Last Updated: November 19, 2026

Dainik Savera Times Logo

Train Cancellation: ਚੰਡੀਗੜ੍ਹ ਤੋਂ ਚੱਲਣ ਵਾਲੀਆਂ 8 ਰੇਲਗੱਡੀਆਂ ਤਿੰਨ ਮਹੀਨਿਆਂ ਲਈ ਰੱਦ, ਜਾਣੋ ਰੇਲਵੇ ਨੇ ਕਿਉਂ ਲਿਆ ਫੈਸਲਾ

19 November 2026 ਅੱਪਡੇਟ ਕੀਤਾ ਗਿਆ

Train Cancellation: ਚੰਡੀਗੜ੍ਹ ਤੋਂ ਚੱਲਣ ਵਾਲੀਆਂ 8 ਰੇਲਗੱਡੀਆਂ ਤਿੰਨ ਮਹੀਨਿਆਂ ਲਈ ਰੱਦ, ਜਾਣੋ ਰੇਲਵੇ ਨੇ ਕਿਉਂ ਲਿਆ ਫੈਸਲਾ

Punjab Train Update: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸੰਘਣੀ ਧੁੰਦ ਦਾ ਅਸਰ ਰੇਲ ਆਵਾਜਾਈ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਨੇ ਚੰਡੀਗੜ੍ਹ ਤੋਂ ਚੱਲਣ ਅਤੇ ਇੱਥੇ ਪਹੁੰਚਣ ਵਾਲੀਆਂ 8 ਟ੍ਰੇਨਾਂ ਨੂੰ ਲਗਭਗ ਤਿੰਨ ਮਹੀਨਿਆਂ ਲਈ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਅੰਮ੍ਰਿਤਸਰ, ਵੈਸ਼ਨੋ ਦੇਵੀ ਕਟੜਾ, ਫਿਰੋਜ਼ਪੁਰ ਅਤੇ ਡਿਬਰੂਗੜ੍ਹ ਜਾਣ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਨ੍ਹਾਂ ਟ੍ਰੇਨਾਂ ਦੀਆਂ ਸੇਵਾਵਾਂ 1 ਅਤੇ 2 ਦਸੰਬਰ 2026 ਤੋਂ ਬੰਦ ਕੀਤੀਆਂ ਜਾਣਗੀਆਂ। ਇਹ ਪਾਬੰਦੀ ਫਰਵਰੀ 2027 ਦੇ ਆਖਰੀ ਹਫ਼ਤੇ ਜਾਂ ਮਾਰਚ ਦੀ ਸ਼ੁਰੂਆਤ ਤੱਕ ਜਾਰੀ ਰਹਿ ਸਕਦੀ ਹੈ। ਰੱਦ ਕੀਤੀਆਂ ਜਾਣ ਵਾਲੀਆਂ ਟ੍ਰੇਨਾਂ ਵਿੱਚ ਲੰਬੀ ਦੂਰੀ ਦੇ ਰੂਟਾਂ ਦੇ ਨਾਲ-ਨਾਲ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਰੇਲਗੱਡੀਆਂ ਵੀ ਸ਼ਾਮਲ ਹਨ।

ਧੁੰਦ ਕਾਰਨ ਰੱਦ ਰਹਿਣ ਵਾਲੀਆਂ 8 ਟ੍ਰੇਨਾਂ ਦੀ ਸੂਚੀ:

ਟ੍ਰੇਨ ਨੰਬਰ ਟ੍ਰੇਨ ਦਾ ਨਾਮ
14542 ਅੰਮ੍ਰਿਤਸਰ-ਚੰਡੀਗੜ੍ਹ
14541 ਚੰਡੀਗੜ੍ਹ-ਅੰਮ੍ਰਿਤਸਰ
14504 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ
14503 ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ
14630 ਫਿਰੋਜ਼ਪੁਰ-ਚੰਡੀਗੜ੍ਹ
14629 ਚੰਡੀਗੜ੍ਹ-ਫਿਰੋਜ਼ਪੁਰ
15903 ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈੱਸ
15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ

ਸਰਦੀਆਂ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਰੇਲਵੇ ਨੇ ਹੋਰ ਟ੍ਰੇਨਾਂ ਦੀ ਰਫ਼ਤਾਰ ਨੂੰ ਲੈ ਕੇ ਵੀ ਵਿਸ਼ੇਸ਼ ਸਾਵਧਾਨੀਆਂ ਵਰਤਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਆਮ ਹਾਲਾਤਾਂ ਵਿੱਚ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਗਤੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਨੂੰ ਸੰਘਣੀ ਧੁੰਦ ਦੌਰਾਨ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਇਆ ਜਾ ਸਕਦਾ ਹੈ।

ਰਫ਼ਤਾਰ ਘਟਾਏ ਜਾਣ ਕਾਰਨ ਕਈ ਰੇਲਗੱਡੀਆਂ ਦੇ ਸਫ਼ਰ ਦਾ ਸਮਾਂ ਵਧ ਸਕਦਾ ਹੈ ਅਤੇ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਆਮ ਨਾਲੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਰੇਲਵੇ ਮੌਸਮ ਦੀ ਸਥਿਤੀ ਨੂੰ ਦੇਖਦਿਆਂ ਸੁਰੱਖਿਅਤ ਰੇਲ ਆਵਾਜਾਈ ਨੂੰ ਤਰਜੀਹ ਦੇਵੇਗਾ। ਇਸ ਲਈ ਸਰਦੀਆਂ ਦੌਰਾਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਦੇਰੀ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

ਰੇਲਵੇ ਪ੍ਰਸ਼ਾਸਨ ਨੇ ਮੁਸਾਫ਼ਰਾਂ ਨੂੰ ਸਲਾਹ ਦਿੱਤੀ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਤਾਜ਼ਾ ਸਥਿਤੀ ਜ਼ਰੂਰ ਜਾਂਚ ਲੈਣ। ਇਸ ਲਈ ਰੇਲਵੇ ਦੇ ਅਧਿਕਾਰਤ RailOne ਐਪ ਜਾਂ ਭਾਰਤੀ ਰੇਲਵੇ ਦੀ ਵੈੱਬਸਾਈਟ ਦੀ ਮਦਦ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 139 ਅਤੇ ਸਬੰਧਤ ਰੇਲਵੇ ਸਟੇਸ਼ਨ ਦੇ ਪੁੱਛਗਿੱਛ ਕਾਊਂਟਰ ਤੋਂ ਵੀ ਟ੍ਰੇਨ ਦੇ ਰੱਦ ਹੋਣ, ਸਮੇਂ ਵਿੱਚ ਤਬਦੀਲੀ ਜਾਂ ਦੇਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.