ਨੈਸ਼ਨਲ ਨਿਊਜ਼ : BYJU’S ਦੇ ਸੰਸਥਾਪਕ Byju Raveendran ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸਿੰਗਾਪੁਰ ਦੀ ਅਦਾਲਤ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਅਤੇ Contempt of Court ਮਾਮਲੇ ਵਿੱਚ ਉਨ੍ਹਾਂ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਰਿਪੋਰਟਾਂ ਮੁਤਾਬਕ ਅਦਾਲਤ ਨੇ ਪਾਇਆ ਕਿ ਬਾਈਜੂ ਰਵਿੰਦਰਨ ਨੇ ਆਪਣੀਆਂ ਜਾਇਦਾਦਾਂ ਅਤੇ ਵਿੱਤੀ ਖੁਲਾਸਿਆਂ ਨਾਲ ਜੁੜੇ ਕਈ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਹ ਮਾਮਲਾ ਅਪ੍ਰੈਲ 2024 ਤੋਂ ਚੱਲ ਰਿਹਾ ਸੀ।
ਅਦਾਲਤ ਨੇ ਉਨ੍ਹਾਂ ਨੂੰ ਤੁਰੰਤ ਸਰੰਡਰ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ‘ਤੇ 90,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜੋ ਭਾਰਤੀ ਮੁਦਰਾ ਵਿੱਚ ਕਰੀਬ 59 ਲੱਖ ਰੁਪਏ ਬਣਦਾ ਹੈ।
ਇਹ ਕਾਨੂੰਨੀ ਕਾਰਵਾਈ Qatar Investment Authority ਦੀ ਸਹਾਇਕ ਕੰਪਨੀ Qatar Holdings ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਨੇ BYJU’S ਵਿੱਚ ਵੱਡਾ ਨਿਵੇਸ਼ ਕੀਤਾ ਸੀ।
ਇਸ ਤੋਂ ਪਹਿਲਾਂ ਵੀ BYJU’S ਕਈ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਅਮਰੀਕਾ ਵਿੱਚ ਵੀ ਕੰਪਨੀ ਅਤੇ ਇਸਦੇ ਸੰਸਥਾਪਕ ਖ਼ਿਲਾਫ਼ 1.2 ਬਿਲੀਅਨ ਡਾਲਰ ਦੇ ਲੋਨ ਡਿਫਾਲਟ ਅਤੇ ਧੋਖਾਧੜੀ ਨਾਲ ਸਬੰਧਤ ਮਾਮਲੇ ਚੱਲ ਰਹੇ ਹਨ।ਫਿਲਹਾਲ ਬਾਈਜੂ ਰਵਿੰਦਰਨ ਵੱਲੋਂ ਇਸ ਫੈਸਲੇ ‘ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
मेष: दिन शुभ रहेगा...