
Nurpurbedi Accident : ਕੀਰਤਪੁਰ ਸਾਹਿਬ ਦੇ ਨੇੜਲੇ ਇੱਕ ਪਿੰਡ ਵਿੱਚ ਵਿਆਹ ਤੋਂ ਬਾਅਦ ਰੱਖੀ ਗਈ ਮਿਲਨੀ ਤੋਂ ਵਾਪਸ ਆ ਰਹੀ ਇੱਕ ਬੱਸ ਨੂਰਪੁਰਬੇਦੀ ਬੱਸ ਸਟੈਂਡ ਦੇ ਕੋਲ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਪਲਟਣ ਨਾਲ ਇਸ ਵਿੱਚ ਸਵਾਰ 25 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਮਰਦ ਸ਼ਾਮਲ ਹਨ। ਜ਼ਖ਼ਮੀ ਹੋਏ ਬਹੁਤ ਸਾਰੇ ਲੋਕ ਨੂਰਪੁਰਬੇਦੀ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
Punjab Bus Strike : ਯਾਤਰੀਆਂ ਲਈ ਵੱਡੀ ਖਬਰ, ਹੜਤਾਲ ਖ਼ਤਮ ਹੋਣ ਬਾਰੇ 7 ਘੰਟੇ ਮੀਟਿੰਗ ‘ਚ ਕੀ ਬਣੀ ਸਹਿਮਤੀ, ਜਾਣੋ
ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਾਮ ਦੇ ਸਮੇਂ ਜਦੋਂ ਬੱਸ ਨੂਰਪੁਰਬੇਦੀ ਬੱਸ ਸਟੈਂਡ ਦੇ ਨੇੜੇ ਪਹੁੰਚੀ, ਤਦ ਮੁੱਖ ਡਿਵਾਈਡਰ ‘ਤੇ ਰੌਸ਼ਨੀ ਦੀ ਢੰਗ ਨਾਲ ਸੁਵਿਧਾ ਨਾ ਹੋਣ ਕਾਰਨ ਡਰਾਈਵਰ ਨੂੰ ਗਲਤਫ਼ਹਿਮੀ ਹੋ ਗਈ। ਇਸ ਦੌਰਾਨ ਬੱਸ ਦੇ ਖੱਬੇ ਪਾਸੇ ਵਾਲੇ ਦੋ ਟਾਇਰ ਡਿਵਾਈਡਰ ‘ਤੇ ਚੜ੍ਹ ਗਏ ਅਤੇ ਕੁਝ ਹੀ ਸਕਿੰਟਾਂ ਵਿੱਚ ਬੱਸ ਸੜਕ ਦੇ ਵਿਚਕਾਰ ਪਲਟ ਗਈ।
Delhi-NCR Weather : ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ ! ਜਾਣੋ ਆਪਣੇ ਸ਼ਹਿਰ ਦਾ ਹਾਲ, AQI 370 ਤੋਂ ਹੋਇਆ ਪਾਰ
ਹਾਦਸੇ ਦੀ ਸੁਚਨਾ ਮਿਲਦੇ ਹੀ ਨੂਰਪੁਰਬੇਦੀ ਥਾਣਾ ਇੰਚਾਰਜ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਪੁਲੀਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਨੂਰਪੁਰਬੇਦੀ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਸਥਾਨਕ ਰਹਿਣ ਵਾਲਿਆਂ ਨੇ ਵੀ ਬੱਸ ਸਟੈਂਡ ਖੇਤਰ ਵਿੱਚ ਰੌਸ਼ਨੀ ਦੀ ਕਮੀ ਨੂੰ ਇਸ ਹਾਦਸੇ ਦਾ ਮੁੱਖ ਕਾਰਨ ਦੱਸਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੀ ਤੁਰੰਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਹੋਰ ਲੋਕਾਂ ਦੇ ਸਹਿਯੋਗ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।
