Last Updated: November 24, 2026

Dainik Savera Times Logo

CBSE ਅੱਜ 9ਵੀਂ ਅਤੇ 10ਵੀਂ ਜਮਾਤ ਦਾ ਸਿਲੇਬਸ ਜਾਰੀ ਕਰੇਗਾ, ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਡੀਟੇਲ

2 April 2026 ਅੱਪਡੇਟ ਕੀਤਾ ਗਿਆ

CBSE ਅੱਜ 9ਵੀਂ ਅਤੇ 10ਵੀਂ ਜਮਾਤ ਦਾ ਸਿਲੇਬਸ ਜਾਰੀ ਕਰੇਗਾ, ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਡੀਟੇਲ

CBSE ਨੇ ਨਵੇਂ ਅਕਾਦਮਿਕ ਸੈਸ਼ਨ ਲਈ ਦੀਆਂ ਤਿਆਰੀਆਂ ਜੋਰਾਂ ਸ਼ੋਰਾ ਸ਼ੁਰੂ ਕਰ ਦਿੱਤੀਆਂ ਹਨ। CBSE ਨੇ 1 ਅਪ੍ਰੈਲ, 2026 ਨੂੰ ਜਮਾਤ 11ਵੀਂ ਅਤੇ 12ਵੀਂ ਲਈ ਸਿਲੇਬਸ ਜਾਰੀ ਕੀਤਾ ਸੀ। CBSE ਨੇ 9ਵੀਂ ਅਤੇ 10ਵੀਂ ਜਮਾਤ ਲਈ ਸਿਲੇਬਸ ਅੱਜ ਜਾਰੀ ਕਰਨਾ ਹੈ।

ਸਾਲ 2026-27 ਤੋਂ, CBSE 9ਵੀਂ ਜਮਾਤ ਵਿੱਚ ਰਾਸ਼ਟਰੀ ਪਾਠਕ੍ਰਮ ਢਾਂਚੇ (NCF-2023) ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰ ਰਿਹਾ ਹੈ। ਇਸ ਸਬੰਧ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਵੇਂ ਅਧਿਐਨ ਦਿਸ਼ਾ-ਨਿਰਦੇਸ਼ ਅਤੇ ਤਬਦੀਲੀਆਂ ਸਮਝਾਉਣ ਲਈ ਇੱਕ ਵਿਸ਼ੇਸ਼ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ ਹੈ।

ਪੂਰਾ ਸਿਲੇਬਸ ਕਿਵੇਂ ਡਾਊਨਲੋਡ ਕਰਨਾ ਹੈ

9ਵੀਂ ਜਮਾਤ ਦਾ ਸਿਲੇਬਸ 2 ਅਪ੍ਰੈਲ, 2026 ਨੂੰ ਦੁਪਹਿਰ 3:00 ਵਜੇ ਸੀਬੀਐਸਈ ਹੈੱਡਕੁਆਰਟਰ (ਦਵਾਰਕਾ, ਸੈਕਟਰ-23) ਦੇ ਆਡੀਟੋਰੀਅਮ ਵਿੱਚ ਆਯੋਜਿਤ ਵੈਬਿਨਾਰ ਵਿੱਚ ਜਾਰੀ ਕੀਤਾ ਜਾਵੇਗਾ। ਵਿਦਿਆਰਥੀ ਇਸਨੂੰ ਯੂਟਿਊਬ ਤੇ ਲਾਈਵ ਦੇਖ ਸਕਦੇ ਹਨ:

ਸਿਲੇਬਸ 9ਵੀਂ ਤੋਂ 12ਵੀਂ ਜਮਾਤ ਲਈ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ cbseacademic.nic.in
ਦੇ ‘ਪਾਠਕ੍ਰਮ 2026-27’ ਭਾਗ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਸਿਲੇਬਸ ਵਿੱਚ ਹੋ ਸਕਦੇ ਹਨ ਕਈ ਬਦਲਾਅ

ਪਹਿਲਾਂ ਹੀ 11ਵੀਂ ਅਤੇ 12ਵੀਂ ਜਮਾਤ ਲਈ ਸਿਲੇਬਸ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਭਾਸ਼ਾਵਾਂ, ਵਿਕਲਪਿਕ ਵਿਸ਼ੇ ਅਤੇ ਅੰਦਰੂਨੀ ਮੁਲਾਂਕਣ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਵਿਦਿਆਰਥੀ 2026-27 ਅਕਾਦਮਿਕ ਸਾਲ ਲਈ 11ਵੀਂ ਅਤੇ 12ਵੀਂ ਜਮਾਤ ਦਾ ਪੂਰਾ ਸਿਲੇਬਸ ਅਤੇ ਵਿਸਤ੍ਰਿਤ ਅਧਿਐਨ ਯੋਜਨਾ cbseacademic.nic.in
ਤੇ ਵੇਖ ਸਕਦੇ ਹਨ। 9ਵੀਂ ਅਤੇ 10ਵੀਂ ਜਮਾਤ ਦਾ ਸਿਲੇਬਸ ਵੀ ਕੁਝ ਘੰਟਿਆਂ ਵਿੱਚ ਉਪਲੋਡ ਹੋ ਜਾਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.