ਚੰਡੀਗੜ੍ਹ: ਮੋਹਾਲੀ ‘ਚ ਪੰਜਾਬ ਪੁਲਿਸ ਨੇ ਬਲੈਕਮੇਲ ਅਤੇ ਹਥਿਆਰਾਂ ਦੇ ਜ਼ੋਰ ‘ਤੇ ਜਬਰੀ ਵਸੂਲੀ ਕਰਨ ਵਾਲੇ ਇੱਕ ਉੱਚ-ਪੱਧਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚੰਡੀਗੜ੍ਹ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਵਿਕਾਸ ਬੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਦਾ ਕੀ ਰਿਹਾ ਕਾਰਨ
- ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਦਰਜ FIR ਦੇ ਆਧਾਰ ‘ਤੇ ਇਹ ਗ੍ਰਿਫ਼ਤਾਰੀ ਕੀਤੀ ਗਈ।
- ਸ਼ਿਕਾਇਤਕਰਤਾ ਵਕੀਲ ਗੌਰਵ ਧੀਰ ਨੇ ਦੋਸ਼ ਲਗਾਇਆ ਕਿ ਵਿਕਾਸ ਬੈਕਟਰ ਅਤੇ ਉਸਦੇ ਸਾਥੀ ਉਨ੍ਹਾਂ ਨੂੰ ਧਮਕਾ ਰਹੇ ਹਨ ਅਤੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ।
- FIR BNS ਦੀ ਧਾਰਾ 308(3) ਅਤੇ 351(3) ਤਹਿਤ ਦਰਜ ਕੀਤੀ ਗਈ।
Breaking: ਭਾਰੀ ਬਾਰਿਸ਼ ‘ਚ ਡੁੱਬਿਆ ਦੱਖਣ — ਸਕੂਲ-ਕਾਲਜ ਬੰਦ
ਜਾਂਚ ਦੀ ਦਿਸ਼ਾ:
- ਪੁਲਿਸ ਨੇ ਵਿਕਾਸ ਦੇ ਸਾਥੀਆਂ ਰਮਨ ਅਗਰਵਾਲ ਅਤੇ ਨਿਤਿਨ ਗੋਇਲ ਤੋਂ ਡੂੰਘੀ ਪੁੱਛਗਿੱਛ ਕੀਤੀ।
- ਅਧਿਕਾਰੀਆਂ ਅਨੁਸਾਰ, ਇਹ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਵਿਆਪਕ ਨੈੱਟਵਰਕ ਦੀ ਕਾਰਵਾਈ ਹੈ, ਜਿਸ ‘ਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
ਵਿਕਾਸ ਬੈਕਟਰ ਦੀ ਪਿਛੋਕੜ:
- ਕਥਿਤ ਤੌਰ ‘ਤੇ ਉਹ ਕਈ ਸੀਨੀਅਰ ਅਧਿਕਾਰੀਆਂ ਨਾਲ ਨੇੜਤਾ ਹੋਣ ਦਾ ਦਾਅਵਾ ਕਰਦਾ ਸੀ।
- ਉਸਦੇ ਖਿਲਾਫ਼ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ।

