Last Updated: November 7, 2026

Dainik Savera Times Logo

ਬਰੈਂਪਟਨ ਵਿੱਚ ਭਿਆਨਕ ਅੱਗ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

23 November 2025 ਅੱਪਡੇਟ ਕੀਤਾ ਗਿਆ

ਬਰੈਂਪਟਨ ਵਿੱਚ ਭਿਆਨਕ ਅੱਗ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਨਵੀਂ ਦਿਲੀ: ਬਰੈਂਪਟਨ ਦੇ ਪੱਛਮੀ ਪਾਸੇ ਬਨਾਸ ਵੇਅ ਸਥਿਤ ਇੱਕ ਘਰ ਵਿੱਚ ਵੀਰਵਾਰ ਰਾਤ ਵਾਪਰੀ ਅੱਗ ਦੀ ਭਿਆਨਕ ਘਟਨਾ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਰ ਵਿੱਚ ਕਿਰਾਏ ’ਤੇ ਰਹਿੰਦੇ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ ਗਰਭਵਤੀ ਮਹਿਲਾ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋਏ ਹਨ। ਪਰਿਵਾਰ ਦੇ ਦੋ ਹੋਰ ਮੈਂਬਰ ਅਜੇ ਵੀ ਲਾਪਤਾ ਹਨ ਅਤੇ ਉਹਨਾਂ ਦੀ ਖੋਜ ਜਾਰੀ ਹੈ।

ਅੱਗ ਬੁਝਾਊ ਅਮਲਾ ਦੂਜੇ ਦਿਨ ਸ਼ਾਮ ਤੱਕ ਸੜੀ ਹੋਈ ਇਮਾਰਤ ਦੇ ਮਲਬੇ ਦੀ ਤਲਾਸ਼ ਕਰਦਾ ਰਿਹਾ ਤਾਂ ਜੋ ਲਾਪਤਾ ਜੀਆਂ ਦੀ ਹੋਣੀ ਦਾ ਪਤਾ ਲਗਾਇਆ ਜਾ ਸਕੇ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਨ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਨੇ 2020 ਵਿੱਚ ਘਰ ਵਿੱਚ ਸਬ ਯੂਨਿਟ ਬਣਾਉਣ ਲਈ ਅਰਜ਼ੀ ਦਿੱਤੀ ਸੀ। ਨਿਰੀਖਣ ਲਈ ਅਧਿਕਾਰੀ ਕਈ ਵਾਰ ਮੌਕੇ ’ਤੇ ਪਹੁੰਚੇ ਪਰ ਉੱਥੇ ਰਹਿੰਦੇ ਲੋਕਾਂ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਫਾਇਰ ਬ੍ਰੀਗੇਡ ਅਧਿਕਾਰੀਆਂ ਅਨੁਸਾਰ ਰਾਤ ਢਾਈ ਵਜੇ ਅੱਗ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਪਰਲੀ ਮੰਜ਼ਲ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ। ਤੁਰੰਤ ਆਲੇ ਦੁਆਲੇ ਦੇ ਘਰ ਖਾਲੀ ਕਰਵਾਏ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਅੰਦਰੋਂ ਇੱਕ ਬੱਚੇ ਸਮੇਤ ਦੋ ਜਣਿਆਂ ਦੀਆਂ ਲਾਸ਼ਾਂ ਮਿਲੀਆਂ। ਪਰਿਵਾਰ ਦੇ ਚਾਰ ਜਣੇ ਜਿਨ੍ਹਾਂ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਆਪਣੀਆਂ ਜਾਨਾਂ ਤਾਂ ਬਚਾ ਲਈਆਂ ਪਰ ਉਹ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਬਹੁਤ ਨਾਜ਼ੁਕ ਹੈ।

ਪੈਕਿੰਗ ਬਾਕਸ ਦਾ ਵਜ਼ਨ ਜੋੜ ਕੇ ਧੋਖਾਧੜੀ ਕਰਨ ਵਾਲੇ ਦੁਕਾਨਦਾਰ ਉਤੇ 22 ਹਜ਼ਾਰ ਰੁਪਏ ਦਾ ਜੁਰਮਾਨਾ

ਅੱਗ ਕਾਰਨ ਜੁੜਵੇਂ ਘਰ ਦੇ ਢਾਂਚੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਪਰਿਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤੀ ਗਈ ਪਰ ਗੁਆਂਢੀਆਂ ਅਨੁਸਾਰ ਉਹ ਪੰਜਾਬੀ ਹਨ ਅਤੇ ਕਈ ਸਾਲਾਂ ਤੋਂ ਇਸ ਘਰ ਵਿੱਚ ਕਿਰਾਏ ’ਤੇ ਰਹਿੰਦੇ ਸਨ।

ਜਾਣਕਾਰੀ ਅਨੁਸਾਰ ਇਹ ਘਰ ਭਾਰਤ ਰਹਿੰਦੇ ਵਿਅਕਤੀ ਨੇ ਛੇ ਸਾਲ ਪਹਿਲਾਂ ਆਪਣੇ ਰਿਐਲਟਰ ਰਾਹੀਂ ਨਿਵੇਸ਼ ਵਜੋਂ ਖਰੀਦ ਕੇ ਕਿਰਾਏ ’ਤੇ ਦਿੱਤਾ ਸੀ। ਉਹ ਖੁਦ ਕਦੇ ਇੱਥੇ ਨਹੀਂ ਆਇਆ ਅਤੇ ਘਰ ਦੀ ਸੰਭਾਲ ਤੇ ਕਿਰਾਏ ਦੀ ਜ਼ਿੰਮੇਵਾਰੀ ਇੱਥੇ ਰਹਿੰਦੇ ਜਾਣਕਾਰ ਨੂੰ ਸੌਂਪੀ ਸੀ। ਕੁਝ ਲੋਕਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਮਾਲਕ ਬਾਰੇ ਪੁੱਛਣ ’ਤੇ ਕੋਈ ਵੱਡੀ ਜਾਣਕਾਰੀ ਨਹੀਂ ਦਿੰਦਾ ਸੀ।

ਟੋਰਾਂਟੋ ਪੁਲੀਸ ਦੀ ਵੱਡੀ ਕਾਰਵਾਈ ਕੈਨੇਡਾ ਦੇ Most Wanted 25 ਵਿੱਚੋਂ ਨਿਕੋਲਸ ਸਿੰਘ ਗ੍ਰਿਫਤਾਰ

ਤਫ਼ਤੀਸ਼ਕਾਰਾਂ ਵਲੋਂ ਅਜੇ ਤੱਕ ਅੱਗ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਸਰਕਾਰ ਵਲੋਂ ਵਿਦੇਸ਼ ਬੈਠੇ ਮਾਲਕ ਦੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਸ ਦਾ ਅਤਾ ਪਤਾ ਲਗਾਇਆ ਜਾ ਸਕੇ। ਸੂਤਰਾਂ ਅਨੁਸਾਰ ਘਰ ਦਾ ਮਾਲਕ ਪੰਜਾਬ ਦਾ ਸਰਕਾਰੀ ਅਧਿਕਾਰੀ ਹੈ।

ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਘਰ ਵਿੱਚ ਸੁਰੱਖਿਆ ਪ੍ਰਬੰਧ ਪੂਰੇ ਸਨ ਅਤੇ ਕੀ ਨਿਰੀਖਣ ਦੀ ਪ੍ਰਕਿਰਿਆ ਠੀਕ ਤਰੀਕੇ ਨਾਲ ਹੋਈ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਰਕਾਰ ਨੂੰ ਹੋਰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਸ ਤਰ੍ਹਾਂ ਬਰੈਂਪਟਨ ਦੀ ਇਹ ਅੱਗ ਨਾ ਸਿਰਫ਼ ਇੱਕ ਪਰਿਵਾਰ ਲਈ ਵੱਡੀ ਤਰਾਸਦੀ ਹੈ ਸਗੋਂ ਸਮਾਜ ਲਈ ਵੀ ਇੱਕ ਚੇਤਾਵਨੀ ਹੈ ਕਿ ਘਰਾਂ ਦੀ ਸੁਰੱਖਿਆ ਅਤੇ ਨਿਰੀਖਣ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਲਾਜ਼ਮੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.