੂਟਰ ਕਰਨ ਟੈਕਸੀ ਸਟੈਂਡ ਦੇ ਨੇੜੇ ਖੜ੍ਹਾ ਮਿਲਿਆ ਸੀ। ਸਕੂਟਰ ’ਤੇ ਖੂਨ ਦੇ ਧੱਬੇ ਸਨ। ਜਾਂਚ ਵਿੱਚ ਪਤਾ ਲੱਗਾ ਕਿ ਕਾਤਲ ਨੇ ਪਿੱਛੇ ਤੋਂ ਉਸਦੇ ਸਿਰ ’ਤੇ ਪੱਥਰ ਨਾਲ ਵਾਰ ਕੀਤਾ ਸੀ ਜਿਸ ਨਾਲ ਉਸਦੀ ਮੌਤ ਹੋ ਗਈ।

ਇਸ ਮਾਮਲੇ ਨੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੰਬੇ ਸਮੇਂ ਤੱਕ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਨੇ ਉਮੀਦ ਛੱਡ ਦਿੱਤੀ ਸੀ ਪਰ ਹੁਣ ਅਦਾਲਤ ਦੇ ਫੈਸਲੇ ਨਾਲ ਉਹਨਾਂ ਨੂੰ ਨਿਆਂ ਮਿਲਿਆ ਹੈ। ਇਹ ਮਾਮਲਾ ਦਰਸਾਉਂਦਾ ਹੈ ਕਿ ਕਾਨੂੰਨ ਦੇ ਹੱਥ ਲੰਮੇ ਹੁੰਦੇ ਹਨ ਅਤੇ ਅਪਰਾਧੀ ਕਿੰਨਾ ਵੀ ਲੰਬੇ ਸਮੇਂ ਤੱਕ ਲੁਕਣ ਦੀ ਕੋਸ਼ਿਸ਼ ਕਰੇ ਪਰ ਆਖ਼ਿਰਕਾਰ ਕਾਨੂੰਨ ਉਸ ਤੱਕ ਪਹੁੰਚ ਹੀ ਜਾਂਦਾ ਹੈ।

ਅੱਜ ਜਦੋਂ ਅਦਾਲਤ ਮੋਨੂੰ ਨੂੰ ਸਜ਼ਾ ਸੁਣਾਏਗੀ ਤਾਂ ਇਹ ਕੇਸ ਨਾ ਸਿਰਫ਼ ਚੰਡੀਗੜ੍ਹ ਬਲਕਿ ਪੂਰੇ ਦੇਸ਼ ਵਿੱਚ ਇੱਕ ਮਿਸਾਲ ਬਣੇਗਾ। ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਅਪਰਾਧੀਆਂ ਦੇ ਮਨ ਵਿੱਚ ਡਰ ਬਣਿਆ ਰਹੇ ਅਤੇ ਨਿਆਂ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇ।

RL : Hong Kong ‘ਚ ਲੱਗੀ ਅੱਗ ਕਾਰਨ ਵੱਧੀ ਮ੍ਰਿਤਕਾ ਦੀ ਗਿਣਤੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.