Last Updated: November 6, 2026

Dainik Savera Times Logo

CM Mann Live PC : ਪਾਣੀਆਂ ਦੇ ਮੁੱਦੇ ‘ਤੇ ਮੈਂ ਪੰਜਾਬ ਦਾ ਪੱਖ ਰੱਖਿਆ : CM ਮਾਨ

18 November 2025 ਅੱਪਡੇਟ ਕੀਤਾ ਗਿਆ

CM Mann Live PC : ਪਾਣੀਆਂ ਦੇ ਮੁੱਦੇ ‘ਤੇ ਮੈਂ ਪੰਜਾਬ ਦਾ ਪੱਖ ਰੱਖਿਆ : CM ਮਾਨ

Punjab News : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ‘ਚ ਇਕ ਅਹਿਮ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਹ ਪ੍ਰੈਸ ਕਾਨਫਰੰਸ ਦੁਪਹਿਰ 12 ਵਜੇ ਸ਼ੁਰੂ ਹੋਈ। ਜਾਣਕਾਰੀ ਅਨੁਸਾਰ ਇਸ ਖ਼ਾਸ ਪ੍ਰੈਸ ਕਾਨਫਰੰਸ (PC) ‘ਚ ਸੀਐਮ ਮਾਨ ਨੇ ਕਈ ਅਹਿਮ ਮੁੱਦਿਆਂ ‘ਤੇ ਆਪਣੀ ਗੱਲ ਰੱਖੀ। ਇਸ press confrence ‘ਚ ਸੀਐਮ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਗੁਆਂਢੀ ਸੂਬੇ ਸਾਡੇ ਕੋਲੋਂ ਪਾਣੀ ਤੇ ਚੰਡੀਗੜ੍ਹ ਮੰਗ ਰਹੇ ਹਨ। ਸਾਡੇ ਕੋਲ ਵਾਧੂ ਪਾਣੀ ਨਹੀਂ ਹੈ। ਸੀਐੱਮ ਭਗਵੰਤ ਮਾਨ ਨੇ ਪੀਯੂ, ਪਾਣੀ ਤੇ ਚੰਡੀਗੜ੍ਹ ‘ਤੇ ਗੁਆਂਢੀ ਸੂਬੇ ਨੂੰ ਇਸ ਮਸਲੇ ‘ਤੇ ਕੋਰਾ ਜਵਾਬ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਜੋਨਲ ਕੌਂਸਲ (Northern Zonal Council) ਦੀ ਮੀਟਿੰਗ ‘ਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਪਾਣੀ, ਪੰਜਾਬ ਯੂਨੀਵਰਸਿਟੀ (Panjab University) ਅਤੇ ਚੰਡੀਗੜ੍ਹ (Chandigarh) ਦੇ ਮੁੱਦਿਆਂ ‘ਤੇ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ। CM ਮਾਨ ਨੇ ਗੁਆਂਢੀਆਂ ਨੂੰ “ਦੋ ਟੁੱਕ” ਜਵਾਬ ਦਿੰਦਿਆਂ ਕਿਹਾ ਕਿ “ਸਾਡੇ ਕੋਲ ਇੱਕ ਵੀ ਬੂੰਦ ਵੱਧ ਪਾਣੀ ਨਹੀਂ ਹੈ” ਅਤੇ “PU ਤੇ ਚੰਡੀਗੜ੍ਹ ‘ਤੇ ਸਾਡਾ ਹੱਕ ਹੈ।”

ਇੱਕ ਵੀ ਬੂੰਦ ਵੱਧ ਪਾਣੀ ਨਹੀਂ”

ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ‘ਚ ਕੁੱਲ 28 ਮੁੱਦਿਆਂ ‘ਤੇ ਚਰਚਾ ਹੋਈ, ਜਿਨ੍ਹਾਂ ‘ਚੋਂ 11 ਮੁੱਦੇ ਸਿਰਫ਼ ਪੰਜਾਬ ਦੇ ਸਨ। ਉਨ੍ਹਾਂ ਕਿਹਾ, “11 ਦੇ 11 ਮੁੱਦੇ ਪੰਜਾਬ ਨਾਲ ਸਬੰਧਤ ਸਨ, ਜਿਨ੍ਹਾਂ ‘ਤੇ ਮੈਂ ਪੰਜਾਬ ਦਾ ਪੱਖ ਰੱਖਿਆ।” CM ਮਾਨ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ (Home Minister) ਨੂੰ ਸਾਫ਼ ਕਰ ਦਿੱਤਾ ਹੈ ਕਿ “ਸਾਡੇ ਕੋਲ ਕਿਸੇ ਨੂੰ ਦੇਣ ਲਈ ਇੱਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ।”

PU ਅਤੇ ਚੰਡੀਗੜ੍ਹ (Chandigarh) ‘ਤੇ ‘ਦੋ ਟੁੱਕ’

ਪਾਣੀ ਤੋਂ ਇਲਾਵਾ, CM ਮਾਨ ਨੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਮੁੱਦੇ ‘ਤੇ ਵੀ ‘ਦੋ ਟੁੱਕ’ ਜਵਾਬ ਦਿੱਤਾ। ਉਨ੍ਹਾਂ ਸਾਫ਼ ਕਿਹਾ ਕਿ PU ਅਤੇ ਚੰਡੀਗੜ੍ਹ ਦੋਵੇਂ “ਸਾਡੇ” (ਪੰਜਾਬ ਦੇ) ਹਨ ਅਤੇ ਇਨ੍ਹਾਂ ‘ਤੇ ਪੰਜਾਬ ਦਾ ਹੱਕ ਹੈ।

ਬੀਐਸਐਫ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਤਨ ਪਿੰਡ ‘ਚ ਇੱਕ ਖੇਤ ‘ਚੋਂ ਡਰੋਨ ਕੀਤਾ ਬਰਾਮਦ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.