Last Updated: October 10, 2026

Dainik Savera Times Logo

Canada Crime News : ਅੱਠ ਮਹੀਨੇ ਪਹਿਲਾਂ ਵਿਆਹੀ ਪੰਜਾਬ ਦੀ ਧੀ ਦਾ Murder ! ‘ਕਾਤਲ’ ਕੋਈ ਹੋਰ ਨਹੀਂ, ਸਗੋਂ…

10 months ਪਹਿਲਾ

Canada Crime News : ਅੱਠ ਮਹੀਨੇ ਪਹਿਲਾਂ ਵਿਆਹੀ ਪੰਜਾਬ ਦੀ ਧੀ ਦਾ Murder ! ‘ਕਾਤਲ’ ਕੋਈ ਹੋਰ ਨਹੀਂ, ਸਗੋਂ…

ਕੈਨੇਡਾ/ਲੁਧਿਆਣਾ : ਕੈਨੇਡਾ ਦੇ ਡੈਲਟਾ ਸ਼ਹਿਰ ਵਿੱਚ ਪੰਜਾਬ ਦੀ ਰਹਿਣ ਵਾਲੀ ਮਹਿਲਾ ਮਨਦੀਪ ਕੌਰ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ, ਜਿਸ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕੋਈ ਸਧਾਰਨ ਸੜਕ ਹਾਦਸਾ ਨਹੀਂ, ਸਗੋਂ ਇੱਕ ਸੋਚੀ-ਸਮਝੀ ਹੱਤਿਆ ਸੀ, ਜਿਸਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਮਹਿਲਾ ਦਾ ਸਕਾ ਦਿਓਰ ਗੁਰਜੋਤ ਸਿੰਘ (Gurjot Singh) ਹੀ ਹੈ। ਮੁਲਜ਼ਮ ਨੇ ਪਹਿਲਾਂ ਭਰਜਾਈ ਦੀ ਕਾਰ ਦਾ ਐਕਸੀਡੈਂਟ ਕੀਤਾ ਅਤੇ ਫਿਰ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਸਾਵਧਾਨ… ! Flight Control ਪ੍ਰਭਾਵਿਤ ਕਰ ਰਹੀ ਸੂਰਜ ਦੀ ਰੌਸ਼ਨੀ ; ਭਾਰਤ ‘ਚ 200 ਤੋਂ ਵੱਧ ਉਡਾਣਾਂ ‘ਤੇ ਪੈ ਰਿਹੈ ਅਸਰ

ਹਾਦਸੇ ਨੂੰ ਦਿੱਤਾ ਸੀ ਐਕਸੀਡੈਂਟ ਦਾ ਰੂਪ

ਡੈਲਟਾ ਪੁਲਿਸ ਮੁਤਾਬਕ, ਇਹ ਘਟਨਾ 26 ਅਕਤੂਬਰ ਦੀ ਰਾਤ 11:20 ਵਜੇ ਹਾਈਵੇਅ 17 ਦੇ 7000 ਬਲਾਕ ਵਿੱਚ ਵਾਪਰੀ ਸੀ। ਸੂਚਨਾ ਮਿਲੀ ਸੀ ਕਿ ਇੱਕ ਕਾਰ ਹਾਦਸਾਗ੍ਰਸਤ ਹੋ ਗਈ ਹੈ ਅਤੇ ਉਸ ਵਿੱਚ ਅੱਗ ਲੱਗ ਗਈ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਕਾਰ ਦੇ ਅੰਦਰ ਇੱਕ ਮਹਿਲਾ ਦੀ ਸੜਦੀ ਹੋਈ ਲਾਸ਼ ਮਿਲੀ, ਜਿਸਦੀ ਪਛਾਣ 30 ਸਾਲਾ ਮਨਦੀਪ ਕੌਰ ਵਜੋਂ ਹੋਈ। ਸ਼ੁਰੂਆਤ ਵਿੱਚ ਇਸਨੂੰ ਹਾਦਸਾ ਮੰਨਿਆ ਜਾ ਰਿਹਾ ਸੀ, ਪਰ ਸਬੂਤਾਂ ਅਤੇ ਸ਼ੱਕੀ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਨੇ ਇਸਨੂੰ ਕਤਲ ਦੀ ਜਾਂਚ ਵਿੱਚ ਬਦਲ ਦਿੱਤਾ।

ਭਰਾ ਦੇ ਸ਼ੱਕ ਨੇ ਖੋਲ੍ਹਿਆ ਰਾਜ਼

ਮਨਦੀਪ ਕੌਰ ਲੁਧਿਆਣਾ (Ludhiana) ਦੇ ਗੁੱਜਰਵਾਲ ਅਤੇ ਮੁਲਜ਼ਮ ਗੁਰਜੋਤ ਸਿੰਘ ਸਿੱਧਵਾਂ ਬੇਟ ਦੇ ਲੋਧੀਵਾਲ ਪਿੰਡ ਦਾ ਰਹਿਣ ਵਾਲਾ ਹੈ। ਮਨਦੀਪ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ 26 ਅਕਤੂਬਰ ਨੂੰ ਉਨ੍ਹਾਂ ਨੂੰ ਧੀ ਦੇ ਐਕਸੀਡੈਂਟ ਦੀ ਖ਼ਬਰ ਮਿਲੀ ਸੀ। ਸਹੁਰੇ ਪਰਿਵਾਰ ਵਾਲੇ ਆਨਨ-ਫਾਨਨ ਵਿੱਚ ਅੰਤਿਮ ਸਸਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਮਨਦੀਪ ਦੇ ਭਰਾ ਹੈਰੀ ਨੂੰ ਸ਼ੱਕ ਹੋਇਆ ਅਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਅੰਤਿਮ ਸਸਕਾਰ ਰੁਕਵਾ ਕੇ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਦਿਓਰ ਦੀ ਕਾਲੀ ਕਰਤੂਤ ਸਾਹਮਣੇ ਆ ਗਈ। ਬਾਅਦ ਵਿੱਚ 16 ਨਵੰਬਰ ਨੂੰ ਮਹਿਲਾ ਦਾ ਅੰਤਿਮ ਸਸਕਾਰ ਕੀਤਾ ਗਿਆ।

Health Alert : ਹੁਣ ਸਲਿੱਪ ਤੋਂ ਬਿਨਾਂ ਨਹੀਂ ਮਿਲੇਗਾ Cough Syrup, ਬੱਚਿਆਂ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਦੀ ਸਖ਼ਤੀ

ਕੋਰਟ ‘ਚ ਪੇਸ਼ ਕੀਤੀ ਗਈ ਚਾਰਜਸ਼ੀਟ

ਇਸ ਮਾਮਲੇ ਦੀ ਜਾਂਚ ਵਿੱਚ ਡੈਲਟਾ ਪੁਲਿਸ ਦੀ ਕ੍ਰਾਈਮ ਬ੍ਰਾਂਚ (Crime Branch), ਟ੍ਰੈਫਿਕ ਵਿਭਾਗ ਅਤੇ ਕੇ-9 ਯੂਨਿਟ ਸ਼ਾਮਲ ਸੀ। ਜਾਂਚ ਤੋਂ ਬਾਅਦ 25 ਨਵੰਬਰ ਨੂੰ ਪੁਲਿਸ ਨੇ ਅਦਾਲਤ (Court) ਵਿੱਚ ਚਾਰਜਸ਼ੀਟ ਪੇਸ਼ ਕੀਤੀ। ਮੁਲਜ਼ਮ ਗੁਰਜੋਤ ਸਿੰਘ ‘ਤੇ ਮਨੁੱਖੀ ਅਵਸ਼ੇਸ਼ਾਂ ਨਾਲ ਅਣਮਨੁੱਖੀ ਵਿਵਹਾਰ (ਧਾਰਾ 182ਬੀ) ਅਤੇ ਸੈਕਿੰਡ ਡਿਗਰੀ ਮਰਡਰ (ਧਾਰਾ 235-1) ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ, ਕਤਲ ਦੇ ਪਿੱਛੇ ਦਾ ਅਸਲੀ ਮਕਸਦ ਅਜੇ ਸਾਫ਼ ਨਹੀਂ ਹੋ ਸਕਿਆ ਹੈ, ਪਰ ਪਿਤਾ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਧੀ ਨੂੰ ਹੁਣ ਇਨਸਾਫ਼ ਮਿਲੇਗਾ। ਮਨਦੀਪ ਦਾ ਵਿਆਹ ਇਸੇ ਸਾਲ 7 ਮਾਰਚ ਨੂੰ ਹੋਇਆ ਸੀ ਅਤੇ ਉਹ ਪੀਆਰ (PR) ‘ਤੇ ਕੈਨੇਡਾ ਵਿੱਚ ਰਹਿ ਰਹੀ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.