Last Updated: November 25, 2026

Dainik Savera Times Logo

ਹਥਿਆਰ, ਧਮਕੀ ਅਤੇ ਪੈਸਾ — ਮੋਹਾਲੀ ‘ਚ ਖੁਲਿਆ ਕਾਲਾ ਰਹਿਸ

23 October 2025 ਅੱਪਡੇਟ ਕੀਤਾ ਗਿਆ

ਹਥਿਆਰ, ਧਮਕੀ ਅਤੇ ਪੈਸਾ — ਮੋਹਾਲੀ ‘ਚ ਖੁਲਿਆ ਕਾਲਾ ਰਹਿਸ

ਚੰਡੀਗੜ੍ਹ: ਮੋਹਾਲੀ ‘ਚ ਪੰਜਾਬ ਪੁਲਿਸ ਨੇ ਬਲੈਕਮੇਲ ਅਤੇ ਹਥਿਆਰਾਂ ਦੇ ਜ਼ੋਰ ‘ਤੇ ਜਬਰੀ ਵਸੂਲੀ ਕਰਨ ਵਾਲੇ ਇੱਕ ਉੱਚ-ਪੱਧਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚੰਡੀਗੜ੍ਹ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਵਿਕਾਸ ਬੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਮਲੇ ਦਾ ਕੀ ਰਿਹਾ ਕਾਰਨ

  • ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਦਰਜ FIR ਦੇ ਆਧਾਰ ‘ਤੇ ਇਹ ਗ੍ਰਿਫ਼ਤਾਰੀ ਕੀਤੀ ਗਈ।
  • ਸ਼ਿਕਾਇਤਕਰਤਾ ਵਕੀਲ ਗੌਰਵ ਧੀਰ ਨੇ ਦੋਸ਼ ਲਗਾਇਆ ਕਿ ਵਿਕਾਸ ਬੈਕਟਰ ਅਤੇ ਉਸਦੇ ਸਾਥੀ ਉਨ੍ਹਾਂ ਨੂੰ ਧਮਕਾ ਰਹੇ ਹਨ ਅਤੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ।
  • FIR BNS ਦੀ ਧਾਰਾ 308(3) ਅਤੇ 351(3) ਤਹਿਤ ਦਰਜ ਕੀਤੀ ਗਈ।

Breaking: ਭਾਰੀ ਬਾਰਿਸ਼ ‘ਚ ਡੁੱਬਿਆ ਦੱਖਣ — ਸਕੂਲ-ਕਾਲਜ ਬੰਦ

ਜਾਂਚ ਦੀ ਦਿਸ਼ਾ:

  • ਪੁਲਿਸ ਨੇ ਵਿਕਾਸ ਦੇ ਸਾਥੀਆਂ ਰਮਨ ਅਗਰਵਾਲ ਅਤੇ ਨਿਤਿਨ ਗੋਇਲ ਤੋਂ ਡੂੰਘੀ ਪੁੱਛਗਿੱਛ ਕੀਤੀ।
  • ਅਧਿਕਾਰੀਆਂ ਅਨੁਸਾਰ, ਇਹ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਵਿਆਪਕ ਨੈੱਟਵਰਕ ਦੀ ਕਾਰਵਾਈ ਹੈ, ਜਿਸ ‘ਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

ਵਿਕਾਸ ਬੈਕਟਰ ਦੀ ਪਿਛੋਕੜ:

  • ਕਥਿਤ ਤੌਰ ‘ਤੇ ਉਹ ਕਈ ਸੀਨੀਅਰ ਅਧਿਕਾਰੀਆਂ ਨਾਲ ਨੇੜਤਾ ਹੋਣ ਦਾ ਦਾਅਵਾ ਕਰਦਾ ਸੀ।
  • ਉਸਦੇ ਖਿਲਾਫ਼ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.